ਨਵਾਂ ਸ਼ਹਿਰ ‘ਚ ਕਰੋਨਾ ਦੇ ਛੇ ਮਰੀਜ਼ਾ ਦੀ ਰਿਪੋਰਟ ਪੌਜਟਿਵ
Published : Mar 21, 2020, 10:37 pm IST
Updated : Mar 21, 2020, 10:38 pm IST
SHARE ARTICLE
coronavirus
coronavirus

ਉੱਥੇ ਹੀ ਉਸ ਦਾ ਇਲਾਜ ਕਰਨ ਵਾਲੇ ਡਾਕਟਰ ਨੂੰ ਹੋਮ ਕਆਰੰਟੀਨ ਕੀਤਾ ਗਿਆ ਹੈ

ਨਵਾ ਸ਼ਹਿਰ : ਪੰਜਾਬ ਦੇ ਪਿੰਡ ਪਠਲਾਵਾ ਵਿਚ ਕਰੋਨਾ ਵਾਇਰਸ ਨਾਲ  ਹੋਈ ਬਜੁਰਗ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਦੇ ਵੱਲੋ ਹਰ ਉਸ ਵਿਅਕਤੀ ਦੀ ਪੜਤਾਲ ਕੀਤੀ ਜਾ ਰਹੀ ਹੈ ਜਿਸ ਨੂੰ ਉਹ ਬਜੁਰਗ ਮਿਲਿਆ ਸੀ। ਇਸ ਤੇ ਚਲਦਿਆਂ ਸਿਹਤ ਵਿਭਾਗ ਨੇ ਉਸ ਬਜੁਰਗ ਦੇ 6 ਪਰਿਵਾਰਕ ਮੈਂਬਰਾਂ ਦੇ ਸੈਂਪਲ ਲੈ ਕੇ ਪੀ.ਜੀ.ਆਈ. ਭੇਜ ਦਿੱਤੇ ਗਏ ਸਨ । ਜਿਨ੍ਹਾਂ ਨੂੰ ਹੁਣ ਰਿਪੋਰਟ ਵਿਚ ਪੌਜਟਿਵ ਪਾਇਆ ਗਿਆ ਹੈ।

coronaviruscoronavirus

ਦੱਸ ਦੱਈਏ ਕਿ ਇਨ੍ਹਾਂ ਪੌਜਟਿਵ ਮਰੀਜ਼ਾਂ ਵਿਚ ਬਲਦੇਵ ਸਿੰਘ ਦੇ ਤਿੰਨ ਪੁੱਤਰ,ਦੋ ਨੂੰਹਾਂ ਅਤੇ ਇੱਕ 17 ਸਾਲ ਦੀ ਉਸ ਦੀ ਪੋਤਰੀ ਵੀ ਸ਼ਾਮਿਲ ਹੈ। ਉੱਥੇ ਹੀ ਉਸ ਦਾ ਇਲਾਜ ਕਰਨ ਵਾਲੇ ਡਾਕਟਰ ਨੂੰ ਹੋਮ ਕਆਰੰਟੀਨ ਕੀਤਾ ਗਿਆ ਹੈ। ਪਠਲਾਵਾ ਵਿਚ ਬਜੁਰਗ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਪੂਰੀ ਤਰ੍ਵਾਂ ਹਰਕਤ ਵਿਚ ਆ ਗਿਆ ਹੈ । ਜਿਸ ਕਾਰਨ ਹੁਣ ਹਰ ਵਿਦੇਸ਼ ਤੋਂ ਆਉਣ ਵਾਲੇ ਵਿਅਕਤੀਆਂ ਦੀ ਸਕ੍ਰੀਨਿੰਗ ਕੀਤੀ ਜਾਂਦੀ ਹੈ।Corona VirusCorona Virus

ਅਜਿਹੇ 56 ਮਾਮਲੇ ਸਾਹਮਣੇ ਆਉਣ ਵਾਲੇ ਲੋਕਾਂ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਲ੍ਹੇ ਵਿਚ ਵਿਦੇਸ਼ਾਂ ਤੋਂ ਪਰਤੇ ਲੋਕਾਂ ਦੀ ਸੰਖਿਆ ਡੇਢ ਹਜ਼ਾਰ ਦੇ ਕਰੀਬ ਹੈ। ਪਰ ਹਾਲੇ ਤੱਕ ਇਨ੍ਹਾਂ ਵਿਚੋਂ ਅੱਧੇ ਲੋਕਾਂ ਤੱਕ ਹੀ ਵਿਭਾਗ ਪਹੁੰਚ ਕਰ ਸਕਿਆ ਹੈ। ਮ੍ਰਿਤਕ ਬਲਬੀਰ ਸਿੰਘ ਦੀ ਮੌਤ ਉਪਰੰਤ ਜਿੱਥੇ 20 ਲੋਕ ਉਨ੍ਹਾਂ ਘਰ ਅਫਸੋਸ ਕਰਨ ਆਏ ਉੱਥੇ ਹੀ ਮ੍ਰਿਤਕ ਆਪਣੀ ਮੌਤ ਤੋਂ ਪਹਿਲਾਂ ਪਿੰਡ ਵਿਚ ਇਕ ਧਾਰਮਿਕ ਪ੍ਰੋਗਰਾਮ ਵਿਚ ਗਿਆ ਸੀ ।

filefile

ਇਸ ਤੋਂ ਇਲਾਵਾ ਉਹ ਤਿੰਨ ਦਿਨ ਆਨੰਦਪੁਰ ਵਿਖੇ ਵੀ ਲਗਾ ਕੇ ਆਇਆ ਜਿੱਥੇ ਉਹ 25 ਤੋਂ 30 ਲੋਕਾਂ ਦੇ ਨਾਲ ਸੰਪਰਕ ਵਿਚ ਰਿਹਾ ਸੀ। ਦੱਸਦਈਏ ਕਿ ਪ੍ਰਸ਼ਾਸਨ ਉਨ੍ਹਾਂ ਲੋਕਾਂ ਦੀ ਭਾਲ ਕਰਨ ਲੱਗਿਆ ਹੋਇਆ ਹੈ। ਉਧਰ ਇਸ ਬਾਰੇ ਪਿੰਡ ਦੇ ਸਰਪੰਚ ਨੇ ਕਿਹਾ ਕਿ ਪ੍ਰਸ਼ਾਸਨ ਦੇ ਵੱਲੋਂ ਪੂਰੀ ਤਰ੍ਹਾਂ ਨਾਲ ਪਿੰਡ ਦੀ ਨਾਕਾ ਬੰਦੀ ਕੀਤੀ ਗਈ ਹੈ ਤਾਂ ਜੋ ਪਿੰਡ ਵਿਚੋਂ ਨਾ ਕੋਈ ਬਾਹਰ ਜਾ ਸਕੇ ਅਤੇ ਨਾ ਹੀ ਬਾਹਰ ਦਾ ਕੋਈ ਵਿਅਕਤੀ ਪਿੰਡ ਵਿਚ ਆ ਸਕੇ।CoronavirusCoronavirus

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement