ਅਪਣੇ ਜਵਾਨਾਂ ਨੂੰ ਵਰਦੀ ਦੇ ਰੰਗ ਦਾ ਹੀ ਮਾਸਕ ਪਾਉਣ ਦਾ ਨਿਰਦੇਸ਼ ਦਿਤਾ : ਭਾਰਤੀ ਨੇਵੀ
Published : May 23, 2020, 3:59 am IST
Updated : May 23, 2020, 3:59 am IST
SHARE ARTICLE
File Photo
File Photo

ਭਾਰਤੀ ਨੇਵੀ ਦੀ ਦੱਖਣੀ ਕਮਾਨ ਨੇ ਇਕਰੂਪਤਾ ਦੇ ਟੀਚੇ ਨਾਲ ਅਪਣੇ ਜਵਾਨਾਂ ਨੂੰ ਵਰਦੀ ਦੇ ਰੰਗ ਦਾ ਹੀ ਮਾਸਕ ਪਾਉਣ ਦਾ ਨਿਰਦੇਸ਼ ਦਿਤਾ ਹੈ।

ਨਵੀਂ ਦਿੱਲੀ  : ਭਾਰਤੀ ਨੇਵੀ ਦੀ ਦੱਖਣੀ ਕਮਾਨ ਨੇ ਇਕਰੂਪਤਾ ਦੇ ਟੀਚੇ ਨਾਲ ਅਪਣੇ ਜਵਾਨਾਂ ਨੂੰ ਵਰਦੀ ਦੇ ਰੰਗ ਦਾ ਹੀ ਮਾਸਕ ਪਾਉਣ ਦਾ ਨਿਰਦੇਸ਼ ਦਿਤਾ ਹੈ। ਇਸ ਤੋਂ ਇਲਾਵਾ ਮਾਸਕ ਨਾ ਪਾਉਣ 'ਤੇ ਪਹਿਲੀ ਵਾਰ 200 ਤੇ ਦੂਜੀ ਵਾਰ 'ਚ ਦੋ ਹਜ਼ਾਰ ਰੁਪਏ ਦੇ ਜੁਰਮਾਨੇ ਦਾ ਵੀ ਵਿਵਸਥਾ ਕੀਤੀ ਗਈ ਹੈ।

File photoFile photo

ਨੇਵੀ ਦੇ ਇਕ ਅਧਿਕਾਰੀ ਨੇ ਦਸਿਆ ਕਿ ਕੋਚੀ ਸਥਿਤ ਕਮਾਨ ਦੇ ਜਵਾਨਾਂ ਨੂੰ ਨਿਰਦੇਸ਼ ਦਿਤਾ ਗਿਆ ਹੈ ਕਿ ਸਫ਼ੈਦ ਵਰਦੀ ਨਾਲ ਇਸੇ ਰੰਗ ਦਾ ਮਾਸਕ ਪਾਉਣ ਤੇ ਦੂਜੀ ਗ਼ੈਰ-ਰਸਮੀ ਵਰਦੀ ਨਾਲ ਨੇਵੀ ਬਲਿਊ ਜਾਂ ਕਾਲੇ ਰੰਗ ਦਾ ਮਾਸਕ ਪਾਉ। ਖਾਕੀ ਵਰਦੀ ਪਾਉਣ ਵਾਲੇ ਡਿਫ਼ੈਂਸ ਸਕਿਊਰਿਟੀ ਕੋਰ ਤੇ ਫ਼ਾਇਰ ਬ੍ਰਿਗੇਡ ਸਰਵਿਸ ਦੇ ਮੁਲਾਜ਼ਮ ਨੂੰ ਖਾਦੀ ਰੰਗ ਦਾ ਦੀ ਮਾਸਕ ਪਾਉਣ ਨੂੰ ਕਿਹਾ ਗਿਆ ਹੈ।

Mask and Gloves Mask 

ਅਧਿਕਾਰੀ ਨੇ ਦਸਿਆ ਕਿ ਹਾਲੇ ਤਕ ਜਵਾਨ ਵੱਖ-ਵੱਖ ਰੰਗ ਦੇ ਮਾਸਕ ਪਾ ਰਹੇ ਸਨ ਜੋ ਉਨ੍ਹਾਂ ਦੀ ਵਰਦੀ ਨਾਲ ਸਹੀ ਨਹੀਂ ਲੱਗ ਰਹੇ ਸਨ। ਸੂਤਰਾਂ ਅਨੁਸਾਰ, ਕੋਚੀ 'ਚ ਗਰਮੀ ਨੂੰ ਦੇਖਦਿਆਂ ਸੂਤੀ ਮਾਸਕ ਲਾਜ਼ਮੀ ਕਰ ਦਿਤਾ ਗਿਆ ਹੈ। ਨੇਵੀ ਵਾਈਵਸ ਵੈਲਫ਼ੇਅਰ ਐਸੋਸੀਏਸ਼ਨ ਵਲੋਂ ਵੱਡੀ ਗਿਣਤੀ 'ਚ ਸੂਤੀ ਮਾਸਕ ਬਣਾਏ ਗਏ ਹਨ। ਹੋਰ ਲੋਕ ਵੀ ਬਹੁਤ ਘੱਟ ਕੀਮਤ 'ਤੇ ਅਜਿਹੇ ਮਾਸਕ ਉਪਲਬਧ ਕਰਵਾ ਰਹੇ ਹਨ।  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement