‘ਅਤਿਵਾਦ ਦੇ ਅਧਾਰ ’ਤੇ ਸਾਮਰਾਜ ਖੜ੍ਹਾ ਕਰਨ ਵਾਲੇ ਜ਼ਿਆਦਾ ਦੇਰ ਨਹੀਂ ਟਿਕ ਸਕਦੇ’- PM ਮੋਦੀ
Published : Aug 20, 2021, 1:02 pm IST
Updated : Aug 20, 2021, 1:06 pm IST
SHARE ARTICLE
PM Narendra Modi
PM Narendra Modi

ਦੱਸ ਦੇਈਏ, PM ਮੋਦੀ ਦੇ ਇਸ ਬਿਆਨ ਨੂੰ ਅਫ਼ਗ਼ਾਨਿਸਤਾਨ 'ਚ ਚੱਲ ਰਹੀ ਹਲਚਲ ਨਾਲ ਜੋੜਿਆ ਜਾ ਰਿਹਾ ਹੈ, ਜਿਸ 'ਚ ਤਾਲਿਬਾਨ ਨੂੰ ਸਿੱਧਾ ਸੰਦੇਸ਼ ਦਿੱਤਾ ਗਿਆ ਹੈ।

 

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਗੁਜਰਾਤ ਦੇ ਸੋਮਨਾਥ ਮੰਦਰ (Somnath Temple) ਨਾਲ ਜੁੜੇ ਇਕ ਪ੍ਰੋਗਰਾਮ ਵਿਚ ਹਿੱਸਾ ਲੈਂਦੇ ਹੋਏ ਕਿਹਾ ਕਿ ਵਿਸ਼ਵਾਸ ਨੂੰ ਦਹਿਸ਼ਤ ਨਾਲ ਕੁਚਲਿਆ ਨਹੀਂ ਜਾ ਸਕਦਾ, ਅਤੇ ਇਹ ਵੀ ਕਿਹਾ ਕਿ ਉਨ੍ਹਾਂ ਲੋਕਾਂ ਦੀ ਹੋਂਦ ਸਥਾਈ ਨਹੀਂ ਹੈ ਜਿਨ੍ਹਾਂ ਨੇ ਅਤਿਵਾਦ ਦੇ ਅਧਾਰ ਤੇ ਇਕ ਸਾਮਰਾਜ ਬਣਾਇਆ ਹੈ। ਦੱਸ ਦੇਈਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੇ ਇਸ ਬਿਆਨ ਨੂੰ ਅਫ਼ਗ਼ਾਨਿਸਤਾਨ (Afghanistan Crisis) ਵਿਚ ਚੱਲ ਰਹੀ ਹਲਚਲ ਨਾਲ ਜੋੜਿਆ ਜਾ ਰਿਹਾ ਹੈ, ਜਿਸ ਵਿਚ ਤਾਲਿਬਾਨ ਨੂੰ ਸਿੱਧਾ ਸੰਦੇਸ਼ ਦਿੱਤਾ ਗਿਆ ਹੈ।

Taliban in AfghanistanTaliban in Afghanistan

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿਚ ਕਿਹਾ, “ਵਿਸ਼ਵਾਸ ਨੂੰ ਦਹਿਸ਼ਤ ਨਾਲ ਕੁਚਲਿਆ ਨਹੀਂ ਜਾ ਸਕਦਾ। ਸੋਮਨਾਥ ਮੰਦਰ ਨੂੰ ਕਈ ਵਾਰ ਢਾਇਆ ਗਿਆ, ਇਸ ਨੂੰ ਨਿਸ਼ਾਨਾ ਬਣਾਇਆ ਗਿਆ। ਪਰ ਹਰ ਵਾਰ ਇਹ ਮੰਦਰ ਖੜ੍ਹਾ ਹੁੰਦਾ ਹੈ ਅਤੇ ਇਹ ਦੁਨੀਆ ਲਈ ਸਭ ਤੋਂ ਵੱਡੀ ਉਦਾਹਰਣ ਹੈ।” ਪੀਐਮ ਮੋਦੀ ਨੇ ਸੰਬੋਧਨ ਵਿਚ ਅੱਗੇ ਕਿਹਾ, 'ਜੋ ਤੋੜਨ ਵਾਲੀਆਂ ਤਾਕਤਾਂ ਹਨ, ਜੋ ਦਹਿਸ਼ਤ ਦੇ ਅਧਾਰ 'ਤੇ ਇਕ ਸਾਮਰਾਜ ਬਣਾਉਣ ਦੀ ਸੋਚ ਰਹੇ ਹਨ, ਉਹ ਕੁਝ ਸਮੇਂ ਲਈ ਭਾਵੇਂ ਹਾਵੀ ਹੋ ਸਕਦੇ ਹਨ, ਪਰ ਉਨ੍ਹਾਂ ਦੀ ਹੋਂਦ ਕਦੇ ਸਥਾਈ ਨਹੀਂ ਹੁੰਦੀ ਅਤੇ ਉਹ ਵਧੇਰੇ ਦਿਨਾਂ ਤੱਕ ਮਨੁੱਖਤਾ ਨੂੰ ਦਬਾ ਕੇ ਨਹੀਂ ਰੱਖ ਸਕਦੇ।’

 

 

ਦੱਸ ਦੇਈਏ ਕਿ ਹੁਣ ਤੱਕ ਅਫ਼ਗ਼ਾਨਿਸਤਾਨ ਵਿਚ ਤਾਲਿਬਾਨੀ ਸ਼ਾਸਨ ਦੇ ਆਉਣ ਬਾਰੇ ਭਾਰਤ ਸਰਕਾਰ ਵੱਲੋਂ ਕੋਈ ਸਥਾਈ ਬਿਆਨ ਨਹੀਂ ਦਿੱਤਾ ਗਿਆ ਹੈ। ਭਾਰਤ ਇਸ ਵੇਲੇ ਅਫ਼ਗ਼ਾਨਿਸਤਾਨ ਵਿਚ ਚੱਲ ਰਹੀ ਗਤੀਵਿਧੀਆਂ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਭਾਰਤ ਦਾ ਸਾਰਾ ਧਿਆਨ ਉੱਥੇ ਫਸੇ ਭਾਰਤੀਆਂ ਨੂੰ ਕੱਢਣ ’ਤੇ ਹੈ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement