Teen stripped & assaulted: 300 ਰੁਪਏ ਪਿੱਛੇ ਨੌਜਵਾਨ ਨੂੰ ਨਗਨ ਕਰ ਕੇ ਕੁੱਟਿਆ; 2 ਵਿਰੁਧ ਮਾਮਲਾ ਦਰਜ
Published : Nov 23, 2023, 9:51 am IST
Updated : Nov 23, 2023, 9:51 am IST
SHARE ARTICLE
Teen stripped & assaulted over 300, two held
Teen stripped & assaulted over 300, two held

ਪੁਲਿਸ ਨੇ ਦਸਿਆ ਕਿ ਇਹ ਘਟਨਾ ਮੰਗਲਵਾਰ ਦੁਪਹਿਰ ਦੀ ਹੈ।

Teen stripped & assaulted:  ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਕਾਲਵਾ ਇਲਾਕੇ 'ਚ 300 ਰੁਪਏ ਦੇ ਲੈਣ ਦੇਣ ਨੂੰ ਲੈ ਕੇ 17 ਸਾਲਾ ਲੜਕੇ ਉਤੇ ਨਗਨ ਅਵਸਥਾ ਵਿਚ ਹਮਲਾ ਕਰਨ ਦੇ ਇਲਜ਼ਾਮ ਤਹਿਤ ਦੋ ਲੋਕਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦਸਿਆ ਕਿ ਇਹ ਘਟਨਾ ਮੰਗਲਵਾਰ ਦੁਪਹਿਰ ਦੀ ਹੈ।

ਇਕ ਅਧਿਕਾਰੀ ਨੇ ਦਸਿਆ, ''ਪੀੜਤ ਨੇ ਪਿਛਲੇ ਸਾਲ ਇਕ ਮੁਲਜ਼ਮ ਤੋਂ 300 ਰੁਪਏ ਉਧਾਰ ਲਏ ਸਨ। ਕੁੱਝ ਮਹੀਨਿਆਂ ਬਾਅਦ ਮੁਲਜ਼ਮ ਨੇ ਉਸ ਦੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿਤੇ ਪਰ ਪੀੜਤ ਟਾਲ-ਮਟੋਲ ਕਰਦਾ ਰਿਹਾ। ਇਸ ਤੋਂ ਗੁੱਸੇ 'ਚ ਆ ਕੇ ਮੁਲਜ਼ਮ ਨੇ ਲੜਕੇ ਦਾ ਬਲੂਟੁੱਥ ਈਅਰਫੋਨ ਖੋਹ ਲਿਆ”।

ਅਧਿਕਾਰੀ ਨੇ ਦਸਿਆ ਕਿ ਪੀੜਤ ਬਾਅਦ ਵਿਚ ਅਪਣੇ ਬਲੂਟੁੱਥ ਈਅਰਫੋਨ ਵਾਪਸ ਲੈਣ ਲਈ ਮੁਲਜ਼ਮ ਦੇ ਘਰ ਗਿਆ। ਮੁਲਜ਼ਮ ਦੀ ਗੈਰ-ਮੌਜੂਦਗੀ 'ਚ ਉਸ ਦੀ ਮਾਂ ਨੇ ਪੀੜਤ ਨੂੰ ਈਅਰਫੋਨ ਦੇ ਦਿਤੇ। ਇਹ ਪਤਾ ਲੱਗਦਿਆਂ ਹੀ ਮੁਲਜ਼ਮ ਨੂੰ ਗੁੱਸਾ ਆ ਗਿਆ ਅਤੇ ਉਸ ਦੇ ਘਰ ਚਲਾ ਗਿਆ।
ਅਧਿਕਾਰੀ ਨੇ ਕਿਹਾ, "ਉਸ ਨੇ ਪੀੜਤ ਤੋਂ ਪੈਸੇ ਵਾਪਸ ਮੰਗੇ ਅਤੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿਤਾ। ਮੁਲਜ਼ਮਾਂ ਨੇ ਪੀੜਤ ਦੀ ਬੈਲਟ ਖਿੱਚ ਲਈ ਅਤੇ ਉਸੇ ਬੈਲਟ ਨਾਲ ਉਸ ਦੀ ਕੁੱਟਮਾਰ ਕੀਤੀ। ਉਨ੍ਹਾਂ ਨੇ ਉਸ ਦੇ ਕੱਪੜੇ ਵੀ ਉਤਾਰ ਦਿਤੇ”।

ਪੀੜਤ ਨੇ ਅਪਣੀ ਮਾਂ ਨੂੰ ਘਟਨਾ ਦੀ ਜਾਣਕਾਰੀ ਦਿਤੀ, ਜਿਸ ਤੋਂ ਬਾਅਦ ਉਸ ਦੀ ਮਾਂ ਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਦੋਸ਼ੀ ਵਿਰੁਧ ਸ਼ਿਕਾਇਤ ਦਰਜ ਕਰਵਾਈ। ਮੁਲਜ਼ਮਾਂ ਦੀ ਪਛਾਣ ਤੌਸੀਫ਼ ਖਾਨਬੰਦੇ ਅਤੇ ਸਮਿਲ ਖਾਨਬੰਦੇ ਵਜੋਂ ਹੋਈ ਹੈ। ਅਧਿਕਾਰੀ ਨੇ ਦਸਿਆ ਕਿ ਦੋਵਾਂ ਮੁਲਜ਼ਮਾਂ ਵਿਰੁਧ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 327, 323, 504, 506, 34 ਅਤੇ ਜੁਵੇਨਾਈਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ) ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

(For more news apart from Teen stripped & assaulted over 300, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement