CM ਕੇਜਰੀਵਾਲ ’ਤੇ ਬਰਸੇ ਗੌਤਮ ਗੰਭੀਰ, ਕਿਹਾ ਤੁਸੀਂ ਸਾਲ ਤੋਂ ਹੁਣ ਤੱਕ ਕੋਈ ਤਿਆਰੀ ਨਹੀਂ ਕੀਤੀ?
Published : Apr 20, 2021, 3:55 pm IST
Updated : Apr 20, 2021, 3:55 pm IST
SHARE ARTICLE
Gautam Gambhir and Arvind Kejriwal
Gautam Gambhir and Arvind Kejriwal

ਗੌਤਮ ਗੰਭੀਰ ਨੇ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ’ਤੇ ਲਿਆ

ਨਵੀਂ ਦਿੱਲੀ: ਪੂਰਬੀ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ’ਤੇ ਲਿਆ ਹੈ। ਗੌਤਮ ਗੰਭੀਰ ਨੇ ਕਿਹਾ ਕਿ ਮੈਂ ਲਾਕਡਾਊਨ ਦਾ ਸਮਰਥਨ ਕਰਦਾ ਹਾਂ ਕਿਉਂਕਿ ਮੈਂ ਇਹ ਮੰਨਦਾ ਹਾਂ ਕਿ ਇਸ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਸੀ ਪਰ ਇਸ ਤਰ੍ਹਾਂ ਦਾ ਨਹੀਂ।

Gautam GambhirGautam Gambhir

ਸਾਬਕਾ ਕ੍ਰਿਕਟਰ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ ਕਿ, ‘ਤੁਸੀਂ ਪਿਛਲੇ ਸਾਲ ਤੋਂ ਹੁਣ ਤੱਕ ਕੋਈ ਤਿਆਰੀ ਨਹੀਂ ਕੀਤੀ? ਤੁਸੀਂ ਸਿਰਫ਼ ਆ ਕੇ ਭਾਸ਼ਣ ਦਿੰਦੇ ਹੋ। ਅੱਜ ਕਹਿੰਦੇ ਹੋ ਕਿ ਮੇਰੇ ਹੱਥ ਵਿਚ ਕੁਝ ਨਹੀਂ ਹੈ। ਤੁਸੀਂ 6 ਸਾਲ ਤੋਂ ਮੁੱਖ ਮੰਤਰੀ ਹੈ ਤੁਸੀਂ ਕੀ ਕੀਤਾ? ਤੁਸੀਂ ਤਾਂ ਦਿੱਲੀ ਵਿਚ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਦੀ ਗੱਲ ਕਰਦੇ ਸੀ’।

Arvind Kejriwal Arvind Kejriwal

ਦਿੱਲੀ ਦੇ ਮੁੱਖ ਮੰਤਰੀ ’ਤੇ ਦੋਸ਼ ਲਗਾਉਂਦਿਆਂ ਗੌਤਮ ਗੰਭੀਰ ਨੇ ਕਿਹਾ ਕਿ ,‘ਤੁਸੀਂ ਵਿਗਿਆਪਨ ਉਤੇ 5,50 ਕਰੋੜ ਰੁਪਏ ਖਰਚ ਕੀਤੇ। ਹਰ ਨਿਊਜ਼ ਚੈਨਲ ’ਤੇ ਹਰ 2 ਮਿੰਟ ਵਿਚ ਉਹਨਾਂ ਦਾ ਵਿਗਿਆਪਨ ਹੈ। ਇਹ ਪੈਸਾ ਜਨਤਾ ਦੀ ਭਲਾਈ ਲਈ ਜਾਂਦਾ ਤਾਂ ਦਿੱਲੀ ਵਿਚ ਇਹ ਹਾਲਾਤ ਨਹੀਂ ਹੁੰਦੇ। ਉਹਨਾਂ ਕਿਹਾ ਮੁੱਖ ਮੰਤਰੀ ਝੂਠੇ ਹਨ। ਪ੍ਰੈੱਸ ਕਾਨਫਰੰਸ ਵਿਚ ਬੋਲਦੇ ਹਨ ਕਿ 5000 ਬੈੱਡ ਨੇ ਤੇ 2 ਦਿਨ ਬਾਅਦ ਕਹਿੰਦੇ ਨੇ ਕਿ ਕੋਈ ਬੈੱਡ ਨਹੀਂ ਹੈ।‘ ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਰਾਜਧਾਨੀ ਵਿਚ ਹਾਲਾਤ ਬੇਕਾਬੂ ਹੋ ਰਹੇ ਹਨ। ਮਾਮਲਿਆਂ ਵਿਚ ਤੇਜ਼ੀ ਆਉਣ ਕਾਰਨ ਹਸਪਤਾਲਾਂ ਵਿਚ ਬੈੱਡਾਂ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement