Lucknow News : JEE-Mains 'ਚ ਫੇਲ੍ਹ ਹੋਣ ਤੇ ਸਪੈਸ਼ਲ ਜੱਜ ਦੇ ਪੁੱਤਰ ਨੇ ਬਟਲਰ ਪੈਲੇਸ ’ਚ ਫ਼ਾਹਾ ਲਾ ਕੀਤੀ ਖੁਦਕੁਸ਼ੀ

By : BALJINDERK

Published : Apr 25, 2024, 4:03 pm IST
Updated : Apr 25, 2024, 4:03 pm IST
SHARE ARTICLE
 Butler Palace
Butler Palace

Lucknow News : ਲਖਨਊ 'ਚ ਨਤੀਜਾ ਆਉਣ ਤੋਂ 2 ਘੰਟੇ ਬਾਅਦ ਚੁੱਕਿਆ ਗਿਆ ਕਦਮ

Lucknow News : ਲਖਨਊ 'ਚ ਬੁੱਧਵਾਰ ਰਾਤ ਨੂੰ ਜੇਈਈ ਮੇਨਜ਼ 'ਚ ਫੇਲ੍ਹ ਹੋਣ ਤੋਂ ਬਾਅਦ ਜੱਜ ਦੇ ਪੁੱਤਰ ਨੇ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਨੇ ਕਮਰੇ ਦਾ ਪਰਦਾ ਪਾੜ ਕੇ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਦੱਸਿਆ ਕਿ NIA ਦੇ ਵਿਸ਼ੇਸ਼ ਜੱਜ ਵਿਵੇਕਾਨੰਦ ਤ੍ਰਿਪਾਠੀ ਆਪਣੇ ਪਰਿਵਾਰ ਨਾਲ ਬਟਲਰ ਪੈਲੇਸ ਵਿਚ ਰਹਿੰਦੇ ਹਨ। ਉਸ ਦੇ ਪੁੱਤਰ ਅਜੀਤੇਸ਼ ਤ੍ਰਿਪਾਠੀ (18) ਦੀ ਲਾਸ਼ ਬੁੱਧਵਾਰ ਦੇਰ ਰਾਤ ਲਟਕਦੀ ਮਿਲੀ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਨੌਕਰਾਣੀ ਸੁਸ਼ਮਾ ਨੇ ਦੱਸਿਆ ਕਿ ਅਜੀਤੇਸ਼ ਨੇ ਜੇਈਈ ਮੇਨਜ਼ 2024 'ਚ ਫੇਲ੍ਹ ਹੋਣ ਤੋਂ ਬਾਅਦ ਖੁਦਕੁਸ਼ੀ ਕਰ ਲਈ ਸੀ।

ਇਹ ਵੀ ਪੜੋ:Dinanagar News : ਦਾਦਾ-ਦਾਦੀ ਨਾਲ ਜਾ ਰਹੇ ਚਾਰ ਸਾਲਾ ਬੱਚੇ ਦੀ ਸਕੂਟਰੀ ਤੇ ਬੁਲਟ ਦੀ ਟੱਕਰ ਨਾਲ ਦਰਦਨਾਕ ਮੌਤ 

ਸੁਸ਼ਮਾ ਨੇ ਦੱਸਿਆ ਕਿ ਅਜੀਤੇਸ਼ ਸੁਭਾਅ ਤੋਂ ਗੁੱਸੇ ਵਾਲਾ ਸੀ। ਜਦੋਂ ਨਤੀਜੇ ਆਉਣ ਵਾਲੇ ਸਨ, ਮਾਂ ਨੂੰ ਪਹਿਲਾਂ ਹੀ ਕਿਸੇ ਅਣਹੋਣੀ ਦਾ ਡਰ ਸੀ। ਨਤੀਜਾ ਐਲਾਨਣ ਤੋਂ ਤਿੰਨ ਦਿਨ ਪਹਿਲਾਂ ਅਜੀਤੇਸ਼ ਦੀ ਮਾਂ ਨੇ ਅਜੀਤੇਸ਼ ਦਾ ਮੋਬਾਈਲ ਫ਼ੋਨ ਰੱਖ ਲਿਆ ਸੀ। ਪਰ, ਲੈਪਟਾਪ ਉਸ ਦੇ ਕੋਲ ਹੀ ਸੀ ਇਸ ਲਈ ਅਜੀਤੇਸ਼ ਨੇ ਨਤੀਜਾ ਦੇਖਿਆ। ਅਜੀਤੇਸ਼ ਦੀਆਂ ਦੋ ਛੋਟੀਆਂ ਭੈਣਾਂ ਹਨ। ਜੇਈਈ ਮੇਨਜ਼ 2024 ਸੈਸ਼ਨ-2 ਦਾ ਨਤੀਜਾ 24 ਅਪ੍ਰੈਲ ਨੂੰ ਰਾਤ 11:30 ਵਜੇ ਜਾਰੀ ਕੀਤਾ ਗਿਆ। ਜਦੋਂ ਰਾਤ ਕਰੀਬ 2 ਵਜੇ ਤੱਕ ਅਜੀਤੇਸ਼ ਕਮਰੇ ਤੋਂ ਬਾਹਰ ਨਹੀਂ ਆਇਆ ਤਾਂ ਮਾਂ ਨੇ ਦਰਵਾਜ਼ਾ ਖੜਕਾਇਆ। ਅੰਦਰੋਂ ਕੋਈ ਜਵਾਬ ਨਹੀਂ ਆਇਆ। ਪਰਿਵਾਰਕ ਮੈਂਬਰ ਤਾਲਾ ਤੋੜ ਕੇ ਅੰਦਰ ਚਲੇ ਗਏ। ਦੇਖਿਆ ਕਿ ਅਜੀਤੇਸ਼ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।

ਇਹ ਵੀ ਪੜੋ:Punjab News : ਵਾਢੀ ਕਰਨ ਜਾ ਰਹੇ ਕਿਸਾਨ ਨਾਲ ਵਾਪਰਿਆ ਹਾਦਸਾ, ਕੰਬਾਇਨ ’ਚ ਕਰੰਟ ਆਉਣ ਨਾਲ ਹੋਈ ਮੌਤ 

ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਅਜੀਤੇਸ਼ ਨੇ ਪਰਦਾ ਪਾੜ ਦਿੱਤਾ ਅਤੇ ਫਾਹਾ ਲਗਾ ਲਿਆ। ਪੁਲਿਸ ਲਾਸ਼ ਦਾ ਪੋਸਟਮਾਰਟਮ ਕਰਵਾਉਣਾ ਚਾਹੁੰਦੀ ਸੀ ਪਰ ਪਰਿਵਾਰਕ ਮੈਂਬਰਾਂ ਨੇ ਪੋਸਟਮਾਰਟਮ ਨਹੀਂ ਕਰਵਾਇਆ। ਮ੍ਰਿਤਕ ਦੇਹ ਨੂੰ ਜੱਦੀ ਪਿੰਡ ਦੇਵਰੀਆ ਲਿਜਾਇਆ ਗਿਆ। ਬਟਲਰ ਪੈਲੇਸ ਵਿਚ ਜੱਜ ਦੀ ਰਿਹਾਇਸ਼ ਦੇ ਬਾਹਰ ਸੰਨਾਟਾ ਛਾਇਆ ਹੋਇਆ ਹੈ। ਇੱਥੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਹੈ। ਨੌਕਰਾਣੀ ਅਤੇ ਉਸਦੇ ਬੱਚੇ ਇੱਥੇ ਹਨ।

ਇਹ ਵੀ ਪੜੋ:Abohar Missing News : ਅਬੋਹਰ 'ਚ 3 ਦਿਨਾਂ ਤੋਂ ਲਾਪਤਾ ਅੰਗਰੇਜ਼ੀ ਦਾ ਲੈਕਚਰਾਰ, ਨਹਿਰ 'ਚ ਛਾਲ ਮਾਰਨ ਦਾ ਸ਼ੱਕ  

ਪੁਲਿਸ ਅਧਿਕਾਰੀ ਮਨੀਸ਼ਾ ਸਿੰਘ ਨੇ ਦੱਸਿਆ ਕਿ ਅਜੀਤੇਸ਼ ਨੇ ਖੁਦਕੁਸ਼ੀ ਕਿਉਂ ਕੀਤੀ ਪਰਿਵਾਰ ਨੇ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪਰਿਵਾਰ ਨੇ ਲਿਖਿਆ ਹੈ ਕਿ ਉਹ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਚਾਹੁੰਦੇ ਹਨ। ਇਸ ਤੋਂ ਬਾਅਦ ਪੋਸਟਮਾਰਟਮ ਤੋਂ ਬਿਨਾਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ।

ਇਹ ਵੀ ਪੜੋ:Punjab News: ਭਾਰਤੀ ਹਵਾਈ ਸੈਨਾ 'ਚ ਫਲਾਇੰਗ ਅਫ਼ਸਰ ਬਣ ਡਾ.ਅਰਮਿਸ਼ ਅਸੀਜਾ ਨੇ ਪੰਜਾਬ ਦਾ ਨਾਮ ਕੀਤਾ ਰੌਸ਼ਨ 

(For more news apart from JEE-Mains exma failure, Judge's son committed suicide in Butler Palace News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement