ਇਮਰਾਨ ਖ਼ਾਨ ਨੂੰ ਮੁਹੰਮਦ ਕੈਫ਼ ਦਾ ਕਰਾਰਾ ਜਵਾਬ, ਜਾਣੋਂ ਕੀ ਕਿਹਾ
Published : Dec 25, 2018, 3:19 pm IST
Updated : Dec 25, 2018, 3:19 pm IST
SHARE ARTICLE
Mohammad Kaif
Mohammad Kaif

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਉਸ ਬਿਆਨ ਉਤੇ ਸਾਬਕਾ ਭਾਰਤੀ ਕ੍ਰਿਕੇਟਰ.......

ਨਵੀਂ ਦਿੱਲੀ (ਭਾਸ਼ਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਉਸ ਬਿਆਨ ਉਤੇ ਸਾਬਕਾ ਭਾਰਤੀ ਕ੍ਰਿਕੇਟਰ ਮੁਹੰਮਦ ਕੈਫ਼ ਨੇ ਕਰਾਰਾ ਜਵਾਬ ਦਿਤਾ ਹੈ ਜਿਸ ਵਿਚ ਇਮਰਾਨ ਖਾਨ ਨੇ ਕਿਹਾ ਸੀ ਕਿ ਉਹ ਭਾਰਤ ਸਰਕਾਰ ਕਿ ਸਿਖਾਏਗਾ ਕਿ ਘੱਟ ਗਿਣਤੀ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਹੈ। ਮੁਹੰਮਦ ਕੈਫ਼ ਨੇ ਇਸ ਦਾ ਜਵਾਬ ਦੇਣ ਲਈ ਅਪਣੇ ਟਵਿਟਰ ਦਾ ਇਸਤੇਮਾਲ ਕੀਤਾ ਹੈ। ਕੈਫ਼ ਨੇ ਅਪਣੇ ਟਵਿਟਰ ਉਤੇ ਲਿਖਿਆ ਹੈ


ਕਿ ਜਦੋਂ ਭਾਰਤ ਅਤੇ ਪਾਕਿ ਦਾ ਬਟਵਾਰਾ ਹੋਇਆ ਸੀ ਤਾਂ ਪਾਕਿਸਤਾਨ ਦੀ ਆਬਾਦੀ ਦਾ 20 ਫ਼ੀਸਦੀ ਤੋਂ ਜ਼ਿਆਦਾ ਹਿੱਸਾ ਘੱਟ ਗਿਣਤੀ ਸਮੁਦਾਏ ਦਾ ਸੀ ਜੋ ਹੁਣ ਘੱਟ ਕੇ ਸਿਰਫ਼ 2 ਫ਼ੀਸਦੀ ਰਹਿ ਗਿਆ ਹੈ। ਜਦੋਂ ਕਿ ਦੂਜੇ ਪਾਸੇ ਬਟਵਾਰੇ ਤੋਂ ਬਾਅਦ ਭਾਰਤ ਵਿਚ ਘੱਟ ਗਿਣਤੀ ਦੀ ਅਬਾਦੀ ਵਿਚ ਵਾਧਾ ਹੋਇਆ ਹੈ। ਉਨ੍ਹਾਂ ਨੇ ਅੱਗੇ ਲਿਖਿਆ ਕਿ ਪਾਕਿਸਤਾਨ ਅਜਿਹਾ ਆਖਰੀ ਦੇਸ਼ ਹੈ ਜੋ ਕਿਸੇ ਦੂਜੇ ਦੇਸ਼ ਨੂੰ ਘੱਟ ਗਿਣਤੀ ਨਾਲ ਵਰਤਾਓ ਉਤੇ ਲੈਕਚਰ ਦੇ ਰਿਹਾ ਹੈ।

Imran KhanImran Khan

ਧਿਆਨ ਯੋਗ ਹੈ ਕਿ ਇਮਰਾਨ ਖ਼ਾਨ ਦਾ ਬਿਆਨ ਬਾਲੀਵੁੱਡ ਅਦਾਕਾਰ ਨਸੀਰੁਦੀਨ ਸ਼ਾਹ ਦੇ ਉਸ ਬਿਆਨ ਤੋਂ ਬਾਅਦ ਆਇਆ ਸੀ ਜਿਸ ਵਿਚ ਨਸੀਰੁਦੀਨ ਨੇ ਕਿਹਾ ਸੀ ਕਿ ਭਾਰਤ ਇਨਸਪੈਕਟਰ ਦੀ ਮੌਤ ਦੀ ਬਜਾਏ ਇਕ ਗਾਂ ਦੀ ਮੌਤ ਨੂੰ ਜ਼ਿਆਦਾ ਮਹੱਤਤਾ ਦਿਤੀ ਜਾ ਰਹੀ ਹੈ, ਨਸੀਰੁੱਦੀਨ ਸ਼ਾਹ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਡਰ ਹੈ ਕਿ ਕੱਲ੍ਹ ਨੂੰ ਕੋਈ ਉਨ੍ਹਾਂ  ਦੇ ਬੱਚੀਆਂ ਨੂੰ ਘੇਰ ਕੇ ਉਨ੍ਹਾਂ ਨੂੰ ਉਨ੍ਹਾਂ ਦਾ ਧਰਮ ਨਾ ਪੂਛ ਲਵੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement