ਬੇਭਰੋਸਗੀ ਮਤਾ : ਵਿਰੋਧੀ ਧਿਰ ਅਤੇ ਸੱਤਾ ਧਿਰ ਵਿਚਾਲੇ ਚੱਲੇ ਤਿੱਖੇ ਤੀਰ
Published : Jul 21, 2018, 1:37 am IST
Updated : Jul 21, 2018, 1:37 am IST
SHARE ARTICLE
Ruling Party In Lok Sabha
Ruling Party In Lok Sabha

ਕੇਂਦਰ ਦੀ ਐਨਡੀਏ ਸਰਕਾਰ ਵਿਰੁਧ ਪਿਛਲੇ ਚ ਚਾਰ ਸਾਲਾਂ ਵਿਚ ਵਿਰੋਧੀ ਧਿਰ ਦੇ ਪਹਿਲੇ ਬੇਭਰੋਸਗੀ ਮਤੇ 'ਤੇ ਚਰਚਾ ਦੌਰਾਨ ਸੱਤਾਧਿਰ ਅਤੇ ਵਿਰੋਧੀ ਧਿਰ ਵਿਚਕਾਰ...........

ਨਵੀਂ ਦਿੱਲੀ : ਕੇਂਦਰ ਦੀ ਐਨਡੀਏ ਸਰਕਾਰ ਵਿਰੁਧ ਪਿਛਲੇ ਚ ਚਾਰ ਸਾਲਾਂ ਵਿਚ ਵਿਰੋਧੀ ਧਿਰ ਦੇ ਪਹਿਲੇ ਬੇਭਰੋਸਗੀ ਮਤੇ 'ਤੇ ਚਰਚਾ ਦੌਰਾਨ ਸੱਤਾਧਿਰ ਅਤੇ ਵਿਰੋਧੀ ਧਿਰ ਵਿਚਕਾਰ ਤਿੱਖੇ ਤੀਰ ਚੱਲੇ। ਕਾਂਗਰਸ ਨੇ ਜਿਥੇ ਕਿਸਾਨਾਂ, ਰੁਜ਼ਗਾਰ, ਔਰਤ ਸੁਰੱਖਿਆ ਜਿਹੇ ਚੋਣ ਮੁੱਦਿਆਂ 'ਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾਇਆ, ਉਥੇ ਭਾਜਪਾ ਨੇ ਕਿਹਾ ਕਿ ਕਾਂਗਰਸ ਨੇ 48 ਸਾਲਾਂ ਦੇ ਸ਼ਾਸਨ ਵਿਚ ਸਕੈਮ ਯਾਨੀ ਘੁਟਾਲੇ ਦੀ ਰਾਜਨੀਤੀ ਕੀਤੀ ਜਦਕਿ ਮੋਦੀ ਸਰਕਾਰ ਨੇ ਪਿਛਲੇ 48 ਮਹੀਨਿਆਂ ਵਿਚ ਸਕੀਮਜ਼ ਯਾਨੀ ਯੋਜਨਾਵਾਂ ਦੀ ਰਾਜਨੀਤੀ ਕੀਤੀ।  

ਭਾਜਪਾ ਦੇ ਰਾਕੇਸ਼ ਸਿੰਘ ਨੇ ਬੇਭਰੋਸਗੀ ਮਤੇ ਦਾ ਵਿਰੋਧ ਕਰਦਿਆਂ ਕਿਹਾ, 'ਇਹ ਬੇਭਰੋਸਗੀ ਮਤਾ ਸਰਕਾਰ ਦੇ ਕੰਮਕਾਜ ਵਿਰੁਧ ਨਹੀਂ ਸਗੋਂ ਸਾਲ 2019 ਵਿਚ ਮੋਦੀ ਸਰਕਾਰ ਫਿਰ ਬਣਨ ਦੇ ਘਰ ਤੋਂ ਪੈਦਾ ਹੋਈ ਘਬਰਾਹਟ ਵਿਚ ਲਿਆਂਦਾ ਗਿਆ ਹੈ।' ਉਨ੍ਹਾਂ ਕਿਹਾ ਕਿ ਦੇਸ਼ ਵਿਚ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਪਿਛਲੀ ਯੂਪੀਏ ਸਰਕਾਰ ਤਕ 70 ਸਾਲ ਵਿਚੋਂ 48 ਸਾਲ ਇਕ ਹੀ ਪਰਵਾਰ ਦੇ ਲੋਕ ਸੱਤਾ ਚਲਾਉਂਦੇ ਰਹੇ। ਹੁਣ ਵੀ ਕਾਂਗਰਸ ਸੱਤਾ ਤੋਂ ਤ੍ਰਿਪਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਟੀਡੀਪੀ ਸੰਸਦ ਮੈਂਬਰ ਅਪਣੇ ਅਵਿਸ਼ਵਾਸ ਪ੍ਰਸਤਾਵ ਦੇ ਮਾਮਲੇ ਵਿਚ ਕੋਈ ਪੱਕਾ ਕਾਰਨ ਨਹੀਂ ਪੇਸ਼ ਕਰ ਸਕੇ।

ਉਨ੍ਹਾਂ ਕਿਹਾ ਕਿ ਟੀਡੀਪੀ ਦੇ ਜੈਦੇਵ ਗੱਲਾ ਨੇ ਜਿਹੜੀਆਂ ਗੱਲਾਂ ਕਹੀਆਂ, ਉਸ ਸਮੇਂ ਕਾਂਗਰਸ ਦੀ ਸਰਕਾਰ ਸੀ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਪਹਿਲੀ ਵਾਰ ਏਨੇ ਭਾਰੀ ਬਹੁਮਤ ਨਾਲ ਗ਼ੈਰ-ਕਾਂਗਰਸੀ ਸਰਕਾਰ ਬਣੀ ਹੈ। ਇਸ ਤੋਂ ਪਹਿਲਾਂ ਚਰਚਾ ਵਿਚ ਹਿੱਸਾ ਲੈਂਦਿਆਂ ਰਾਹੁਲ ਗਾਂਧੀ ਨੇ ਕਿਹਾ, 'ਮੈਂ ਫ਼ਰਾਂਸ ਦੇ ਰਾਸ਼ਟਰਪਤੀ ਨੂੰ ਖ਼ੁਦ ਮਿਲਿਆ ਸੀ, ਉਨ੍ਹਾਂ ਮੈਨੂੰ ਦਸਿਆ ਕਿ ਜਹਾਜ਼ ਸੌਦੇ ਬਾਰੇ ਭਾਰਤ ਅਤੇ ਫ਼ਰਾਂਸ ਦੀ ਸਰਕਾਰ ਵਿਚਕਾਰ ਗੁਪਤਤਾ ਦਾ ਕੋਈ ਸਮਝੌਤਾ ਨਹੀਂ ਹੋਇਆ।' ਚਰਚਾ ਦੀ ਸ਼ੁਰੂਆਤ ਕਰਦਿਆਂ ਟੀਡੀਪੀ ਦੇ ਜੈਦੇਵ ਗੱਲਾ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਲਈ ਸੰਸਦ ਦੇ ਅੰਦਰ ਅਤੇ ਬਾਹਰ ਜਿਹੜੇ ਵਾਅਦੇ ਕੀਤੇ ਗਏ ਸਨ, ਉਹ ਪੂਰੇ ਨਹੀਂ ਕੀਤੇ ਗਏ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement