Cylinder Blast: ਡੇਅਰੀ 'ਚ ਹੋਇਆ ਸਿਲੰਡਰ ਧਮਾਕਾ, 4 ਲੋਕਾਂ ਦੀ ਮੌਤ

By : PARKASH

Published : Dec 21, 2024, 10:43 am IST
Updated : Dec 21, 2024, 10:43 am IST
SHARE ARTICLE
Cylinder Blast: Cylinder explosion in dairy, 4 people dead
Cylinder Blast: Cylinder explosion in dairy, 4 people dead

Cylinder Blast: ਦੂਜੀ ਮੰਜ਼ਿਲ 'ਤੇ ਸੁੱਤੇ ਪਏ ਪੂਰੇ ਪਰਵਾਰ ਦੀ ਹੋਈ ਮੌਤ 

 

Cylinder Blast:  ਮੱਧ ਪ੍ਰਦੇਸ਼ ਦੇ ਦੇਵਾਸ 'ਚ ਅੱਜ ਸਵੇਰੇ ਇਕ ਸਿਲੰਡਰ ਫਟਣ ਕਾਰਨ ਹੋਏ ਧਮਾਕੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਨਯਾਪੁਰਾ ਇਲਾਕੇ 'ਚ ਇਕ ਘਰ ਦੀ ਡੇਅਰੀ 'ਚ ਗੈਸ ਸਿਲੰਡਰ ਫਟਣ ਕਾਰਨ ਅੱਗ ਲੱਗ ਗਈ। ਹੇਠਾਂ ਅੱਗ ਲੱਗ ਗਈ ਅਤੇ ਧੂੰਆਂ ਉਪਰਲੀ ਮੰਜ਼ਿਲ ਤਕ ਪਹੁੰਚ ਗਿਆ।

ਦੂਜੀ ਮੰਜ਼ਿਲ 'ਤੇ ਸੌਂ ਰਹੇ ਦਿਨੇਸ਼ ਕਾਰਪੇਂਟਰ, ਉਸ ਦੀ ਪਤਨੀ ਗਾਇਤਰੀ ਅਤੇ ਉਨ੍ਹਾਂ ਦੇ ਦੋ ਮਾਸੂਮ ਬੱਚੇ ਇਸ਼ਿਕਾ ਅਤੇ ਚਿਰਾਗ ਦੀ ਦਮ ਘੁੱਟ ਕਾਰਨ ਮੌਤ ਹੋ ਗਈ । ਇਸ ਹਾਦਸੇ 'ਚ ਪੂਰੇ ਪਰਵਾਰ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਫ਼ਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਪਹਿਲੀ ਮੰਜ਼ਿਲ 'ਤੇ ਡੇਅਰੀ ਉਤਪਾਦਾਂ ਦਾ ਸਟੋਰ ਅਤੇ ਕਈ ਗੈਸ ਸਿਲੰਡਰ ਰੱਖੇ ਹੋਏ ਸਨ। ਸਿਲੰਡਰ 'ਚ ਧਮਾਕਾ ਹੋਣ ਕਾਰਨ ਅੱਗ ਹੋਰ ਤੇਜ਼ ਹੋ ਗਈ। ਫ਼ਾਇਰ ਬ੍ਰਿਗੇਡ ਨੂੰ ਮੌਕੇ ’ਤੇ ਹੋਰ ਸਿਲੰਡਰ ਵੀ ਮਿਲੇ, ਜਿਸ ਕਾਰਨ ਅੱਗ ਬੁਝਾਉਣ ਦਾ ਕੰਮ ਹੋਰ ਵੀ ਮੁਸ਼ਕਲ ਹੋ ਗਿਆ। ਮਲਬੇ ਅਤੇ ਅੱਗ ਕਾਰਨ ਬਚਾਅ ਕਾਰਜਾਂ ਵਿਚ ਰੁਕਾਵਟ ਆ ਰਹੀ ਸੀ, ਜਿਸ ਕਾਰਨ ਪਰਵਾਰ ਨੂੰ ਸਮੇਂ ਸਿਰ ਬਚਾਇਆ ਨਹੀਂ ਜਾ ਸਕਿਆ।

ਨਗਰ ਨਿਗਮ ਦੇ ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਅਭਿਨਵ ਚੰਦੇਲ ਨੇ ਦਸਿਆ ਕਿ ਅੱਗ 'ਤੇ ਕਾਬੂ ਪਾਉਣ 'ਚ ਕਾਫ਼ੀ ਮੁਸ਼ਕਲ ਆਈ। ਦੂਜੀ ਮੰਜ਼ਿਲ ਵਲ ਜਾਣ ਵਾਲਾ ਰਸਤਾ ਬਹੁਤ ਤੰਗ ਸੀ, ਜਿਸ ਕਾਰਨ ਬਚਾਅ ਟੀਮ ਉੱਥੇ ਨਹੀਂ ਪਹੁੰਚ ਸਕੀ। ਇਸ ਦੌਰਾਨ ਧੂੰਏਂ ਕਾਰਨ ਪਰਵਾਰ ਦੇ ਸਾਰੇ ਮੈਂਬਰ ਬੇਹੋਸ਼ ਹੋ ਗਏ ਅਤੇ ਉਨ੍ਹਾਂ ਦੀ ਜਾਨ ਚਲੀ ਗਈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement