ITBP ਅਧਿਕਾਰੀ ਦੇ ਪੁੱਤਰ ਨੇ ਕੈਂਪਸ ਅੰਦਰ ਕਾਂਸਟੇਬਲ ਦਾ ਗੋਲੀ ਮਾਰ ਕੇ ਕੀਤਾ ਕਤਲ 

By : KOMALJEET

Published : Jun 22, 2023, 5:07 pm IST
Updated : Jun 22, 2023, 5:07 pm IST
SHARE ARTICLE
Punjabi News
Punjabi News

ਅਪਣੇ ਪਿਤਾ ਦੀ ਲਾਇਸੈਂਸੀ ਪਿਸਤੌਲ ਨਾਲ ਦਿਤਾ ਵਾਰਦਾਤ ਨੂੰ ਅੰਜਾਮ 

ਦਿੱਲੀ ਦੇ ਛਾਵਲਾ ਇਲਾਕੇ 'ਚ ਵੱਡੀ ਵਾਰਦਾਤ
ਮੁਲਜ਼ਮ ਦਿਗਵਿਜੇ ਨੂੰ ਕੀਤਾ ਗ੍ਰਿਫ਼ਤਾਰ  

ਨਵੀਂ ਦਿੱਲੀ : ਦਿੱਲੀ ਦੇ ਛਾਵਲਾ ਥਾਣਾ ਖੇਤਰ ਵਿਚ ਸਥਿਤ ਆਈ.ਟੀ.ਬੀ.ਪੀ. ਦੇ ਕੈਂਪਸ ਵਿਚ ਇਕ ਅਧਿਕਾਰੀ (2ਆਈ.ਸੀ. ਰੈਂਕ) ਦੇ ਪੁੱਤਰ ਨੇ ਇਕ ਕਾਂਸਟੇਬਲ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ। ਮੁਲਜ਼ਮ ਨੇ ਅਪਣੇ ਪਿਤਾ ਦੀ ਲਾਇਸੈਂਸੀ ਪਿਸਤੌਲ ਨਾਲ ਵਾਰਦਾਤ ਨੂੰ ਅੰਜਾਮ ਦਿਤਾ ਅਤੇ ਕਾਹਲੀ ਵਿਚ ਪੰਜ ਗੋਲੀਆਂ ਚਲਾਈਆਂ।

ਇਹ ਵੀ ਪੜ੍ਹੋ:  ਵਿਜੀਲੈਂਸ ਵਲੋਂ ਪੀ.ਐਸ.ਪੀ.ਸੀ.ਐਲ. ਦਾ ਲਾਈਨਮੈਨ 40 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਦਸਿਆ ਜਾ ਰਿਹਾ ਹੈ ਕਿ ਕਾਂਸਟੇਬਲ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਵਾਰਦਾਤ 'ਚ ਵਰਤੀ ਗਈ ਪਿਸਤੌਲ ਬਰਾਮਦ ਕਰਦੇ ਹੋਏ ਦੋਸ਼ੀ ਦਿਗਵਿਜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।  ਜਾਣਕਾਰੀ ਅਨੁਸਾਰ ਬੁੱਧਵਾਰ ਦੁਪਹਿਰ 2.20 ਵਜੇ ਆਈ.ਟੀ.ਬੀ.ਪੀ ਕੈਂਪ ਛਾਵਲਾ ਸਥਿਤ ਰਿਹਾਇਸ਼ 'ਤੇ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਹੈ।

ਇਹ ਵੀ ਪੜ੍ਹੋ:  ਅਮਰਨਾਥ ਯਾਤਰਾ 'ਤੇ ਡਿਊਟੀ ਦੌਰਾਨ ਆਈ.ਟੀ.ਬੀ.ਪੀ. ਮੁਲਾਜ਼ਮ ਦੀ ਮੌਤ

ਜਦੋਂ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਤਾਂ ਪਤਾ ਲੱਗਾ ਕਿ 36 ਸਾਲਾ ਆਈ.ਟੀ.ਬੀ.ਪੀ. ਕਾਂਸਟੇਬਲ ਨੂੰ ਇਕ ਆਈ.ਟੀ.ਬੀ.ਪੀ. ਅਧਿਕਾਰੀ ਦੇ ਪੁੱਤਰ ਨੇ ਉਸ ਦੇ ਘਰ ਗੋਲੀ ਮਾਰ ਦਿਤੀ ਹੈ। ਜਾਂਚ 'ਤੇ ਕਾਂਸਟੇਬਲ ਮ੍ਰਿਤਕ ਪਾਇਆ ਗਿਆ, ਉਸ ਦੇ ਸਰੀਰ 'ਤੇ ਪੰਜ ਗੋਲੀਆਂ ਦੇ ਜ਼ਖ਼ਮ ਮਿਲੇ ਹਨ। ਫੋਰੈਂਸਿਕ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ ਅਤੇ ਗੋਲੀਆਂ ਦੇ ਪੰਜ ਖ਼ਾਲੀ ਕਾਰਤੂਸ ਅਤੇ ਹੋਰ ਸਬੂਤ ਇਕੱਠੇ ਕੀਤੇ ਗਏ। ਫਿਲਹਾਲ ਜਾਂਚ ਜਾਰੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement