ਚੰਦਾ ਕੋਛੜ, ਪਤੀ ਅਤੇ ਵੇਣੂਗੋਪਾਲ ਵਿਰੁਧ ਪਰਚਾ ਦਰਜ
Published : Jan 25, 2019, 12:14 pm IST
Updated : Jan 25, 2019, 12:14 pm IST
SHARE ARTICLE
Chanda Kochhar
Chanda Kochhar

ਸੀਬੀਆਈ ਨੇ ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਅਤੇ ਐਮਡੀ ਚੰਦਾ ਕੋਛੜ, ਉਸ ਦੇ ਪਤੀ ਦੀਪਕ ਕੋਛੜ ਅਤੇ ਵੀਡੀਉਕਾਨ ਗਰੁਪ......

ਨਵੀਂ ਦਿੱਲੀ  : ਸੀਬੀਆਈ ਨੇ ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਅਤੇ ਐਮਡੀ ਚੰਦਾ ਕੋਛੜ, ਉਸ ਦੇ ਪਤੀ ਦੀਪਕ ਕੋਛੜ ਅਤੇ ਵੀਡੀਉਕਾਨ ਗਰੁਪ ਦੇ ਐਮਡੀ ਵੇਣੂਗੋਪਾਲ ਧੂਤ ਵਿਰੁਧ ਪਰਚਾ ਦਰਜ ਕੀਤਾ ਹੈ। ਏਜੰਸੀ ਨੇ ਉਕਤ ਬੈਂਕ ਦੁਆਰਾ 2012 ਵਿਚ ਗਰੁਪ ਨੂੰ ਦਿਤੇ ਗਏ ਕਰਜ਼ੇ ਵਿਚ ਹੇਰਾਫੇਰੀ ਅਤੇ ਧੋਖਾਧੜੀ ਦੇ ਸਬੰਧ ਵਿਚ ਇਹ ਮਾਮਲਾ ਦਰਜ ਕੀਤਾ ਹੈ। ਏਜੰਸੀ ਨੇ ਮਾਮਲਾ ਦਰਜ ਕਰਨ ਮਗਰੋਂ ਵੱਖ-ਵੱਖ ਥਾਈਂ ਛਾਪੇ ਮਾਰੇ। ਇਨ੍ਹਾਂ ਟਿਕਾਣਿਆਂ ਵਿਚ ਵੀਡੀਉਕਾਨ ਗਰੁਪ ਦੇ ਮੁੰਬਈ ਅਤੇ ਔਰੰਗਾਬਾਦ ਦੇ ਦਫ਼ਤਰ, ਨਿਊਪਾਵਰ ਲਿਮਟਿਡ ਅਤੇ ਸੁਪਰੀਮ ਐਨਰਜੀ ਸ਼ਾਮਲ ਹਨ। 

Deepak KochharDeepak Kochhar

ਸੀਬੀਆਈ ਨੇ 3,250 ਕਰੋੜ ਰੁਪਏ ਦੇ ਆਈਸੀਆਈਸੀਆਈ ਬੈਂਕ-ਵੀਡੀਉਕਾਨ ਕਰਜ਼ਾ ਮਾਮਲੇ ਵਿਚ ਕਥਿਤ ਹੇਰਾਫੇਰੀ ਦੇ ਸਬੰਧ ਵਿਚ ਪਰਚਾ ਦਰਜ ਕੀਤਾ ਹੈ। ਇਸ ਤੋਂ ਇਲਾਵਾ ਮੁੰਬਈ ਵਿਚ ਗਰੁਪ ਦੇ ਮੁੱਖ ਦਫ਼ਤਰ ਅਤੇ ਔਰੰਗਾਬਾਦ ਵਿਚਲੇ ਦਫ਼ਤਰਾਂ ਵਿਚ ਛਾਪੇ ਮਾਰੇ ਗਏ। ਅਧਿਕਾਰੀਆਂ ਨੇ ਦਸਿਆ ਕਿ ਛਾਪੇ ਮਾਰਨ ਦਾ ਕੰਮ ਵੀਰਵਾਰ ਸਵੇਰੇ ਸ਼ੁਰੂ ਕੀਤਾ ਗਿਆ। ਇਸ ਦੌਰਾਨ ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਚੰਦਾ ਕੋਛੜ ਦੇ ਪਤੀ ਦੀਪਕ ਕੋਛੜ ਦੁਆਰਾ ਸੰਚਾਲਤ ਕੰਪਨੀ ਨਿਊਪਾਵਰ ਅਤੇ ਸੁਪਰੀਮ ਐਨਰਜੀ 'ਤੇ ਵੀ ਛਾਪੇ ਮਾਰੇ ਗਏ।

Venugopal DhootVenugopal Dhoot

ਉਨ੍ਹਾਂ ਦਸਿਆ ਕਿ ਦੋਸ਼ ਹੇ ਕਿ 2012 ਵਿਚ ਇਸ ਬੈਂਕ ਕੋਲੋਂ ਵੀਡੀਉਕਾਨ ਸਮੂਹ ਨੂੰ 3250 ਕਰੋੜ ਰੁਪਏ ਦਾ ਕਰਜ਼ਾ ਮਿਲਣ ਦੇ ਕੁੱਝ ਮਹੀਨਿਆਂ ਮਗਰੋਂ ਵੀਡੀਉਕਾਨ ਪ੍ਰਮੋਟਰ ਵੇਣੂਗੋਪਾਲ ਧੂਤ ਨੇ ਨਿਊਪਾਵਰ ਵਿਚ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਸੀ। ਅਧਿਕਾਰੀਆਂ ਨੇ ਦਸਿਆ ਕਿ ਏਜੰਸੀ ਨੇ ਧੂਤ, ਦੀਪਕ ਕੋਛੜ ਅਤੇ ਅਗਿਆਤ ਵਿਰੁਧ ਪਿਛਲੇ ਸਾਲ ਮਾਰਚ ਵਿਚ ਮੁਢਲੀ ਜਾਂਚ (ਪੀਈ) ਦਰਜ ਕੀਤੀ ਸੀ। ਸੀਬੀਆਈ ਪਰਚਾ ਦਰਜ ਕਰਨ ਤੋਂ ਪਹਿਲਾਂ ਪੀਈ ਦਰਜ ਕਰਦੀ ਹੈ ਤਾਕਿ ਸਬੂਤ ਇਕੱਠੇ ਕੀਤੇ ਜਾ ਸਕਣ। ਏਜੰਸੀ ਨੇ ਇਸ ਪੀਈ ਨੂੰ ਪਰਚੇ ਵਿਚ ਬਦਲ ਦਿਤਾ ਹੈ।       (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement