ਅਭਿਸ਼ੇਕ ਬੈਨਰਜੀ ਦੇ ਘਰ ਫਿਰ ਪਹੁੰਚੀ CBI, ਪੁੱਛਗਿੱਛ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਕੀਤੀ ਮੁਲਾਕਾਤ
Published : Feb 23, 2021, 12:55 pm IST
Updated : Feb 23, 2021, 1:05 pm IST
SHARE ARTICLE
Abhishek Banerjee' cvase
Abhishek Banerjee' cvase

ਥੋੜ੍ਹੀ ਦੇਰ ਤੱਕ ਗੱਲਬਾਤ ਕਰਨ ਮਗਰੋਂ ਉਹ ਇੱਥੋਂ ਚਲੀ ਗਈ। 

ਕੋਲਕਾਤਾ-  ਕੋਲ ਘੋਟਾਲਾ ਮਾਮਲੇ 'ਚ ਅੱਜ ਸੀ. ਬੀ. ਆਈ. ਵੱਲੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਤੇ ਟੀ. ਐਮ. ਸੀ. ਨੇਤਾ ਅਭਿਸ਼ੇਕ ਬੈਨਰਜੀ ਦੀ ਪਤਨੀ ਰੂਜਿਰਾ ਨਰੂਲਾ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਸਬੰਧ 'ਚ ਸੀ. ਬੀ. ਆਈ. ਦੀ ਟੀਮ ਅਭਿਸ਼ੇਕ ਦੇ ਘਰ 'ਚ ਪਹੁੰਚ ਚੁੱਕੀ ਹੈ। ਦਰਅਸਲ ਸੀ. ਬੀ. ਆਈ. ਦੀ ਟੀਮ ਦੇ ਪਹੁੰਚਣ ਤੋਂ ਪਹਿਲਾਂ ਮਮਤਾ ਬੈਨਰਜੀ ਵੀ ਅਭਿਸ਼ੇਕ ਦੇ ਘਰ ਪਹੁੰਚੀ  ਸੀ। ਥੋੜ੍ਹੀ ਦੇਰ ਤੱਕ ਗੱਲਬਾਤ ਕਰਨ ਮਗਰੋਂ ਉਹ ਇੱਥੋਂ ਚਲੀ ਗਈ। 

abhishek Abhishek Banerjee Case

ਮਮਤਾ ਬੈਨਰਜੀ ਦੇ ਮੁਲਾਕਾਤ ਤੋਂ ਬਾਅਦ ਅਭਿਸ਼ੇਕ ਦੇ ਘਰੋਂ ਨਿਕਲੀ ਉਦੋਂ ਹੀ ਸੀ. ਬੀ. ਆਈ. ਦੀ ਟੀਮ ਉਸ ਦੇ ਘਰ ਪਹੁੰਚ ਗਈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੀ ਬੀਆਈ ਨੇ ਅਭਿਸ਼ੇਕ ਬੈਨਰਜੀ ਦੀ ਪਤਨੀ ਦੇ ਨਾਮ 'ਤੇ ਇਕ ਨੋਟਿਸ ਜਾਰੀ ਕੀਤਾ ਸੀ, ਜਿਸ ਵਿਚ ਜਾਂਚ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਸੀਬੀਆਈ ਵੀ ਉਸ ਦੇ ਘਰ ਪਹੁੰਚੀ, ਜਿਥੇ ਉਸਨੂੰ ਅਭਿਸ਼ੇਕ ਬੈਨਰਜੀ ਦੀ ਪਤਨੀ ਨਹੀਂ ਮਿਲੀ।

Abhishek BanerjeeAbhishek Banerjee

ਅਭਿਸ਼ੇਕ ਬੈਨਰਜੀ ਨੇ ਖ਼ੁਦ ਸੀ ਬੀ ਆਈ ਨੋਟਿਸ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਇਸ ਨੋਟਿਸ ਦੀ ਫੋਟੋ ਵੀ ਪੋਸਟ ਕੀਤੀ। ਜਿਸ ਵਿੱਚ ਲਿਖਿਆ ਕਿ, 'ਸਾਨੂੰ ਕਾਨੂੰਨ ਉੱਤੇ ਪੂਰਾ ਭਰੋਸਾ ਹੈ ਅਤੇ ਜੋ ਅਜਿਹਾ ਕਰਕੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਗਲਤ ਹਨ। ਅਸੀਂ ਉਹ ਹਾਂ ਜਿਨ੍ਹਾਂ ਨੂੰ ਝੁਕਾਇਆਆ ਨਹੀਂ ਜਾ ਸਕਦਾ।' 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement