ਚਾਇਲਡ ਹੈਲਪਲਾਈਨ ਨੂੰ 3 ਸਾਲ 'ਚ ਮਿਲੀਆਂ 1.36 ਕਰੋਡ਼ ਸਾਇਲੈਂਟ ਕਾਲਾਂ
Published : Aug 25, 2018, 12:12 pm IST
Updated : Aug 25, 2018, 12:12 pm IST
SHARE ARTICLE
child helpline
child helpline

ਚਾਇਲਡ ਹੈਲਪਲਾਇਨ ਨੂੰ ਅਪ੍ਰੈਲ 2015 ਤੋਂ ਲੈ ਕੇ ਇਸ ਸਾਲ ਮਾਰਚ ਤੱਕ 3.4 ਕਰੋਡ਼ ਤੋਂ ਜ਼ਿਆਦਾ ਫੋਨ ਕਾਲਾਂ ਰਿਸੀਵ ਹੋਈਆਂ ਪਰ ਇਹਨਾਂ ਵਿਚੋਂ ਲਗਭੱਗ 1.36 ਕਰੋਡ਼ ਫੋਨ...

ਨਵੀਂ ਦਿੱਲੀ : ਚਾਇਲਡ ਹੈਲਪਲਾਇਨ ਨੂੰ ਅਪ੍ਰੈਲ 2015 ਤੋਂ ਲੈ ਕੇ ਇਸ ਸਾਲ ਮਾਰਚ ਤੱਕ 3.4 ਕਰੋਡ਼ ਤੋਂ ਜ਼ਿਆਦਾ ਫੋਨ ਕਾਲਾਂ ਰਿਸੀਵ ਹੋਈਆਂ ਪਰ ਇਹਨਾਂ ਵਿਚੋਂ ਲਗਭੱਗ 1.36 ਕਰੋਡ਼ ਫੋਨ ਕਾਲ ਸਾਇਲੈਂਟ ਸਨ। ਇਹਨਾਂ ਕਾਲਾਂ ਵਿਚ ਬੈਗਰਾਉਂਡ ਦੀ ਹੀ ਆਵਾਜ਼ਾਂ ਆਉਂਦੀਆਂ ਸਨ ਪਰ ਕਾਲਰ ਕੁੱਝ ਦੇਰੀ ਤੱਕ ਫੋਨ ਨੂੰ ਕੰਨ ਨਾਲ ਲਗਾ ਕੇ ਰਖਣ ਤੋਂ ਬਾਅਦ ਵੀ ਚੁਪ ਰਹਿੰਦਾ ਸੀ।

child helplinechild helpline

ਪਿੱਛੇ ਤੋਂ ਬੱਚਿਆਂ ਦੇ ਰੋਣ ਦੀਆਂ ਆਵਾਜ਼ਾਂ ਆਉਂਦੀ ਸਨ।  ਚਾਇਲਡਲਾਈਨ ਇੰਡੀਆ ਫਾਉਂਡੇਸ਼ਨ ਦੀ ਹਰਲੀਨ ਵਾਲਿਆ ਨੇ ਕਿਹਾ ਕਿ ਇਹਨਾਂ ਸਾਇਲੈਂਟ ਕਾਲਾਂ ਨੂੰ ਹੈਲਪਲਾਈਨ 1098 ਤੋਂ ਬੇਹੱਦ ਗੰਭੀਰਤਾ ਨਾਲ ਲਿਆ ਗਿਆ ਹੈ। ਡੇਟਾ ਦੇ ਮੁਤਾਬਕ 2015 - 16 ਵਿਚ ਹੈਲਪਲਾਈਨ 'ਤੇ 27 ਲੱਖ ਸਾਇਲੈਂਟ ਕਾਲਾਂ ਆਈਆਂ, ਜਦ ਕਿ 2016 - 17 ਵਿਚ ਇਹ ਗਿਣਤੀ 55 ਲੱਖ ਤੱਕ ਪਹੁੰਚ ਗਈਆਂ ਅਤੇ 2017 - 18 ਵਿਚ ਇਹ 53 ਲੱਖ ਸੀ।

child helplinechild helpline

ਵਾਲਿਆ ਨੇ ਕਿਹਾ ਕਿ ਸਾਇਲੈਂਟ ਕਾਲਾਂ ਦੇ ਮਾਮਲੇ ਵਿਚ ਹੈਲਪਲਾਈਨ ਦਾ ਕੰਮ ਦੇਖਣ ਵਾਲਿਆਂ ਨੇ ਇਹ ਕਿਹਾ ਗਿਆ ਹੈ ਕਿ ਉਹ ਅਜਿਹੇ ਇਨਪੁਟਸ ਦੇਣ, ਜਿਸ ਦੇ ਨਾਲ ਕਾਲਰ ਵਿਚ ਅਪਣੀ ਗੱਲ ਕਹਿਣ ਅਤੇ ਡਿਟੇਲ ਸ਼ੇਅਰ ਕਰਨ ਦਾ ਜਜ਼ਬਾ ਪੈਦਾ ਹੋ ਸਕੇ। ਇਹ ਸਾਇਲੈਂਟ ਕਾਲਰਾਂ ਬੱਚੇ ਜਾਂ ਫਿਰ ਛੋਟੀ ਉਮਰ ਹੋ ਸਕਦੇ ਹਨ, ਜੋ ਦੁਬਾਰਾ ਕਾਲ ਕਰ ਸਕਦੇ ਹਨ ਅਤੇ ਕਿਸੇ ਬੱਚੇ ਦੀ ਪਰੇਸ਼ਾਨੀ ਬਾਰੇ ਦੱਸਿਆ ਜਾ ਸਕਦਾ ਹੈ।  

child helplinechild helpline

ਵਾਲਿਆ ਨੇ ਕਿਹਾ ਕਿ ਬੱਚੇ ਪਹਿਲੇ ਸੈਸ਼ਨ ਵਿਚ ਘੱਟ ਹੀ ਬੋਲਦੇ ਹਨ। ਕਾਉਂਸਲਰ ਲੋਕਾਂ ਵਿਚ ਭਰੋਸਾ ਜਤਾਉਣ ਲਈ ਅਪਣੇ ਵੱਲੋਂ ਗੱਲ ਰੱਖਦੇ ਹਨ। ਸਾਇਲੈਂਟ ਕਾਲਰਾਂ ਦਾ ਮਾਮਲਾ ਵੀ ਅਜਿਹਾ ਹੀ ਹੈ ਅਤੇ ਉਨ੍ਹਾਂ ਨੂੰ ਲੈ ਕੇ ਭਰੋਸਾ ਪੈਦਾ ਕਰਨਾ ਹੋਵੇਗਾ ਤਾਂਕਿ ਉਹ ਅਪਣੀ ਗੱਲ ਰੱਖ ਸਕਣ। ਭਾਵਨਾਤਮਕ ਸਹਾਇਤਾ ਲਈ ਆਉਣ ਵਾਲੇ ਕਾਲਾਂ ਵਿਚ ਵੀ ਵਾਧਾ ਹੋਇਆ ਹੈ। ਅਜਿਹੀ ਕਾਲਾਂ ਦੀ ਵਜ੍ਹਾ ਨਾਲ ਮਾਂ-ਪਿਓ ਨਾਲ ਵੱਖ ਹੋਣਾ ਅਤੇ ਘਰਾਂ ਵਿਚ ਸਥਿਤੀਆਂ ਅਸਹਿਜ ਹੋਣਾ ਹੈ। ਖਾਸ ਤੌਰ 'ਤੇ ਆਰਥਕ ਤੌਰ 'ਤੇ ਅਮੀਰ ਪਰਵਾਰਾਂ ਵਿਚ ਅਜਿਹੀ ਹਾਲਤ ਦੇਖਣ ਨੂੰ ਮਿਲ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement