ਕੋਰੋਨਾ ਪੀੜਤ ਦਿੱਲੀ ਦੇ ਪੁਲਿਸ ਵਾਲਿਆਂ ਨੂੰ 1 ਲੱਖ ਦੀ ਬਜਾਏ ਹੁਣ ਮਿਲਣਗੇ ਸਿਰਫ਼ 10 ਹਜ਼ਾਰ ਰੁਪਏ
Published : May 23, 2020, 5:23 am IST
Updated : May 23, 2020, 5:23 am IST
SHARE ARTICLE
File Photo
File Photo

ਦਿੱਲੀ ਪੁਲਿਸ ਨੇ ਡਿਊਟੀ ਦੌਰਾਨ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਵਾਲੇ ਮੁਲਾਜ਼ਮਾਂ ਨੂੰ ਦਿਤੀ ਜਾਣ ਵਾਲੀ ਰਕਮ ਇਕ ਲੱਖ

ਨਵੀਂ ਦਿੱਲੀ, 22 ਮਈ: ਦਿੱਲੀ ਪੁਲਿਸ ਨੇ ਡਿਊਟੀ ਦੌਰਾਨ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਵਾਲੇ ਮੁਲਾਜ਼ਮਾਂ ਨੂੰ ਦਿਤੀ ਜਾਣ ਵਾਲੀ ਰਕਮ ਇਕ ਲੱਖ ਰੁਪਏ ਤੋਂ ਘਟਾ ਕੇ 10,000 ਰੁਪਏ ਕਰ ਦਿਤੀ ਹੈ ਕਿਉਂਕਿ ਪੁਲਿਸ ਬਲ ’ਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਗਏ ਹਨ। ਅਧਿਕਾਰੀਆਂ ਨੇ ਦਸਿਆ ਕਿ ਹੁਣ ਤਕ 250 ਪੁਲਿਸ ਮੁਲਾਜ਼ਮ ਕੋਰੋਨਾ ਵਾਇਰਸ ਪੀੜਤ ਹੋ ਚੁੱਕੇ ਹਨ। ਅਧਿਕਾਰੀਆਂ ਨੇ ਦਸਿਆ ਕਿ ਅਪ੍ਰੈਲ ’ਚ 25-30 ਪੁਲਿਸ ਮੁਲਾਜ਼ਮ ਪੀੜਤ ਹੋਏ ਸਨ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਦਿੱਲੀ ਭਲਾਈ ਸੁਸਾਇਟੀ ਤੋਂ ਮੁਲਾਜ਼ਮਾਂ ਨੂੰ ਇਕ-ਇਕ ਲੱਖ ਰੁਪਏ ਦੇਣ ਦਾ ਫ਼ੈਸਲਾ ਕੀਤਾ ਸੀ।

File photoFile photo

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਹਰ ਪੁਲਿਸ ਵਾਲੇ ਨੂੰ ਬਰਾਬਰ ਅਤੇ ਛੇਤੀ ਸਹਾਇਤਾ ਦੇਣ ਲਈ ਦਿਤੀ ਜਾਣ ਵਾਲੀ ਰਕਮ ਨੂੰ ਘਟਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਾਲਿਆਂ ਦਾ ਇਲਾਜ ਸਰਕਾਰੀ ਹਸਪਤਾਲ ’ਚ ਹੋਇਆ ਹੈ ਅਤੇ ਵਿਭਾਗ ਦਵਾਈ ਅਤੇ ਉਨ੍ਹਾਂ ਦੇ ਇਲਾਜ ’ਚ ਮਦਦ ਕਰ ਰਿਹਾ ਹੈ। ਅਪਣੀ ਜਾਨ ਗੁਆਉਣ ਵਾਲੇ ਇਕ ਪੁਲਿਸ ਅਧਿਕਾਰੀ ਦੇ ਪ੍ਰਵਾਰ ਨੂੰ 7 ਲੱਖ ਦੀ ਬਜਾਏ 10 ਲੱਖ ਰੁਪਏ ਦਿਤੇ ਗਏ ਹਨ।     (ਪੀਟੀਆਈ)

 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement