ਸੁਰੱਖਿਆ ਦੀ ਤਿਆਰੀ ’ਚ ਭਾਰਤ ਵਲੋਂ ਛੇਵੀਂ ਪੀੜ੍ਹੀ ਦੇ ਹਥਿਆਰਾਂ ਵਲ ਕਦਮ
ਨਵੀਂ ਦਿੱਲੀ : ਭਾਰਤ ਸਰਕਾਰ ਨੇ ਰੱਖਿਆ ਖੇਤਰ ਵਿਚ ਵੱਡਾ ਨਿਵੇਸ਼ ਕਰਦੇ ਹੋਏ ਛੇਵੀਂ ਪੀੜ੍ਹੀ ਦੇ ਜੰਗੀ ਸਾਜੋ-ਸਾਮਾਨ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਕੁਲ 2.19 ਲੱਖ ਕਰੋੜ ਰੁਪਏ ਦੇ ਛੇ ਪ੍ਰਾਜੈਕਟਾਂ ਉਤੇ ਕੰਮ ਚੱਲ ਰਿਹਾ ਹੈ, ਜਿਸ ਵਿਚ ‘ਅਨੰਤ ਸ਼ਸਤਰ’ ਵਰਗੇ ਨਵੇਂ ਮਿਜ਼ਈਲ ਸਿਸਟਮ ਵੀ ਸ਼ਾਮਲ ਹਨ। ਇਹ ਪ੍ਰਾਜੈਕਟ ਡਰੋਨ ਅਤੇ ਘੱਟ ਉਚਾਈ ਵਾਲੇ ਖ਼ਤਰਨਾਕ ਹਮਲਿਆਂ ਨੂੰ ਤੁਰਤ ਨਸ਼ਟ ਕਰਨ ਲਈ ਤਿਆਰ ਕੀਤਾ ਗਿਆ ਹੈ।
ਰੱਖਿਆ ਕਮੇਟੀ ਦੀ ਰੀਪੋਰਟ ਅਨੁਸਾਰ, ਭਾਰਤ 5ਵੀਂ ਅਤੇ 6ਵੀਂ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਉਤੇ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ, ਨੇਵੀ ਲਈ ‘ਅਡਵਾਂਸਡ ਟਾਰਪੀਡੋ ਡਿਫੈਂਸ ਸਿਸਟਮ’ ਅਤੇ ‘ਐਂਟੀ-ਡਰੋਨ ਸਿਸਟਮ’ ਵੀ ਵਿਕਸਤ ਕੀਤੇ ਜਾ ਰਹੇ ਹਨ।
ਇਸ ਤਿਆਰੀ ਨੂੰ ‘ਓਪਰੇਸ਼ਨ ਸਿੰਦੂਰ’ ਦੇ ਤਜਰਬੇ ਨਾਲ ਜੋੜਿਆ ਜਾ ਰਿਹਾ ਹੈ, ਜਿਸ ਨੇ ਭਾਰਤ ਦੀ ਜੰਗ ਸਮਰੱਥਾ ਨੂੰ ਸਾਬਤ ਕੀਤਾ ਸੀ। ਹੁਣ, ਏ.ਆਈ., ਸਾਇਬਰ ਡਿਫੈਂਸ ਅਤੇ ਹਾਈਪਰਸੋਨਿਕ ਤਕਨਾਲੋਜੀ ਨਾਲ ਭਾਰਤ ਭਵਿੱਖ ਦੇ ਮੈਦਾਨ-ਏ-ਜੰਗ ਲਈ ਪੂਰੀ ਤਰ੍ਹਾਂ ਤਿਆਰ ਹੋ ਰਿਹਾ ਹੈ।
