ਮਜ਼ਦੂਰਾਂ ਦੀਆਂ ਬਸਾਂ 'ਤੇ ਹੋਛੀ ਰਾਜਨੀਤੀ ਕਰ ਰਹੀ ਹੈ ਯੋਗੀ ਸਰਕਾਰ : ਕਾਂਗਰਸ
Published : May 20, 2020, 3:31 am IST
Updated : May 20, 2020, 3:31 am IST
SHARE ARTICLE
File Photo
File Photo

ਕਾਂਗਰਸ ਨੇ ਦੋਸ਼ ਲਾਇਆ ਕਿ ਮਜ਼ਦੂਰਾਂ ਲਈ ਉਸ ਦੁਆਰਾ 1000 ਬਸਾਂ ਦਾ ਪ੍ਰਬੰਧ ਕੀਤੇ ਜਾਣ ਬਾਰੇ ਯੂਪੀ ਦੀ ਯੋਗੀ ਆਦਿਤਿਆਨਾਥ

ਨਵੀਂ ਦਿੱਲੀ, 19 ਮਈ: ਕਾਂਗਰਸ ਨੇ ਦੋਸ਼ ਲਾਇਆ ਕਿ ਮਜ਼ਦੂਰਾਂ ਲਈ ਉਸ ਦੁਆਰਾ 1000 ਬਸਾਂ ਦਾ ਪ੍ਰਬੰਧ ਕੀਤੇ ਜਾਣ ਬਾਰੇ ਯੂਪੀ ਦੀ ਯੋਗੀ ਆਦਿਤਿਆਨਾਥ ਸਰਕਾਰ ਹੋਛੀ ਰਾਜਨੀਤੀ ਕਰ ਰਹੀ ਹੈ ਅਤੇ ਅਸੰਵੇਦਨਸ਼ੀਲਤਾ ਦਾ ਸਬੂਤ ਦੇ ਰਹੀ ਹੈ। ਇਸੇ ਦੌਰਾਨ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਰਾਜ ਸਰਕਾਰ ਨੂੰ ਪੱਤਰ ਭੇਜ ਕੇ ਬਸਾਂ ਨੂੰ ਆਗਿਆ ਦੇਣ ਲਈ ਕਿਹਾ ਗਿਆ ਹੈ। ਪ੍ਰਿਯੰਕਾ ਦੇ ਨਿਜੀ ਸਕੱਤਰ ਸੰਦੀਪ ਸਿੰਘ ਨੇ ਸੂਬੇ ਦੇ ਗ੍ਰਹਿ ਵਿਭਾਗ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਬਸਾਂ ਨੂੰ ਆਗਿਆ ਦਿਤਾ ਜਾਵੇ।

ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਵੀ ਕਿਹਾ ਕਿ ਯੂਪੀ ਸਰਕਾਰ ਨੂੰ ਮਜ਼ਦੂਰਾਂ ਦੀ ਸੇਵਾ ਨਾਲ ਜੁੜੇ ਕਾਂਗਰਸ ਦੇ ਯਤਨਾਂ ਵਿਚ ਗੰਗਾ ਵਾਂਗ ਮਨ ਸਾਫ਼ ਕਰ ਕੇ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੂਪੀ ਪ੍ਰਸ਼ਾਸਨ ਨੂੰ ਭੇਜੇ ਗਏ ਵੇਰਵੇ ਵਿਚ ਟਾਈਪਿੰਗ ਦੀਆਂ ਕੁੱਝ ਗ਼ਲਤੀਆਂ 'ਤੇ ਯੂਪੀ ਦੇ ਮੰਤਰੀ ਸਵਾਲ ਚੁੱਕ ਰਹੇ ਹਨ ਪਰ ਯੂਪੀ ਦੇ ਬਾਰਡਰ 'ਤੇ ਖੜੀਆਂ ਸੈਂਕਡੇ ਬਸਾਂ ਉਨ੍ਹਾਂ ਨੂੰ ਨਜ਼ਰ ਨਹੀਂ ਆ ਰਹੀਆਂ। ਸੁਰਜੇਵਾਲਾ ਨੇ ਵੀਡੀਉ ਲਿੰਕ ਜ਼ਰੀਏ ਪੱਤਰਕਾਰਾਂ ਨੂੰ ਕਿਹਾ, 'ਆਦਿਤਿਆਨਾਥ ਜੀ ਕਹਿੰਦੇ ਸਨ ਕਿ ਨਰ ਸੇਵਾ ਨਾਰਾਇਣ ਸੇਵਾ ਹੈ ਪਰ ਹੁਣ ਉਹ ਮਜ਼ਦੂਰਾਂ ਦੀ ਸੇਵਾ 'ਤੇ ਸਸਤੀ ਰਾਜਨੀਤੀ ਕਰ ਰਹੇ ਹਨ। ਰਾਜ ਸਰਕਾਰ ਸਾਡੇ ਯਤਨਾਂ ਵਿਚ ਅੜਿੱਕਾ ਪਾ ਰਹੇ ਹਨ।' ਉਨ੍ਹਾਂ ਕਿਹਾ ਕਿ ਪ੍ਰਿਯੰਕਾਂ ਗਾਂਧੀ ਨੈ 16 ਮਈ ਨੂੰ 1000 ਬਸਾਂ ਮੁਹਈਆ ਕਰਾਉਣ ਦੀ ਪੇਸ਼ਕਸ਼ ਕੀਤੀ ਸੀ ਅਤੇ ਦੋ ਦਿਨਾਂ ਤਕ ਯੋਗੀ ਕੁੱਝ ਨਹੀਂ ਬੋਲੇ।

File photoFile photo

ਦੋ ਦਿਨਾਂ ਬਾਅਦ ਮੁੱਖ ਸਕੱਤਰ ਨੇ ਪੱਤਰ ਲਿਖ ਕੇ ਬਸਾਂ ਦਾ ਵੇਰਵਾ ਮੰਗਿ5ਆ ਅਤੇ ਕਾਂਗਰਸ ਨੇ ਬਸਾਂ ਤੇ ਚਾਲਕਾਂ ਦੀ ਸੂਚੀ ਭੇਜ ਦਿਤੀ। ਫਿਰ ਰਾਤ ਨੂੰ 11.40 ਵਜੇ ਮੁੱਖ ਸਕੱਤਰ ਨੇ ਕਿਹਾ ਕਿ ਬਸਾਂ ਨੂੰ ਸਵੇਰੇ 10 ਵਜੇ ਲਖਨਊ ਭੇਜੋ। ਕਾਂਗਰਸ ਨੇ ਦੋ ਘੰਟਿਆਂ ਮਗਰੋਂ ਮੁੜ ਪੱਤਰ ਲਿਖ ਕੇ ਜਵਾਬ ਦਿਤਾ। ਉਨ੍ਹਾਂ ਕਿਹਾ, 'ਮੰਗਲਵਾਰ ਨੂੰ ਦਿਨ ਵਿਚ 11.05 ਵਜੇ ਪੱਤਰ ਭੇਜ ਕੇ ਕਿਹਾ ਜਾਂਦਾ ਹੈ ਕਿ 12 ਵਜੇ ਤਕ ਬਸਾਂ ਨੋਇਡਾ ਅਤੇ ਗਾਜ਼ੀਆਬਾਦ ਭੇਜੋ। ਅਸੀਂ ਫਿਰ ਪੱਤਰ ਲਿਖ ਕੇ ਕਿਹਾ ਕਿ ਪੰਜ ਵਜੇ ਤਕ ਬਸਾਂ ਉਪਲਭਧ ਕਰਾ ਦਿਆਂਗੇ।' ਕਾਂਗਰਸ ਆਗੂ ਰਾਜੀਵ ਸ਼ੁਕਲਾ ਨੇ ਕਿਹਾ ਕਿ ਕਾਂਗਰਸ ਰਾਜਨੀਤੀ ਨਹੀਂ ਕਰ ਰਹੀ। ਬਸਾਂ 'ਤੇ ਚਾਹੇ ਭਾਜਪਾ ਅਪਣਾ ਝੰਡਾ ਜਾਂ ਕਿਸੇ ਦੀ ਤਸਵੀਰ ਲਗਵਾ ਲਵੇ। ਇਨ੍ਹਾਂ ਬਸਾਂ ਲਈ ਯੂਪੀ ਵਿਚ ਜਾਣ ਦਾ ਪਰਮਿਟ ਜਾਰੀ ਕੀਤਾ ਜਾਵੇ।  (ਏਜੰਸੀ)
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement