ਅੱਠ ਕਰੋੜ ਪ੍ਰਵਾਸੀਆਂ ਨੂੰ ਮੁਫ਼ਤ ਅਨਾਜ ਮਿਲੇਗਾ
Published : May 21, 2020, 7:41 am IST
Updated : May 21, 2020, 7:41 am IST
SHARE ARTICLE
File Photo
File Photo

ਕੇਂਦਰੀ ਮੰਤਰੀ ਮੰਡਲ ਨੇ ਬੁਧਵਾਰ ਨੂੰ 8 ਕਰੋੜ ਪ੍ਰਵਾਸੀ ਮਜ਼ਦੂਰਾਂ ਨੂੰ ਕੇਂਦਰੀ ਅਨਾਜ ਭੰਡਾਰਾਂ ਨੂੰ ਦੋ ਮਹੀਨੇ ਤਕ ਹਰ ਮਹੀਨੇ ਪੰਜ ਕਿਲੋ

ਨਵੀਂ ਦਿੱਲੀ, 20 ਮਈ : ਕੇਂਦਰੀ ਮੰਤਰੀ ਮੰਡਲ ਨੇ ਬੁਧਵਾਰ ਨੂੰ 8 ਕਰੋੜ ਪ੍ਰਵਾਸੀ ਮਜ਼ਦੂਰਾਂ ਨੂੰ ਕੇਂਦਰੀ ਅਨਾਜ ਭੰਡਾਰਾਂ ਨੂੰ ਦੋ ਮਹੀਨੇ ਤਕ ਹਰ ਮਹੀਨੇ ਪੰਜ ਕਿਲੋ ਅਨਾਜ ਮੁਫ਼ਤ ਦਿਤੇ ਜਾਣ ਦੀ ਪ੍ਰਵਾਨਗੀ ਦਿਤੀ ਹੈ। ਇਹ ਫ਼ੈਸਲਾ ਕੁੱਝ ਦਿਨ ਪਹਿਲਾਂ ਹੀ ਕੀਤਾ ਗਿਆ ਸੀ ਜਿਸ ਨੂੰ ਕੇਂਦਰੀ ਵਜ਼ਾਰਤ ਨੇ ਬੁਧਵਾਰ ਨੂੰ ਪ੍ਰਵਾਨਗੀ ਦਿਤੀ। ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਪੈਦਾ ਆਰਥਕ ਸੰਕਟ ਨੂੰ ਵੇਖਦਿਆਂ ਪਿਛਲੇ ਹਫ਼ਤੇ ਹੀ 20 ਲੱਖ ਕਰੋੜ ਰੁਪਏ ਦੇ 'ਆਤਮਨਿਰਭਰ ਭਾਰਤ' ਪੈਕੇਜ ਦੇ ਹਿੱਸੇ ਦੇ ਰੂਪ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਮਈ ਅਤੇ ਜੂਨ ਲਈ ਹਰ ਮਹੀਨੇ ਪ੍ਰਤੀ ਵਿਅਕਤੀ 5 ਕਿਲੋ ਅਨਾਜ ਮੁਫ਼ਤ ਦੇਣ ਦਾ ਐਲਾਨ ਕੀਤਾ। ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ, 'ਇਸ ਵੰਡ ਨਾਲ, ਕੋਵਿਡ 19 ਕਾਰਨ ਆਰਥਕ ਉਥਲ-ਪੁਥਲ ਤੋਂ ਪ੍ਰਭਾਵਤ ਪ੍ਰਵਾਸੀ, ਫਸੇ ਹੋਏ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਵਿਚ ਮਦਦ ਮਿਲੇਗੀ।' ਇਸ ਯੋਜਨਾ ਨਾਲ ਸਰਕਾਰ 'ਤੇ 2982.27 ਕਰੋੜ ਰੁਪਏ ਦੀ ਖਾਧ ਸਬਸਿਡੀ ਦਾ ਬੋਝ ਪਵੇਗਾ।  (ਏਜੰਸੀ)  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement