ਜੋੜੇ ਨੇ ਫ਼ੌਜ ਨੂੰ ਦਿੱਤਾ ਵਿਆਹ 'ਚ ਆਉਣ ਦਾ ਸੱਦਾ, ਫ਼ੌਜ ਨੇ ਦਿੱਤਾ ਜੋੜੇ ਨੂੰ ਸਨਮਾਨ
Published : Nov 21, 2022, 9:22 pm IST
Updated : Nov 21, 2022, 9:44 pm IST
SHARE ARTICLE
Representational Image
Representational Image

ਜੋੜੇ ਨੇ ਦੇਸ਼ ਸੇਵਾ ਲਈ ਧੰਨਵਾਦ ਕਰਦੇ ਹੋਏ ਫ਼ੌਜ ਨੂੰ ਇੱਕ ਹੱਥ ਲਿਖਤ ਨੋਟ ਵੀ ਭੇਜਿਆ ਸੀ

 

ਤਿਰੁਵਨੰਤਪੁਰਮ - ਕੇਰਲ ਦੇ ਇੱਕ ਜੋੜੇ ਵੱਲੋਂ ਆਪਣੇ ਵਿਆਹ ਵਿੱਚ ਫ਼ੌਜ ਨੂੰ ਸੱਦਾ ਦੇਣ ਦੇ ਨੇਕ ਕੰਮ ਦੀ ਸੋਸ਼ਲ ਮੀਡੀਆ ‘ਤੇ ਤਾਰੀਫ਼ ਹੋ ਰਹੀ ਹੈ। ਨਵੇਂ ਵਿਆਹੇ ਜੋੜੇ ਨੂੰ ਸੋਮਵਾਰ ਨੂੰ ਇੱਥੇ ਪੰਗੋਡੇ ਮਿਲਟਰੀ ਸਟੇਸ਼ਨ 'ਤੇ ਬੁਲਾਇਆ ਗਿਆ ਅਤੇ ਫ਼ੌਜ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਰਾਹੁਲ ਅਤੇ ਕਾਰਤਿਕਾ ਨੇ 10 ਨਵੰਬਰ ਨੂੰ ਆਪਣੇ ਵਿਆਹ ਵਿੱਚ ਸ਼ਾਮਲ ਹੋਣ ਲਈ ਫ਼ੌਜ ਨੂੰ ਸੱਦਾ ਭੇਜਿਆ ਸੀ, ਅਤੇ ਦੇਸ਼ ਖਾਤਰ ਉਨ੍ਹਾਂ ਦੇ ਪਿਆਰ, ਦ੍ਰਿੜ੍ਹ ਇਰਾਦੇ ਅਤੇ ਦੇਸ਼ਭਗਤੀ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਇੱਕ ਹੱਥ ਲਿਖਤ ਨੋਟ ਵੀ ਭੇਜਿਆ ਸੀ।

ਜੋੜੇ ਨੇ ਨੋਟ ਵਿੱਚ ਲਿਖਿਆ, "ਸਾਨੂੰ ਸੁਰੱਖਿਅਤ ਰੱਖਣ ਲਈ ਅਸੀਂ ਤੁਹਾਡੇ ਦਿਲੋਂ ਰਿਣੀ ਹਾਂ। ਤੁਹਾਡੇ ਕਾਰਨ ਅਸੀਂ ਸ਼ਾਂਤੀ ਨਾਲ ਸੌਂ ਸਕਦੇ ਹਾਂ। ਸਾਨੂੰ ਆਪਣੇ ਅਜ਼ੀਜ਼ਾਂ ਨਾਲ ਖੁਸ਼ੀਆਂ ਭਰਿਆ ਇਹ ਦਿਨ ਬਿਤਾਉਣ ਦਾ ਇਹ ਮੌਕਾ ਦੇਣ ਲਈ ਤੁਹਾਡਾ ਧੰਨਵਾਦ। ਤੁਹਾਡੇ ਕਾਰਨ, ਖੁਸ਼ੀ-ਖੁਸ਼ੀ ਸਾਡਾ ਵਿਆਹ ਹੋ ਰਿਹਾ ਹੈ। ਤੁਹਾਨੂੰ ਇਸ ਖ਼ਾਸ ਦਿਨ 'ਤੇ ਸੱਦਾ ਦਿੰਦੇ ਹੋਏ ਅਸੀਂ ਬਹੁਤ ਖੁਸ਼ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਮੌਕੇ 'ਤੇ ਹਾਜ਼ਰ ਹੋ ਕੇ ਸਾਨੂੰ ਅਸੀਸ ਦਿਓ। ਸਾਡੀ ਰੱਖਿਆ ਕਰਨ ਲਈ ਤੁਹਾਡਾ ਧੰਨਵਾਦ।"

ਜਵਾਬ 'ਚ ਫ਼ੌਜ ਨੇ ਵੀ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਟਵੀਟ ਕੀਤਾ, ''ਭਾਰਤੀ ਫ਼ੌਜ ਰਾਹੁਲ ਅਤੇ ਕਾਰਤਿਕਾ ਦੇ ਵਿਆਹ ਦੇ ਸੱਦੇ ਲਈ ਧੰਨਵਾਦ ਕਰਦੀ ਹੈ ਅਤੇ ਨਵ-ਵਿਆਹੇ ਜੋੜੇ ਦੇ ਖੁਸ਼ਹਾਲ ਵਿਆਹੁਤਾ ਜੀਵਨ ਦੀ ਕਾਮਨਾ ਕਰਦੀ ਹੈ।"

ਰੱਖਿਆ ਵਿਭਾਗ ਦੇ ਇੱਕ ਪ੍ਰੈੱਸ ਰਿਲੀਜ਼ ਵਿੱਚ ਕਿਹਾ ਗਿਆ ਹੈ, “ਨਵੇਂ ਵਿਆਹੇ ਜੋੜੇ ਨੂੰ ਪੰਗੋਡੇ ਮਿਲਟਰੀ ਸਟੇਸ਼ਨ ਬੁਲਾਇਆ ਗਿਆ ਸੀ ਜਿੱਥੇ ਸਟੇਸ਼ਨ ਕਮਾਂਡਰ ਬ੍ਰਿਗੇਡੀਅਰ ਲਲਿਤ ਸ਼ਰਮਾ ਨੇ ਉਨ੍ਹਾਂ ਦਾ ਸੁਆਗਤ ਕੀਤਾ, ਅਤੇ ਵਿਆਹ ਦੇ ਇਸ ਸ਼ਲਾਘਾਯੋਗ ਸੱਦੇ ਲਈ ਫ਼ੌਜ ਵੱਲੋਂ ਸ਼ਲਾਘਾ ਕੀਤੀ।"

ਪ੍ਰੈੱਸ ਰਿਲੀਜ਼ ਵਿੱਚ ਦਰਜ ਹੈ, "ਅਸੀਂ ਸੈਨਿਕ ਹੋਈਏ ਤੇ ਚਾਹੇ ਨਾ, ਪਰ ਹਰ ਨਾਗਰਿਕ ਦਾ ਯੋਗਦਾਨ ਕੀਮਤੀ ਹੈ। ਫ਼ੌਜ ਦੀ ਹੋਂਦ ਨਾਗਰਿਕਾਂ 'ਤੇ ਨਿਰਭਰ ਕਰਦੀ ਹੈ।''

ਰਾਹੁਲ, ਕੋਇੰਬਟੂਰ ਤਾਮਿਲਨਾਡੂ ਵਿੱਚ ਸਹਾਇਕ ਬੈਂਕ ਮੈਨੇਜਰ ਹੈ, ਅਤੇ ਕਾਰਤਿਕਾ ਤਿਰੁਵਨੰਤਪੁਰਮ ਦੇ ਟੈਕਨੋਪਾਰਕ  ਵਿੱਚ ਇੱਕ ਆਈ.ਟੀ. ਪੇਸ਼ੇਵਰ ਹੈ।

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement