ਅਫ਼ਗਾਨਿਸਤਾਨ ਨੇ ਹਵਾਈ ਹਮਲਾ ਕਰ ਕੇ 28 ਅਤਿਵਾਦੀਆਂ ਨੂੰ ਕੀਤਾ ਢੇਰ
Published : Jul 21, 2019, 6:06 pm IST
Updated : Jul 21, 2019, 6:06 pm IST
SHARE ARTICLE
28 terrorists died in afghanistan air strike
28 terrorists died in afghanistan air strike

ਬੈਠਕ ਲਈ ਹੋਏ ਸਨ ਇਕੱਠੇ

ਕਾਬੁਲ: ਅਫਗਾਨਿਸਤਾਨ ਦੇ ਫੈਰੀਬ ਸੂਬੇ ਵਿਚ ਇਕ ਹਵਾਈ ਹਮਲੇ ਵਿਚ ਕਰੀਬ 28 ਤਾਲਿਬਾਨੀ ਅੱਤਵਾਦੀ ਮਾਰੇ ਗਏ ਹਨ। ਇਸ ਦੀ ਜਾਣਕਾਰੀ ਫ਼ੌਜ ਸੂਤਰ ਤੋਂ ਮਿਲੀ ਹੈ। ਨਿਊਜ਼ ਏਜੰਸੀ ਸਿਨਹੁਆ ਦੀ ਰਿਪੋਰਟ ਮੁਤਾਬਿਕ ਖੇਤਰ ਵਿਚ ਸਥਿਤ ਫ਼ੌਜ ਦੇ ਕੋਰ 209 ਸ਼ਾਹਨ ਦੇ ਬੁਲਾਰੇ ਨੇ ਦੱਸਿਆ ਇਕ ਪੁਖ਼ਤਾ ਖੁਫੀਆ ਦੀ ਜਾਣਕਾਰੀ ਦੇ ਆਧਾਰ 'ਤੇ ਅਫ਼ਗਾਨਿਸਤਾਨ ਹਵਾਈ ਫ਼ੌਜ ਦੇ ਏ -29 ਜਹਾਜ਼ ਨੇ ਸ਼ਨੀਵਾਰ ਸ਼ਾਮ ਨੂੰ ਫਾਇਰਬ ਪ੍ਰਾਂਤ ਦੇ ਬਿਲਚੀਰਾਗ ਇਲਾਕੇ ਵਿਚ ਤਾਲੀਬਾਨੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿਚ 28 ਤਾਲਿਬਾਨ ਅਤਿਵਾਦੀ ਮਾਰੇ ਗਏ।

ਨਿਸ਼ਾਨਾ ਬਣੇ ਅਤਿਵਾਦੀ ਸੁਰੱਖਿਆ ਬਲਾਂ ਵਿਰੁਧ ਹਮਲਿਆਂ ਦੀਆਂ ਯੋਜਨਾਵਾਂ ਬਣਾਉਣ ਲਈ ਬੈਠਕ ਕਰ ਰਹੇ ਸਨ। ਉਦੋਂ ਹੀ ਅਫ਼ਗਾਨਿਸਤਾਨ ਦੀ ਹਵਾਈ ਫ਼ੌਜ ਨੇ ਮੌਕੇ 'ਤੇ ਦੇਖ ਕੇ ਹਮਲਾ ਕਰ ਦਿੱਤਾ ਅਤੇ ਉਹਨਾਂ ਵਿਚੋਂ ਕਰੀਬ 28 ਨੂੰ ਮਾਰ ਦਿੱਤਾ ਗਿਆ ਹੈ।

ਦਸ ਦਈਏ ਕਿ ਸ਼ਾਂਤੀਪੂਰਣ ਉੱਤਰੀ ਖੇਤਰ ਵਿਚ ਬੀਤੇ ਕੁੱਝ ਸਾਲਾਂ ਵਿਚ ਹਿੰਸਾ ਵਧ ਗਈ ਹੈ ਅਤੇ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂ ਕਿ ਅਫ਼ਗਾਨਿਸਤਾਨ ਦੇ ਸੁਰੱਖਿਆ ਬਲ ਦੱਖਣ ਅਤੇ ਪੂਰਬੀ ਖੇਤਰਾਂ ਵਿਚ ਅਤਿਵਾਦੀਆਂ ਵਿਰੁਧ ਜ਼ੋਰ ਸ਼ੋਰ ਨਾਲ ਕਾਰਵਾਈ ਕਰ ਰਹੇ ਹਨ। ਫਿਲਹਾਲ ਤਾਲਿਬਾਨ ਨੇ ਹੁਣ ਤਕ ਇਸ ਰਿਪੋਰਟ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

Location: Afghanistan, Kabol, Kabul

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement