ਭੂਤਾਂ ਚੁੜੇਲਾਂ ਦਾ ਅੱਡਾ ਬਣਨ ਜਾ ਰਿਹਾ ਹੈ ਬੱਚਿਆਂ ਲਈ ਖੇਡ ਦਾ ਮੈਦਾਨ 
Published : Sep 22, 2019, 4:14 pm IST
Updated : Sep 22, 2019, 4:14 pm IST
SHARE ARTICLE
shimla s haunted place being turned into children park
shimla s haunted place being turned into children park

ਮਾੱਲ ਰੋਡ ਤੋਂ ਦੋ ਕਿਲੋਮੀਟਰ ਦੂਰ ਜੰਗਲੀ ਇਲਾਕੇ ਵਿਚ ਸਥਿਤ ਇਸ ਥਾਂ ਨੂੰ ਹੁਣ ਤੱਕ ‘ਚੁੜੇਲ ਬਾਓੜੀ’ ਆਖਿਆ ਜਾਂਦਾ ਸੀ

ਸ਼ਿਮਲਾ- ਸ਼ਿਮਲਾ ਵਿਚ ਭੂਤਾਂ, ਚੁੜੇਲਾਂ ਦਾ ਅੱਡਾ ਸਮਝੀ ਜਾਣ ਵਾਲੀ ਥਾਂ ਨੂੰ ਹੁਣ ਸ਼ਿਮਲਾ ਨਗਰ ਨਿਗਮ ਦੇ ਬੱਚਿਆਂ ਲਈ ਪਾਰਕ ਵਜੋਂ ਵਿਕਸਤ ਹੋਵੇਗਾ। ਮਾੱਲ ਰੋਡ ਤੋਂ ਦੋ ਕਿਲੋਮੀਟਰ ਦੂਰ ਜੰਗਲੀ ਇਲਾਕੇ ਵਿਚ ਸਥਿਤ ਇਸ ਥਾਂ ਨੂੰ ਹੁਣ ਤੱਕ ‘ਚੁੜੇਲ ਬਾਓੜੀ’ ਆਖਿਆ ਜਾਂਦਾ ਸੀ। ਬਾਓੜੀ ਦਰਅਸਲ ਇੱਕ ਚਸ਼ਮਾ ਹੁੰਦਾ ਹੈ, ਜਿੱਥੋਂ 24 ਘੰਟੇ ਧਰਤੀ ਅੰਦਰੋਂ ਸਾਫ਼ ਪਾਣੀ ਨਿਕਲਦਾ ਰਹਿੰਦਾ ਹੈ। ਇਸ ਥਾਂ ਤੋਂ ਬਹੁਤ ਸਾਰੇ ਲੋਕ ਡਰਦੇ ਰਹੇ ਹਨ। ਮੀਨਾਕਸ਼ੀ ਚੌਧਰੀ ਨੇ ਆਪਣੀਆਂ ਡਰਾਉਣੀਆਂ ਕਹਾਣੀਆਂ ਵਿਚ ਇਸ ਜਗ੍ਹਾ ਦਾ ਬਹੁਤ ਵਾਰ ਜ਼ਿਕਰ ਕੀਤਾ ਹੈ।

shimla s haunted place being turned into children park shimla s haunted place being turned into children park

ਕੁਝ ਪੈਸੇ ਕਮਾਉਣ ਲਈ ਬੱਚਿਆਂ ਨੂੰ ਡਰਾਉਣ ਲਈ ਲਿਖੀਆਂ ਜਾਣ ਵਾਲੀਆਂ ਇਨ੍ਹਾਂ ਕਹਾਣੀਆਂ ਦੀ ਕੋਈ ਬੁੱਕ ਬਾਕੀ ਨਹੀਂ ਰਹੀ। ਸ਼ਿਮਲਾ ਨਗਰ ਨਿਗਮ ਉੱਤੇ ਪਿਛਲੇ ਕਾਫ਼ੀ ਸਮੇਂ ਤੋਂ ਦਬਾਅ ਪੈ ਰਿਹਾ ਸੀ ਕਿ 800 ਵਰਗ ਮੀਟਰ ਦੀ ਇਸ ਥਾਂ ਨੂੰ ਕਿਸੇ ਵਧੀਆ ਜਨਤਕ ਥਾਂ ਵਜੋਂ ਵਿਕਸਤ ਕੀਤਾ ਜਾਵੇ। ਸ਼ਿਮਲਾ ਵਿਚ ਭੂਤਾਂ–ਪ੍ਰੇਤਾਂ ਦੇ ਅਜਿਹੇ ਕੁੱਲ 10 ਕੁ ਅੱਡੇ ਹਨ। ਉਨ੍ਹਾਂ ਸਭ ਨੂੰ ਹੁਣ ਜਨਤਕ ਸਥਾਨਾਂ ਵਜੋਂ ਵਿਕਸਤ ਕੀਤਾ ਜਾਵੇਗਾ। ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਕੋਈ ਅਜਿਹੇ ਵਹਿਮਾਂ–ਭਰਮਾਂ ਤੇ ਭੂਤਾਂ–ਚੁੜੇਲਾਂ ਵਿਚ ਵਿਸ਼ਵਾਸ ਨਹੀਂ ਕਰਦਾ।

ਚੁੜੇਲ ਬਾਓੜੀ ਵਿਚ ਹੁਣ ਸਭ ਤੋਂ ਪਹਿਲਾਂ 6 ਲੱਖ ਰੁਪਏ ਦੀ ਲਾਗਤ ਨਾਲ ਬੱਚਿਆਂ ਲਈ ਖੇਡ ਦਾ ਮੈਦਾਨ ਤਿਆਰ ਕੀਤਾ ਜਾ ਰਿਹਾ ਹੈ। ਇਸ ਬਾਓੜੀ ਦੇ ਨਾਲ ਲੱਗਦੀ ਸੜਕ ਛੋਟਾ ਸ਼ਿਮਲਾ ਤੇ ਨਵਬਹਾਰ ਇਲਾਕਿਆਂ ਨੂੰ ਜੋੜਦੀ ਹੈ। ਇਹ ਜਗ੍ਹਾ ਸੇਂਟ ਬੇਡੇਜ਼ ਕਾਲਜ ਦੇ ਬਿਲਕੁਲ ਨੇੜੇ ਹੈ। ਇਸ ਜਗ੍ਹਾ ਨੂੰ ਪਾਰਕ ਬਣਾਉਣ ਲਈ ਪਹਿਲਾਂ ਇਸ ਉੱਤੇ 18 ਲੱਖ ਰੁਪਏ ਖ਼ਰਚ ਹੋ ਚੁੱਕੇ ਹਨ।

ਅੰਗਰੇਜ਼ਾਂ ਦੀ ਹਕੂਮਤ ਵੇਲੇ ਤੋਂ ਹੀ ਲੋਕ ਇਸ ਇਲਾਕੇ ਵਿਚ ਜਾਣ ਤੋਂ ਡਰਦੇ ਰਹੇ ਸਨ। ਇੱਕ ਬੇਬੁਨਿਆਦ ਮਾਨਤਾ ਵੀ ਬਣੀ ਰਹੀ ਹੈ ਕਿ ਇਸ ਇਲਾਕੇ ਵਿਚੋਂ ਲੰਘਣ ਵਾਲੇ ਬਹੁਤੇ ਵਾਹਨ ਹਾਦਸੇ ਦੇ ਸ਼ਿਕਾਰ ਹੋ ਜਾਂਦੇ ਹਨ ਤੇ ਇੱਥੇ ਅਕਸਰ ਚਿੱਟੀ ਸਾੜ੍ਹੀ ਵਾਲੀ ਇੱਕ ਔਰਤ ਵੇਖੀ ਗਈ ਹੈ ਜੋ ਵਾਹਨਾਂ ਵਿਚ ਚੜ੍ਹਨ ਲਈ ਲਿਫ਼ਟ ਮੰਗਦੀ ਹੈ ਪਰ ਅਸਲ ਵਿਚ ਇੱਥੇ ਪੇਚਦਾਰ ਪਹਾੜੀ ਸੜਕਾਂ ਵੱਧ ਹੋਣ ਕਾਰਨ ਇੱਥੇ ਹਾਦਸੇ ਹੋਣਾ ਸੁਭਾਵਕ ਹੈ ਤੇ ਇਨ੍ਹਾਂ ਪਿੱਛੇ ਕਦੇ ਕਿਸੇ ਭੂਤ ਜਾਂ ਚੁੜੇਲ ਦਾ ਹੱਥ ਨਹੀਂ ਰਿਹਾ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement