Swati Maliwal Case: ਵਿਭਵ ਕੁਮਾਰ ਨੂੰ 28 ਮਈ ਤੱਕ ਨਿਆਂਇਕ ਹਿਰਾਸਤ ਵਿਚ ਭੇਜਿਆ
Published : May 24, 2024, 5:13 pm IST
Updated : May 24, 2024, 5:13 pm IST
SHARE ARTICLE
Bibhav Kumar sent to 4-day judicial custody Swati Maliwal Case
Bibhav Kumar sent to 4-day judicial custody Swati Maliwal Case

Swati Maliwal Case: ਆਈਫੋਨ ਦਾ ਡਾਟਾ ਰਿਕਵਰ ਕਰਨ ਲਈ ਦਿੱਲੀ ਪੁਲਿਸ ਪੀਏ ਬਿਭਵ ਕੁਮਾਰ ਨੂੰ ਮੁੰਬਈ ਵੀ ਲੈ ਗਈ ਸੀ

Bibhav Kumar sent to 4-day judicial custody Swati Maliwal Case: ਤੀਸ ਹਜ਼ਾਰੀ ਕੋਰਟ ਨੇ 'ਆਪ' ਸੰਸਦ ਮੈਂਬਰ ਸਵਾਤੀ ਮਾਲੀਵਾਲ 'ਤੇ ਹਮਲੇ ਦੇ ਮਾਮਲੇ 'ਚ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਨੂੰ 4 ਦਿਨ ਯਾਨੀ 28 ਮਈ ਤੱਕ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। 18 ਮਈ ਨੂੰ ਦਿੱਲੀ ਪੁਲਿਸ ਨੇ ਵਿਭਵ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ 19 ਮਈ ਨੂੰ ਤੀਸ ਹਜ਼ਾਰੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ 5 ਦਿਨ ਦਾ ਪੁਲਿਸ ਰਿਮਾਂਡ ਦਿਤਾ ਸੀ।

ਇਹ ਵੀ ਪੜ੍ਹੋ: Budaun court :ਅਦਾਲਤ ਨੇ ਗਰਭਵਤੀ ਪਤਨੀ ਦਾ ਪੇਟ ਪਾੜਨ ਦੇ ਦੋਸ਼ੀ ਪਤੀ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ 

ਆਈਫੋਨ ਦਾ ਡਾਟਾ ਰਿਕਵਰ ਕਰਨ ਲਈ ਦਿੱਲੀ ਪੁਲਿਸ ਪੀਏ ਵਿਭਵ ਕੁਮਾਰ ਨੂੰ ਵੀ ਮੁੰਬਈ ਲੈ ਗਈ ਸੀ। ਦਰਅਸਲ, ਵਿਭਵ ਨੇ ਪੁੱਛ-ਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਸੀ ਕਿ ਉ ਸਨੇ ਆਪਣਾ ਫ਼ੋਨ ਮੁੰਬਈ ਵਿੱਚ ਫਾਰਮੈਟ ਕੀਤਾ ਸੀ। ਉਦੋਂ ਤੋਂ ਹੀ ਪੁਲਿਸ ਇਸ ਮਾਮਲੇ 'ਚ ਰਿਸ਼ਵ ਦਾ ਮੋਬਾਇਲ ਡਾਟਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਪੁਲਿਸ ਨੂੰ ਉਮੀਦ ਹੈ ਕਿ ਮੋਬਾਇਲ ਡਾਟਾ ਮਿਲਣ ਨਾਲ ਇਸ ਮਾਮਲੇ 'ਚ ਅਹਿਮ ਸੁਰਾਗ ਮਿਲ ਸਕਦੇ ਹਨ।

ਇਹ ਵੀ ਪੜ੍ਹੋ: UP News : ਹੁਣ ਮੈਰਿਜ ਸਰਟੀਫਿਕੇਟ ਬਣਾਉਂਦੇ ਸਮੇਂ ਦੇਣਾ ਪਵੇਗਾ ਦਾਜ ਦਾ ਵੇਰਵਾ, ਸਰਕਾਰ ਨੇ ਜਾਰੀ ਕੀਤੇ ਹੁਕਮ

ਮਾਮਲੇ ਦੀ ਜਾਂਚ ਹੁਣ ਵਿਸ਼ੇਸ਼ ਜਾਂਚ ਟੀਮ (SIT) ਕਰੇਗੀ। ਉੱਤਰੀ ਦਿੱਲੀ ਦੀ ਡੀਸੀਪੀ ਅੰਜਿਤਾ ਚੇਪਿਆਲਾ ਐਸਆਈਟੀ ਦੀ ਅਗਵਾਈ ਕਰ ਰਹੀ ਹੈ। ਟੀਮ ਵਿਚ 3 ਇੰਸਪੈਕਟਰ ਰੈਂਕ ਦੇ ਅਧਿਕਾਰੀ ਵੀ ਹਨ। ਇਨ੍ਹਾਂ ਵਿੱਚ ਥਾਣਾ ਸਿਵਲ ਲਾਈਨ ਦਾ ਅਧਿਕਾਰੀ ਵੀ ਸ਼ਾਮਲ ਹੈ, ਜਿੱਥੇ ਕੇਸ ਦਰਜ ਕੀਤਾ ਗਿਆ ਸੀ। ਐਸਆਈਟੀ ਜਾਂਚ ਤੋਂ ਬਾਅਦ ਆਪਣੀ ਰਿਪੋਰਟ ਸੀਨੀਅਰਾਂ ਨੂੰ ਸੌਂਪੇਗੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Bibhav Kumar sent to 4-day judicial custody Swati Maliwal Case, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement