ਇਕ ਦਿਨ ’ਚ ਭਾਰਤ ’ਚ ਕੋਵਿਡ-19 ਦੇ ਸੱਭ ਤੋਂ ਵੱਧ 13,586 ਮਾਮਲੇ ਆਏ
Published : Jun 20, 2020, 8:10 am IST
Updated : Jun 20, 2020, 8:10 am IST
SHARE ARTICLE
coronavirus
coronavirus

ਭਾਰਤ ਵਿਚ ਇਕ ਦਿਨ ’ਚ ਕੋਰੋਨਾ ਵਾਇਰਸ ਦੇ ਸੱਭ ਤੋਂ ਵੱਧ 13,586 ਕੇਸ ਸਾਹਮਣੇ ਆਉਣ ਦੇ ਬਾਅਦ ਦੇਸ਼ ’ਚ ਕੋਵਿਡ 19 ਕੇਸਾਂ ਦੀ

ਨਵੀਂ ਦਿੱਲੀ, 19 ਜੂਨ : ਭਾਰਤ ਵਿਚ ਇਕ ਦਿਨ ’ਚ ਕੋਰੋਨਾ ਵਾਇਰਸ ਦੇ ਸੱਭ ਤੋਂ ਵੱਧ 13,586 ਕੇਸ ਸਾਹਮਣੇ ਆਉਣ ਦੇ ਬਾਅਦ ਦੇਸ਼ ’ਚ ਕੋਵਿਡ 19 ਕੇਸਾਂ ਦੀ ਗਿਣਤੀ ਵੱਧ ਕੇ 3,80,532 ਹੋ ਗਈ। ਇਸ ਦੇ ਨਾਲ ਹੀ, 336 ਹੋਰ ਲੋਕਾਂ ਦੀ ਮੌਤ ਤੋਂ ਬਾਅਦ, ਮਰਨ ਵਾਲਿਆਂ ਦੀ ਗਿਣਤੀ 12,573 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਸਵੇਰੇ 8 ਵਜੇ ਅਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 2,04,710 ਹੋ ਗਈ ਹੈ ਜਦਕਿ 1,63,248 ਲੋਕ ਇਲਾਜ ਅਧੀਨ ਹਨ। ਅਧਿਕਾਰੀ ਨੇ ਕਿਹਾ, “ਮਰੀਜ਼ਾਂ ਦੇ ਠੀਕ ਹੋਣ ਦੀ ਦਰ 53.79 ਫ਼ੀ ਸਦੀ ਹੈ। ਵਿਦੇਸ਼ੀ ਨਾਗਰਿਕ ਵੀ ਕੁੱਲ ਪੁਸ਼ਟੀ ਕੀਤੇ ਕੇਸਾਂ ਵਿਚ ਸ਼ਾਮਲ ਹਨ।

File PhotoFile Photo

ਭਾਰਤ ਵਿਚ ਲਗਾਤਾਰ ਅਠਵੇਂ ਦਿਨ 10,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਅੰਕੜਿਆਂ ਅਨੁਸਾਰ ਸ਼ੁਕਰਵਾਰ ਸਵੇਰ ਤਕ ਅਪਣੀ ਜਾਨ ਗਵਾਉਣ ਵਾਲੇ 336 ਲੋਕਾਂ ਵਿਚੋਂ ਸੱਭ ਤੋਂ ਵੱਧ 100 ਲੋਕ ਮਹਾਰਾਸ਼ਟਰ ਦੇ ਅਤੇ 65 ਦਿੱਲੀ ਤੋਂ, ਤਾਮਿਲਨਾਡੂ ਦੇ 49, ਗੁਜਰਾਤ ਦੇ 31, ਉੱਤਰ ਪ੍ਰਦੇਸ਼ ਦੇ 30, ਕਰਨਾਟਕ ਅਤੇ ਪੱਛਮੀ ਬੰਗਾਲ ਦੇ 12-12, ਰਾਜਸਥਾਨ ਦੇ 10, ਜੰਮੂ-ਕਸ਼ਮੀਰ ਦੇ ਛੇ, ਪੰਜਾਬ ਦੇ ਪੰਜ, ਹਰਿਆਣੇ ਅਤੇ ਮੱਧ ਪ੍ਰਦੇਸ਼ ਦੇ ਚਾਰ, ਤੇਲੰਗਾਨਾ ਤੋਂ ਤਿੰਨ, ਆਂਧਰਾ ਪ੍ਰਦੇਸ਼ ਦੇ ਦੋ ਅਤੇ ਅਸਾਮ, ਝਾਰਖੰਡ ਅਤੇ ਕੇਰਲ ਦੇ ਇਕ-ਇਕ ਵਿਅਕਤੀ ਹਨ।    (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement