ਸਿਆਸਤ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੰਦੇ ਸੰਨੀ ਦਿਓਲ
Published : Apr 20, 2019, 12:49 pm IST
Updated : Apr 10, 2020, 9:35 am IST
SHARE ARTICLE
Sunny Deol
Sunny Deol

ਸੰਨੀ ਦਿਓਲ ਨੇ ਕਿਹਾ ਹੈ ਕਿ ਉਹ ਸਿਆਸਤ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ।

ਮੁੰਬਈ: ਲੋਕ ਸਭਾ ਚੋਣਾਂ 2019 ਦੌਰਾਨ ਕਈ ਬਾਲੀਵੁੱਡ ਅਦਾਕਾਰ ਸਿਆਸਤ ਵਿਚ ਕਦਮ ਰੱਖ ਰਹੇ ਹਨ ਅਤੇ ਚੁਣਾਵੀ ਬਹਿਸ ਵਿਚ ਵੀ ਆਪਣੇ ਸੁਝਾਅ ਦੇ ਰਹੇ ਹਨ। ਇਸਦੇ ਨਾਲ ਹੀ ਕੁਝ ਅਜਿਹੇ ਅਦਾਕਾਰ ਵੀ ਹਨ ਜੋ ਸਿਆਸਤ ‘ਤੇ ਬਿਲਕੁਲ ਵੀ ਗੱਲ ਨਹੀਂ ਕਰਨਾ ਚਾਹੁੰਦੇ। ਇਹਨਾਂ ਵਿਚੋਂ ਇਕ ਅਦਾਕਾਰ ਸੰਨੀ ਦਿਓਲ ਹਨ। ਸੰਨੀ ਦਿਓਲ ਨੇ ਕਿਹਾ ਹੈ ਕਿ ਉਹ ਸਿਆਸਤ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ।

ਸੰਨੀ ਦਿਓਲ ਦੇ ਪਿਤਾ ਧਰਮੇਂਦਰ  ਲੋਕ ਸਭਾ ਸਾਂਸਦ ਰਹਿ ਚੁਕੇ ਹਨ। ਧਰਮੇਂਦਰ ਪਿਛਲੇ ਦਿਨੀਂ ਮਥੁਰਾ ਵਿਚ ਅਪਣੀ ਪਤਨੀ ਹੇਮਾ ਮਾਲਿਨੀ ਨਾਲ ਚੋਣ ਪ੍ਰਚਾਰ ਵਿਚ ਵੀ ਸ਼ਾਮਿਲ ਹੋਏ ਸਨ। ਸੰਨੀ ਦਿਓਲ ਕੋਲੋਂ ਸਿਆਸਤ ਵਿਚ ਆਉਣ ਬਾਰੇ ਪੁੱਛੇ ਜਾਣ ‘ਤੇ ਉਹਨਾਂ ਕਿਹਾ ਕਿ ਇਹ ਮੇਰੀ ਨਿੱਜੀ ਜਿੰਦਗੀ ਨਾਲ ਸਬੰਧਿਤ ਹੈ। ਉਹਨਾਂ ਕਿਹਾ ਕਿ ਉਹ ਇਹਨਾਂ ਚੀਜ਼ਾਂ ਬਾਰੇ ਕੋਈ ਗੱਲ਼ ਨਹੀਂ ਕਰਨਾ ਚਾਹੁੰਦੇ। ਉਹਨਾਂ ਦਾ ਕਹਿਣਾ ਹੈ ਕਿ ਲੋਕ ਮੈਨੂੰ ਅਦਾਕਾਰ ਦੇ ਨਾਂਅ ‘ਤੇ ਪਿਆਰ ਕਰਦੇ ਹਨ ਅਤੇ ਲੋਕ ਮੇਰੇ ਕੰਮ ਨਾਲ ਵੀ ਪਿਆਰ ਕਰਦੇ ਹਨ।

ਦੱਸ ਦਈਏ ਕਿ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨਾਲ ਸੰਨੀ ਦਿਓਲ ਦੀ ਇਕ ਫੋਟੋ ਵੀ ਕਾਫੀ ਵਾਇਰਲ ਹੋ ਰਹੀ ਹੈ। ਇਸ ਫੋਟੋ ਨਾਲ ਕਈਆਂ ਦੇ ਮਨਾਂ ਅੰਦਰ ਸਵਾਲ ਵੀ ਖੜੇ ਹੋ ਰਹੇ ਹਨ। ਇਸਦੇ ਨਾਲ ਹੀ ਪਿਛਲੇ ਕੁਝ ਦਿਨਾਂ ਤੋਂ ਸੰਨੀ ਦਿਓਲ ਦੇ ਅੰਮ੍ਰਿਤਸਰ ਤੋਂ ਚੋਣ ਲੜਨ ਬਾਰੇ ਵੀ ਚਰਚਾ ਹੋ ਰਹੀ ਹੈ ਪਰ ਪਾਰਟੀ ਵੱਲੋਂ ਇਸ ਸਬੰਧ ਵਿਚ ਕੋਈ ਸੰਕੇਤ ਨਹੀਂ ਦਿੱਤਾ ਗਿਆ। ਭਾਜਪਾ ਨੇ ਪੰਜਾਬ ਵਿਚ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੋਂ ਹੁਣ ਤੱਕ ਆਪਣੇ ਉਮੀਦਵਾਰ ਨਹੀਂ ਐਲਾਨੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement