ਵਰੁਣ ਗਾਂਧੀ ਦੀ ਮਜ਼ਦੂਰਾਂ ਨੂੰ ਸਲਾਹ, - ''ਭੀਖ ਮੰਗਣ ਨਾਲ ਅਧਿਕਾਰ ਨਹੀਂ ਮਿਲਦੇ'' 
Published : Dec 20, 2021, 12:19 pm IST
Updated : Dec 20, 2021, 12:19 pm IST
SHARE ARTICLE
 Varun Gandhi
Varun Gandhi

ਉਹ ਜਾਣ ਚੁੱਕੇ ਹਨ ਕਿ ਦੇਸ਼ ਦੇ ਕਿਸਾਨ, ਮਜ਼ਦੂਰ ਅਤੇ ਨੌਜਵਾਨ ਅਤੇ ਨਿੱਜੀਕਰਨ ਤੋਂ ਪਰੇਸ਼ਾਨ ਬੈਂਕ ਕਰਮੀਆਂ ਵਾਂਗ ਕੰਟਰੈਕਟ ਕਰਮੀ ਵੀ ਬਹੁਤ ਦੁੱਖ ਵਿਚ ਹਨ।

 

ਪੀਲੀਭੀਤ - ਵੱਖ-ਵੱਖ ਵਿਭਾਗਾਂ 'ਚ ਠੇਕੇ 'ਤੇ ਕੰਮ ਕਰ ਰਹੇ ਕਰਮਚਾਰੀਆਂ 'ਚ ਪਹੁੰਚੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਕਿਹਾ- ਭੀਖ ਮੰਗਣਾ ਕਦੇ ਵੀ ਹੱਕ ਨਹੀਂ ਦਿੰਦਾ। ਇਸ ਲਈ ਆਪਣੀ ਸ਼ਕਤੀ ਦਿਖਾਓ। ਤਾਂ ਜੋ ਕਿਸੇ ਨੂੰ ਅਧਿਕਾਰ ਲਈ ਕਿਸੇ ਦੇ ਸਾਹਮਣੇ ਹੱਥ ਨਾ ਫੈਲਾਉਣੇ ਪੈਣ। ਵਰੁਣ ਗਾਂਧੀ ਨੇ ਕਿਸਾਨ, ਮਜ਼ਦੂਰ ਅਤੇ ਨੌਜਵਾਨਾਂ ਦੀਆਂ ਪਰੇਸ਼ਾਨੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੀ ਤਰਜ਼ ’ਤੇ ਨਿੱਜੀਕਰਨ ਤੋਂ ਬੈਂਕ ਕਰਮੀ ਅਤੇ ਕੰਟਰੈਕਟ ਕਾਮੇ ਵੀ ਬਹੁਤ ਦੁਖੀ ਹਨ। ਵਰੁਣ ਗਾਂਧੀ ਨੇ ਸੰਸਦੀ ਖੇਤਰ ਪੀਲੀਭੀਤ ਦੇ ਦੋ ਦਿਨਾਂ ਦੌਰੇ ’ਤੇ ਐਤਵਾਰ ਨੂੰ ਕਿਹਾ ਕਿ ਉਹ ਜਾਣ ਚੁੱਕੇ ਹਨ ਕਿ ਦੇਸ਼ ਦੇ ਕਿਸਾਨ, ਮਜ਼ਦੂਰ ਅਤੇ ਨੌਜਵਾਨ ਅਤੇ ਨਿੱਜੀਕਰਨ ਤੋਂ ਪਰੇਸ਼ਾਨ ਬੈਂਕ ਕਰਮੀਆਂ ਵਾਂਗ ਕੰਟਰੈਕਟ ਕਰਮੀ ਵੀ ਬਹੁਤ ਦੁੱਖ ਵਿਚ ਹਨ।

file photo 

ਇਸ ਦੌਰਾਨ ਉਨ੍ਹਾਂ ਨੇ ਕੇਂਦਰ ਅਤੇ ਪ੍ਰਦੇਸ਼ ਵਿਚ ਆਪਣੀ ਹੀ ਪਾਰਟੀ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ। ਵਰੁਣ ਗਾਂਧੀ ਨੇ ਕੰਟਰੈਕਟ ਕਾਮਿਆਂ ਨਾਲ ਜ਼ਮੀਨ ’ਤੇ ਬੈਠ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆ। ਕਾਮਿਆਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭੀਖ ਮੰਗਣ ਨਾਲ ਕਦੇ ਸਨਮਾਨ ਅਤੇ ਅਧਿਕਾਰ ਨਹੀਂ ਮਿਲਦਾ, ਆਪਣੀ ਤਾਕਤ ਨੂੰ ਪਹਿਚਾਣੋ। ਖ਼ੁਦ ਨੂੰ ਸੰਗਠਿਤ ਕਰ ਕੇ ਇਸ ਕਦਰ ਆਪਣੀ ਸ਼ਕਤੀ ਵਿਖਾਓ ਕਿ ਉਸ ਤੋਂ ਬਾਅਦ ਅਧਿਕਾਰਾਂ ਲਈ ਕਿਸੇ ਅੱਗੇ ਹੱਥ ਨਾਲ ਫੈਲਾਉਣੇ ਪੈਣ।

file photo 

ਉਨ੍ਹਾਂ ਨੇ ਕੰਟਰੈਕਟ ਕਾਮਿਆਂ ਜਿਨ੍ਹਾਂ ਵਿਚ ਮਨਰੇਗਾ, ਸਿਹਤ, ਆਂਗਨਵਾੜੀ, ਆਸ਼ਾ ਵਰਕਰ, ਸਿੱਖਿਆ ਮਿੱਤਰਾਂ ਅਤੇ ਹੋਰਨਾਂ ਦੇ ਦੁੱਖ ਨੂੰ ਜਾਣਿਆ। ਵਰੁਣ ਨੇ ਕਿਸਾਨ ਅੰਦੋਲਨ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਪਿਛਲੇ ਇਕ ਸਾਲ ਤੋਂ ਵੱਡੀ ਬਹਾਦਰੀ ਨਾਲ ਆਪਣੇ ਹੱਕ ਦੀ ਲੜਾਈ ਲੜ ਰਹੇ ਦੇਸ਼ ਦੇ ਕਿਸਾਨਾਂ ਦਾ ਜਦੋਂ ਉਨ੍ਹਾਂ ਨੇ ਸਾਥ ਦਿੱਤਾ ਤਾਂ ਕੁਝ ਲੋਕ ਮੈਨੂੰ ਕਹਿਣ ਲੱਗੇ ਕਿ ਉਨ੍ਹਾਂ ਦੀ ਪਾਰਟੀ ਕੀ ਸੋਚੇਗੀ। ਵਰੁਣ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਮੈਂ ਜਵਾਬ ਵਿਚ ਇਹ ਹੀ ਕਿਹਾ ਕਿ ਪਾਰਟੀ ਨੂੰ ਤਾਂ ਸਮਝਾ ਲਵਾਂਗੇ, ਇਸ ਤੋਂ ਪਹਿਲਾਂ ਸਾਨੂੰ ਸੋਚਣਾ ਹੋਵੇਗਾ ਕਿ ਦੇਸ਼ ਕੀ ਸੋਚੇਗਾ। ਜੇਕਰ ਅਸੀਂ ਇਸ ਤਰ੍ਹਾਂ ਧੋਖਾ ਦਿੰਦੇ ਰਹੇ ਤਾਂ ਹਿੰਦੋਸਤਾਨ ਨੂੰ ਕਮਜ਼ੋਰ ਕਰ ਰਹੇ ਹਾਂ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement