ਚਾਰਾ ਘਪਲਾ : ਲਾਲੂ ਯਾਦਵ ਦੀ ਜ਼ਮਾਨਤ ਅਰਜ਼ੀ ਖ਼ਾਰਜ, 30 ਅਗੱਸਤ ਤਕ ਜਾਣਾ ਹੋਵੇਗਾ ਜੇਲ੍ਹ
Published : Aug 24, 2018, 2:20 pm IST
Updated : Aug 24, 2018, 2:20 pm IST
SHARE ARTICLE
lalu-prasad-yadav
lalu-prasad-yadav

ਚਾਰਾ ਘਪਲਾ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ...

ਨਵੀਂ ਦਿੱਲੀ : ਚਾਰਾ ਘਪਲਾ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਵੱਡਾ ਝਟਕਾ ਲੱਗਿਆ ਹੈ। ਝਾਰਖੰਡ ਹਾਈਕੋਰਟ ਨੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਮੈਡੀਕਲ ਗਰਾਊਂਡ 'ਤੇ ਪੈਰੋਲ ਵਧਾਉਣ ਤੋਂ ਇਨਕਾਰ ਕਰ ਦਿਤਾ ਹੈ ਅਤੇ ਝਾਰਖੰਡ ਹਾਈਕੋਰਟ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ 30 ਅਗੱਸਤ ਤਕ ਆਤਮ ਸਮਰਪਣ ਕਰਨ ਦਾ ਆਦੇਸ਼ ਦਿਤਾ ਹੈ। 

lalu-prasad-yadavlalu-prasad-yadav

ਇਸ ਤਰ੍ਹਾਂ ਨਾਲ ਮੈਡੀਕਲ ਆਧਾਰ 'ਤੇ ਉਨ੍ਹਾਂ ਦੀ ਜ਼ਮਾਨਤ ਨੂੰ ਤਿੰਨ ਮਹੀਨੇ ਤਕ ਵਧਾਉਣ ਦੀ ਅਰਜ਼ੀ ਅਦਾਲਤ ਨੇ ਖ਼ਾਰਜ ਕਰ ਦਿਤੀ ਹੈ। ਭਾਵ ਕਿ ਹੁਣ 30 ਅਗੱਸਤ ਤਕ ਲਾਲੂ ਯਾਦਵ ਨੂੰ ਜੇਲ੍ਹ ਜਾਣਾ ਹੋਵੇਗਾ। ਦਸ ਦਈਏ ਕਿ ਲਾਲੂ ਯਾਦਵ 10 ਅਪ੍ਰੈਲ ਤੋਂ ਪੈਰੋਲ 'ਤੇ ਹਨ। ਲਾਲੂ ਯਾਦਵ ਫਿਲਹਾਲ ਮੁੰਬਈ ਦੇ ਏਸ਼ੀਅਨ ਹਾਰਟ ਹਸਪਤਾਲ ਵਿਚ ਭਰਤੀ ਹਨ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਹਾਲਾਂਕਿ ਲਾਲੂ ਯਾਦਵ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹਨ, ਇਸ ਲਈ ਉਨ੍ਹਾਂ ਨੂੰ ਸਿਹਤ ਲਾਭ ਲਈ ਇਕ ਹੋਰ ਪੈਰੋਲ ਦਿਤੀ ਜਾਣੀ ਚਾਹੀਦੀ ਹੈ। ਦਰਅਸਲ ਲਾਲੂ ਪ੍ਰਸਾਦ ਯਾਦਵ ਦੇ ਵਕੀਲਾਂ ਨੇ ਮੈਡੀਕਲ ਗਰਾਊਂਡ 'ਤੇ ਪ੍ਰੋਵੀਜ਼ਨਲ ਬੇਲ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਸੀ, ਜਿਸ ਨੂੰ ਅਦਾਲਤ ਨੇ ਖ਼ਾਰਜ ਕਰ ਦਿਤਾ।

lalu-prasad-yadavlalu-prasad-yadav

ਲਾਲੂ ਯਾਦਵ ਦੇ ਵਕੀਲ ਪ੍ਰਭਾਤ ਕੁਮਾਰ ਨੇ ਕਿਹਾ ਕਿ ਲਾਲੂ ਯਾਦਵ ਦਾ ਇਲਾਜ ਹੁਣ ਰਾਂਚੀ ਦੇ ਰਾਜੇਂਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਹਸਪਤਾਲ ਵਿਚ ਹੋਵੇਗਾ, ਜਿੱਥੇ ਉਨ੍ਹਾਂ ਨੂੰ ਭਰਤੀ ਕਰਵਾਇਆ ਗਿਆ ਸੀ। ਚਾਰਾ ਘਪਲਾ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੇ ਅਤੇ ਇਸ ਸਮੇਂ ਅਸਥਾਈ ਜ਼ਮਾਨਤ 'ਤੇ ਰਿਹਾਅ ਰਾਜਦ ਮੁਖੀ ਲਾਲੂ ਪ੍ਰਸਾਦ ਦਿਲ ਸਬੰਧੀ ਤਕਲੀਫ਼ਾਂ ਦੇ ਇਲਾਜ ਲਈ ਮੁੰਬਈ ਦੇ ਹਸਪਤਾਲ ਵਿਚ ਭਰਤੀ ਸਨ। ਜ਼ਿਕਰਯੋਗ ਹੈ ਕ ਲਾਲੂ ਪ੍ਰਸਾਦ ਯਾਦਵ ਚਾਰਾ ਘਪਲਾ ਮਾਮਲੇ ਵਿਚ ਦੇਵਘਰ ਖ਼ਜ਼ਾਨੇ ਸਮੇਤ ਾਸਰੇ ੰਿਤੰਨ ਮਾਮਲਿਆਂ ਵਿਚ ਰਾਂਚੀ ਸਥਿਤ ਸੀਬੀਆਈ ਅਦਾਲਤ ਨੇ ਦਸੰਬਰ 2017 ਨੂੰ ਲਾਲੂ ਨੂੰ ਸਜ਼ਾ ਸੁਣਾਈ ਸੀ।

lalu-prasad-yadavlalu-prasad-yadav

ਰਾਜਦ ਨੇਤਾ ਨੂੰ ਉਦੋਂ ਹੀ ਹਿਰਾਸਤ ਵਿਚ ਲਿਆ ਗਿਆ ਸੀ।ਹਾਲਾਂਕਿ ਰਾਜਦ ਦੇ ਨੇਤਾਵਾਂ ਅਤੇ ਲਾਲੂ ਯਾਦਵ ਦੇ ਪਰਵਾਰ ਦੇ ਲੋਕਾਂ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਅਦਾਲਤ ਹੋਰ ਸਮੇਂ ਵਿਚ ਵਾਧਾ ਨਾ ਕਰੇ ਕਿਉਂਕਿ ਪਿਛਲੀ ਸੁਣਵਾਈ ਦੌਰਾਨ ਅਦਾਲਤ ਦੇ ਰੁਖ਼ ਤੋਂ ਸਾਫ਼ ਸੀ ਕਿ ਜੇਕਰ ਕੋਈ ਹੋਰ ਸਰਜਰੀ ਦੀ ਲੋੜ ਨਹੀਂ ਹੈ ਤਾਂ ਲਾਲੂ ਯਾਦਵ ਵਾਪਸ ਜੇਲ੍ਹ ਜਾ ਸਕਦੇ ਹਨ। ਦਸ ਦਈਏ ਕਿ ਪਿਛਲੇ ਦਿਨੀਂ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਉਨ੍ਹਾਂ ਨੂੰ ਮਿਲਣ ਲਈ ਮੁੰਬਈ ਗਏ ਸਨ ਅਤੇ ਉਨ੍ਹਾਂ ਨੇ ਤਸਵੀਰ ਟਵੀਟ ਕਰਕੇ ਉਨ੍ਹਾਂ ਦੀ ਹਾਲਤ 'ਤੇ ਚਿੰਤਾ ਜ਼ਾਹਿਰ ਕੀਤੀ ਸੀ।  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement