ਹਿਮਾਚਲ ਪ੍ਰਦੇਸ਼: ਪਹਾੜੀਆਂ ਤੋਂ ਸੈਲਾਨੀਆਂ ਦੀਆਂ ਗੱਡੀਆਂ 'ਤੇ ਡਿੱਗੇ ਪੱਥਰ, ਨੌਂ ਦੀ ਮੌਤ
Published : Jul 25, 2021, 4:09 pm IST
Updated : Jul 25, 2021, 4:09 pm IST
SHARE ARTICLE
Himachal Pradesh stones fall on tourist vehicle
Himachal Pradesh stones fall on tourist vehicle

ਤਿੰਨ ਦੀ ਹਾਲਤ ਨਾਜ਼ੁਕ

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕਿਨੌਰ ਵਿਚ ਬਟਸੇਰੀ ਪਹਾੜੀ ਤੋਂ ਪੱਥਰ ਟੁੱਟ- ਟੁੱਟ ਕੇ ਹੇਠਾਂ ਡਿੱਗ ਗਏ। ਪੱਥਰਾਂ ਦੇ  ਹੇਠਾਂ  ਡਿੱਗਣ ਨਾਲ ਕਈ ਵਾਹਨ ਇਸਦੀ ਚਪੇਟ ਵਿਚ ਆ ਗਏ। ਵਾਹਨ 'ਤੇ ਪੱਥਰ ਡਿੱਗਣ ਨਾਲ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕਾਰ ਵਿਚ ਸਵਾਰ ਯਾਤਰੀ ਦਿੱਲੀ ਅਤੇ ਚੰਡੀਗੜ੍ਹ ਤੋਂ ਹਿਮਾਚਲ ਦੇਖਣ ਆਏ ਸਨ।

Himachal Pradesh stones fall on tourist vehicleHimachal Pradesh stones fall on tourist vehicle

ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਕਾਂਗਰਸੀ ਵਿਧਾਇਕ ਜਗਤ ਸਿੰਘ ਨੇਗੀ ਨੇ ਕਿਹਾ ਕਿ ਪਹਾੜੀ ਤੋਂ ਪੱਥਰ ਲਗਾਤਾਰ ਡਿੱਗ ਰਹੇ ਹਨ, ਜਿਸ ਕਾਰਨ ਬਚਾਅ ਵਿੱਚ ਮੁਸ਼ਕਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਹਸਪਤਾਲ ਲਿਜਾਣ ਲਈ ਸਰਕਾਰ ਤੋਂ ਇਕ ਹੈਲੀਕਾਪਟਰ ਮੰਗਿਆ ਗਿਆ ਹੈ, ਜਿਸ ਨੂੰ ਜਲਦੀ ਪਹੁੰਚਣ ਦਾ ਭਰੋਸਾ ਦਿੱਤਾ ਗਿਆ ਹੈ। ਕਿੰਨੌਰ ਦੇ ਡੀਸੀ ਆਬਿਦ ਹੁਸੈਨ ਸਦੀਕ, ਐਸ ਪੀ ਐਸ ਆਰ ਰਾਣਾ ਵੀ ਮੌਕੇ ‘ਤੇ ਮੌਜੂਦ ਹਨ।

 

fHimachal Pradesh stones fall on tourist vehicle

ਘਟਨਾ ਸਥਾਨ ਤੇ ਚੀਕ ਚਿਹਾੜਾ ਮਚ ਗਿਆ । ਬਤਸਰੀ ਦੇ ਲੋਕ ਪੁਲਿਸ ਦੇ ਨਾਲ ਬਚਾਅ ਵਿਚ ਲੱਗੇ ਹੋਏ ਹਨ। ਜ਼ਮੀਨ ਖਿਸਕਣ ਕਾਰਨ ਪਿੰਡ ਲਈ ਬਾਸਪਾ ਨਦੀ 'ਤੇ ਬਣਿਆ ਪੁਲ ਟੁੱਟ ਗਿਆ ਹੈ, ਜਿਸ ਕਾਰਨ ਪਿੰਡ ਦਾ ਸੰਪਰਕ ਟੁੱਟ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਪਹਾੜ ਤੋਂ ਡਿੱਗੀਆਂ ਚਟਾਨਾਂ ਸਮੇਤ ਜ਼ਮੀਨ ਖਿਸਕਣ ਕਾਰਨ ਕਈ ਵਾਹਨ ਵੀ ਨੁਕਸਾਨੇ ਗਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement