RBI ਜਲਦ ਜਾਰੀ ਕਰਨ ਜਾ ਰਿਹਾ ਹੈ 50 ਰੁਪਏ ਦਾ ਨਵਾਂ ਨੋਟ
Published : Aug 19, 2017, 5:58 am IST
Updated : Mar 21, 2018, 5:19 pm IST
SHARE ARTICLE
Rs 50 note
Rs 50 note

ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਸ਼ਾਮ ਨੂੰ 50 ਰੁਪਏ ਦੇ ਨਵੇਂ ਨੋਟ ਦੀ ਪਹਿਲੀ ਤਸਵੀਰ ਜਾਰੀ ਕੀਤੀ ਹੈ। ਬੈਂਕ ਨੇ ਇਸ ਬਾਰੇ ‘ਚ ਇੱਕ ਬਿਆਨ ਜਾਰੀ ਕਰ ਕੇ..

ਚੰਡੀਗੜ੍ਹ: ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਸ਼ਾਮ ਨੂੰ 50 ਰੁਪਏ ਦੇ ਨਵੇਂ ਨੋਟ ਦੀ ਪਹਿਲੀ ਤਸਵੀਰ ਜਾਰੀ ਕੀਤੀ ਹੈ। ਬੈਂਕ ਨੇ ਇਸ ਬਾਰੇ ‘ਚ ਇੱਕ ਬਿਆਨ ਜਾਰੀ ਕਰ ਕੇ ਇਸ ਦੀ ਪੁਸ਼ਟੀ ਕੀਤੀ ਹੈ। ਰਿਜ਼ਰਵ ਬੈਂਕ ਵੱਲੋਂ ਚਮਕੀਲੇ ਨੀਲੇ ਰੰਗੇ ਦੇ 50 ਰੁਪਏ ਦੇ ਨਵੇਂ ਨੋਟ ਜਲਦੀ ਜਾਰੀ ਕੀਤੇ ਜਾਣਗੇ। ਆਰਬੀਆਈ ਨੇ ਦੱਸਿਆ ਕਿ ਮਹਾਤਮਾ ਗਾਂਧੀ (ਨਵੀਂ) ਲੜੀ ਤਹਿਤ ਉਸ ਵੱਲੋਂ ਜਲਦੀ 50 ਰੁਪਏ ਦੇ ਨੋਟ ਜਾਰੀ ਕੀਤੇ ਜਾਣਗੇ।

50 ਰੁਪਏ ਦੇ ਪਹਿਲਾਂ ਵਾਲੇ ਨੋਟ ਵੀ ਜਾਰੀ ਰਹਿਣਗੇ।50 ਰੁਪਏ ਦੇ ਨੋਟ ‘ਚ ਬਲੈਕਿਸ਼ ਗ੍ਰੇਅ ਰੰਗ ‘ਚ ਮਹਾਤਮਾ ਗਾਂਧੀ ਦਾ ਚਿੱਤਰ ਹੋਵੇਗਾ। ਨੋਟ ਦੇ ਪਿਛਲੇ ਪਾਸੇ ਦੱਖਣੀ ਭਾਰਤ ਦੇ ਕਿਸੇ ਮੰਦਰ ਦੀ ਫ਼ੋਟੋ ਵੀ ਛਪੀ ਹੋਵੇਗੀ। ਨੋਟ ਦੇ ਸੱਜੇ ਪਾਸੇ ਹੇਠਲੇ ਹਿੱਸੇ ਵਿੱਚ 50 ਰੁਪਏ ਲਿਖਿਆ ਹੋਇਆ ਹੈ।ਨੋਟ ਦੇ ਖੱਬੇ ਪਾਸੇ ਦੇਵਨਾਗਰੀ ਵਿੱਚ 50 ਰੁਪਏ ਲਿਖਿਆ ਹੋਇਆ ਹੈ।

ਨਵੇਂ ਨੋਟ ਵਿੱਚ ਵੱਖ-ਵੱਖ ਸਥਾਨ ਉੱਤੇ ਛੋਟੇ ਸ਼ਬਦਾਂ ਵਿੱਚ RBI, ਭਾਰਤ ਅਤੇ 50 ਰੁਪਏ ਲਿਖਿਆ ਹੈ। ਮਹਾਤਮਾ ਗਾਂਧੀ ਦੀ ਤਸਵੀਰ ਦੇ ਕੋਲ ਗਰੰਟੀ ਦਾ ਬਚਨ ਤੇ ਗਵਰਨਰ ਦੇ ਹਸਤਾਖ਼ਰ ਹਨ। ਨਵੇਂ ਨੋਟ ਦਾ ਆਕਾਰ 66 mm x 135mm ਹੋਵੇਗਾ। ਨੋਟ ਦੇ ਪਿਛਲੇ ਹਿੱਸੇ ਵਿੱਚ ਖੱਬੇ ਵਾਸੇ ਨੋਟ ਛਪਣ ਦਾ ਸਾਲ ਹੈ। ਨੋਟ ਦੇ ਪਿਛਲੇ ਹਿੱਸੇ ਵਿੱਚ ਸਵੱਛ ਭਾਰਤ ਦਾ ਨਾਅਰਾ ਵੀ ਲਿਖਿਆ ਹੈ। ਪਿਛਲੇ ਹਿੱਸੇ ਵਿੱਚ ਹੰਪੀ ਦੀ ਰਥ ਦੇ ਨਾਲ ਤਸਵੀਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement