ਰਵੀ ਸ਼ਾਸ਼ਤਰੀ ਦੀ ਸੌਂਦਿਆਂ ਦੀ ਤਸਵੀਰ ਹੋਈ ਵਾਇਰਲ, ਬੁਰੀ ਤਰ੍ਹਾਂ ਹੋਏ ਟ੍ਰੋਲ
Published : Oct 22, 2019, 1:19 pm IST
Updated : Oct 22, 2019, 2:58 pm IST
SHARE ARTICLE
Ravi Shastri
Ravi Shastri

ਦੱਸ ਦਈਏ ਕਿ ਭਾਰਤੀ ਕੋਚ ਸ਼ਾਸਤਰੀ ਦੀ ਤਨਖ਼ਾਹ ਦੂਸਰੀਆਂ ਟੀਮਾਂ ਦੇ ਕੋਚਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ। ਉਹ ਸਭ ਤੋਂ ਮਹਿੰਗਾ ਕੋਚ ਹੈ

ਨਵੀਂ ਦਿੱਲੀ- ਸਾਊਥ ਅਫ਼ਰੀਕਾ ਦੇ ਖਿਲਾਫ਼ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਵਿਚ ਟੀਮ ਇੰਡੀਆ ਕਲੀਨ ਸਵੀਪ ਦੇ ਨੇੜੇ ਹੈ। ਭਾਰਤੀ ਖਿਡਾਰੀਆਂ ਨੇ ਆਪਣੀ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦਾ ਲੋਹਾ ਮਨਵਾਇਆ ਹੈ। ਇਸ ਪ੍ਰਦਰਸ਼ਨ ਵਿਚ ਫੈਨਸ ਦੇ ਨਾਲ-ਨਾਲ ਟੀਮ ਨਾਲ ਜੁੜੇ ਲੋਕ ਵੀ ਕਾਫ਼ੀ ਪ੍ਰਭਾਵਿਤ ਹਨ। ਉੱਥੇ ਹੀ ਟੀਮ ਦੇ ਕੋਚ ਰਵੀ ਸ਼ਾਸ਼ਤਰੀ ਦੀ ਗੱਲ ਕਰੀਏ ਤਾਂ ਮੈਚ ਦੇ ਦੌਰਾਨ ਉਹਨਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ‘ਤੇ ਉਹਨਾਂ ਦੇ ਫੈਂਨਸ ਉਹਨਾਂ ਨੂੰ ਜਮ ਕੇ ਟ੍ਰੋਲ ਕਰ ਰਹੇ ਹਨ।

 



 

 

ਦਰਅਸਲ ਕੋਚ ਸ਼ਾਸ਼ਤਰੀ ਰਾਂਚੀ ਵਿਚ ਖੇਡੇ ਜਾ ਰਹੇ ਤੀਸਰੇ ਟੈਸਟ ਮੈਚ ਦੇ ਦੌਰਾਨ ਡ੍ਰੈਸਿੰਗ ਰੂਮ ਵਿਚ ਸੌਂ ਗਏ ਅਤੇ ਉਹਨਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ, ਜਿਸ ਨੂੰ ਲੈ ਕੇ ਉਹਨਾਂ ਦੇ ਫੈਂਨਸ ਉਹਨਾਂ ਨੂੰ ਟ੍ਰੋਲ ਕਰ ਰਹੇ ਹਨ। ਇਕ ਯੂਜ਼ਰ ਨੇ ਉਹਨਾਂ ਦੀ ਇਸ ਤਸਵੀਰ ‘ਤੇ ਲਿਖਿਆ ਹੈ ਕਿ 10 ਕਰੋੜ ਰੁਪਏ ਸ਼ਾਸ਼ਤਰੀ ਜੀ ਸੌਣ ਦੇ ਲੈਂਦੇ ਹਨ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਜਦੋਂ ਬੱਸ ਵਿਚ ਕੰਡਕਟਰ ਟਿਕਟ ਦੀ ਗੱਲ ਕਰਦੇ ਹਨ ਸ਼ਾਸ਼ਤਰੀ ਜੀ ਉਦੋਂ ਇਸ ਤਰ੍ਹਾਂ ਸੌਂਦੇ ਹਨ। ਇਕ ਨੇ ਸ਼ੁਬਮਨ ਗਿੱਲ ਵੱਲ ਇਸ਼ਾਰਾ ਕਰਦੇ ਹੋਏ ਲਿਖਿਆ ਕਿ ਉਹ ਵੀ ਸੋਚਦਾ ਹੋਵੇਗਾ ਕਿ ਇਹ ਚੰਗੀ ਨੌਕਰੀ ਹੈ ਪੈਸਾ ਕਮਾਉਣ ਦੀ।

 



 

 

ਦੱਸ ਦਈਏ ਕਿ ਭਾਰਤੀ ਕੋਚ ਸ਼ਾਸਤਰੀ ਦੀ ਤਨਖ਼ਾਹ ਦੂਸਰੀਆਂ ਟੀਮਾਂ ਦੇ ਕੋਚਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ। ਉਹ ਸਭ ਤੋਂ ਮਹਿੰਗਾ ਕੋਚ ਹੈ। ਇਸ ਮੈਚ ਦੀ ਗੱਲ ਕਰੀਏ ਤਾਂ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਪਹਿਲੀ ਪਾਰੀ ਵਿਚ 497 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ, ਦੱਖਣੀ ਅਫ਼ਰੀਕਾ ਨੂੰ 162 'ਤੇ ਆਲ ਆਊਟ ਕਰ ਕਰ ਕੇ ਫਾਲੋਆਨ ਕਰ ਦਿੱਤਾ ਗਿਆ ਅਤੇ ਦੱਖਣੀ ਅਫ਼ਰੀਕਾ ਦੀ ਸ਼ੁਰੂਆਤ ਬਹੁਤ ਮਾੜੀ ਰਹੀ। ਇਸ ਲੜੀ ਵਿਚ ਭਾਰਤ ਨੇ ਪਹਿਲੇ ਦੋਵੇਂ ਮੈਚ ਵੀ ਜਿੱਤੇ ਸਨ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement