ਕਰਨਾਟਕ ਦੇ ਹੁਬਲੀ ਰੇਲਵੇ ਸਟੇਸ਼ਨ 'ਤੇ ਬੰਬ ਧਮਾਕਾ
Published : Oct 21, 2019, 4:05 pm IST
Updated : Oct 21, 2019, 4:05 pm IST
SHARE ARTICLE
Hubli Juction
Hubli Juction

ਕਰਨਾਟਕ ਦੇ ਹੁਬਲੀ ਰੇਲਵੇ ਸਟੇਸ਼ਨ ਉਤੇ ਧਮਾਕਾ ਹੋਇਆ ਹੈ...

ਬੈਂਗਲੁਰੂ: ਕਰਨਾਟਕ ਦੇ ਹੁਬਲੀ ਰੇਲਵੇ ਸਟੇਸ਼ਨ ਉਤੇ ਧਮਾਕਾ ਹੋਇਆ ਹੈ, ਜਿਸ ਵਿਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਇਹ ਧਮਾਕਾ ਇਕ ਬਾਕਸ ਵਿਚ ਹੋਇਆ ਹੈ, ਜਿਸ ਨੂੰ ਜਖ਼ਮੀ ਹੋਇਆ ਵਿਅਕਤੀ ਲਿਜਾ ਰਿਹਾ ਸੀ। ਹੁਬਲੀ ਰੇਲਵੇ ਸਟੇਸ਼ਨ ਉਤੇ ਹੋਏ ਧਾਕੇ ਤੋਂ ਬਾਅਦ ਦੌੜ-ਭੱਜ ਮਚ ਗਈ। ਹਾਲਾਂਕਿ, ਹੁਣ ਤੱਕ ਇਹ ਜਾਣਕਾਰੀ ਨਹੀਂ ਮਿਲ ਰਹੀ ਕਿ ਧਮਾਕੇ ਦਾ ਕਾਰਨ ਕੀ ਸੀ।

TrainTrain

ਦੱਸ ਦਈਏ ਕਿ ਹੁਬਲੀ ਰੇਲਵੇ ਸਟੇਸ਼ਨ ਇਕ ਵੱਡਾ ਜੰਕਸ਼ਨ ਹੈ ਅਤੇ ਇਹ ਦੱਖਣੀ ਪੱਛਮੀ ਰੇਲਵੇ ਜੋਨ ਦਾ ਹੈੱਡ ਹੈ। ਧਮਾਕੇ ਤੋਂ ਬਾਅਦ ਘਟਨਾ ਸਥਾਨ ਉਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਧਮਾਕਾ ਜ਼ਿਆਦਾ ਦਮਦਾਰ ਸੀ, ਇਸ ਵਿਚ ਇਕ ਵਿਅਕਤੀ ਜਖ਼ਮੀ ਹੋ ਗਿਆ ਹੈ। ਇਸ ਤੋਂ ਇਲਾਵਾ ਕੁਝ ਕੱਚ ਵੀ ਧਮਾਕੇ ਦੇ ਕਾਰਨ ਟੁੱਟ ਗਿਆ ਹੈ।

Train Train

ਅਚਾਨਕ ਹੋਏ ਇਸ ਧਮਾਕੇ ਤੋਂ ਬਾਅਦ ਰੇਲਵੇ ਸਟੇਸ਼ਨ ਉਤੇ ਕਾਫ਼ੀ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਤੁਰੰਤ ਘਟਨਾ ਸਥਾਨ ਉਤੇ ਰੇਲਵੇ ਪੁਲਿਸ ਅਤੇ ਉੱਚ ਅਧਿਕਾਰੀ ਪਹੁੰਚੇ। ਪੂਰੇ ਸਟੇਸ਼ਨ ਨੂੰ ਖਾਲੀ ਕਰਵਾ ਦਿੱਤਾ ਗਿਆ ਅਤੇ ਜਾਂਚ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਜਖ਼ਮੀ ਵਿਅਕਤੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement