UP Suicide News: ਤਿੰਨ ਬੱਚਿਆਂ ਨੂੰ ਮਾਰਨ ਤੋਂ ਬਾਅਦ ਮਾਂ ਨੇ ਵੀ ਲਿਆ ਫਾਹਾ 

By : PARKASH

Published : Dec 21, 2024, 11:17 am IST
Updated : Dec 21, 2024, 11:17 am IST
SHARE ARTICLE
After killing three children, mother also hanged herself
After killing three children, mother also hanged herself

UP Suicide News: ਕਮਰੇ 'ਚ ਲਟਕਦੀਆਂ ਮਿਲੀਆਂ ਚਾਰਾਂ ਦੀਆਂ ਲਾਸ਼ਾਂ, ਪਤੀ ਦੇ ਤਸ਼ੱਦਦ ਤੋਂ ਸੀ ਦੁਖੀ

 

UP Suicide News: ਪ੍ਰਤਾਪਗੜ੍ਹ ਦੇ ਭਦੋਹੀ ਪਿੰਡ ਵਿਚ ਇਕ ਮਾਂ ਨੇ ਆਪਣੀਆਂ ਦੋ ਡੇਢ ਸਾਲ ਦੀਆਂ ਬੇਟੀਆਂ ਅਤੇ ਬੇਟੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਵਿਆਹੁਤਾ ਔਰਤ ਅਪਣੇ ਪਤੀ ਵਲੋਂ ਕੀਤੇ ਜਾ ਰਹੇ ਤਸ਼ੱਦਦ ਤੋਂ ਪ੍ਰੇਸ਼ਾਨ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ।

ਸੰਦੀਪ ਉਰਫ਼ ਰਾਜਤੇਜਾ ਵਾਸੀ ਭਦੋਹੀ ਜੋ ਕਿ ਸ਼ਰਾਬ ਦਾ ਆਦੀ ਹੈ। ਉਹ ਅਕਸਰ ਅਪਣੀ ਪਤਨੀ ਦੁਰਗੇਸ਼ਵਰੀ ਦੀ ਕੁੱਟਮਾਰ ਕਰਦਾ ਸੀ। ਇਸ ਤੋਂ ਤੰਗ ਆ ਕੇ ਦੁਰਗੇਸ਼ਵਰੀ ਨੇ ਆਪਣੀਆਂ ਡੇਢ ਸਾਲ ਦੀਆਂ ਬੇਟੀਆਂ ਲਕਸ਼ਮੀ ਅਤੇ ਉਜਾਲਾ ਅਤੇ ਬੇਟੇ ਰੌਨਕ ਦੇ ਨਾਲ ਖ਼ੁਦ ਨੂੰ ਕਮਰੇ 'ਚ ਬੰਦ ਕਰ ਲਿਆ। ਇਹ ਤਿੰਨੇ ਬੱਚੇ ਇਕੱਠੇ ਪੈਦਾ ਹੋਏ ਸਨ। ਉਸ ਨੇ ਕਮਰੇ ਦੀ ਛੱਤ ਨਾਲ ਫਾਹਾ ਲਾ ਕੇ ਪਹਿਲਾਂ ਅਪਣੇ ਬੱਚਿਆਂ ਨੂੰ ਮਾਰਿਆ ਅਤੇ ਫਿਰ ਆਪ ਫਾਹਾ ਲੈ ਲਿਆ। ਦੋਵਾਂ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ।

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement