ਸਾਵਧਾਨ ! ਬਜ਼ਾਰ ਵਿਚ 'ਸੌਰੀ' ਬੋਲ ਕੇ ਲੁਟਦਾ ਹੈ ਇਹ ਗੈਂਗ
Published : Dec 19, 2018, 1:15 pm IST
Updated : Dec 19, 2018, 1:18 pm IST
SHARE ARTICLE
PickPocketing
PickPocketing

ਇਸ ਤੋਂ ਪਹਿਲਾਂ ਸਾਲ 2015 ਵਿਚ ਕੁਝ ਸਮੇਂ ਲਈ ਇਹ ਗਿਰੋਹ ਕਿਰਿਆਸੀਲ ਹੋਇਆ ਸੀ। ਹੁਣ ਇਸ ਦਾ ਤਾਜ਼ਾ ਮਾਮਲਾ ਕਰੀਮ ਇਲਾਕੇ ਵਿਚ ਸਾਹਮਣੇ ਆਇਆ ਹੈ।

ਨਵੀਂ ਦਿੱਲੀ, ( ਪੀਟੀਆਈ) : ਦਿੱਲੀ ਵਿਚ ਅੱਜਕਲ ਇਕ ਨਵਾਂ ਗਿਰੋਹ ਕਿਰਿਆਸੀਲ ਹੋ ਰਿਹਾ ਹੈ। ਇਸ ਗਿਰੋਹ ਦੇ ਮੈਂਬਰ ਸੌਰੀ ਬੋਲ ਕੇ ਲੋਕਾਂ ਨੂੰ ਲੁਟਦੇ ਹਨ। ਇਹ ਗੈਂਗ ਕਰੋਲਬਾਗ, ਪਹਾੜਗੰਜ, ਚਾਂਦਨੀ ਚੌਂਕ, ਸਦਰ ਬਜ਼ਾਰ, ਕਮਲਾ ਨਗਰ ਅਤੇ ਦਰਿਆਗੰਜ ਸਮੇਤ ਹੋਰਨਾਂ ਬਜ਼ਾਰਾਂ ਵਿਚ ਵੀ ਕਿਰਿਆਸੀਲ ਹੋ ਰਿਹਾ ਹੈ। ਇਸ ਗਿਰੋਹ ਦੇ ਜਿਆਦਾਤਰ ਮੈਂਬਰ ਨਾਬਾਲਿਗ ਹਨ। ਇਸ ਤੋਂ ਪਹਿਲਾਂ ਸਾਲ 2015 ਵਿਚ ਕੁਝ ਸਮੇਂ ਲਈ ਇਹ ਗਿਰੋਹ ਕਿਰਿਆਸੀਲ ਹੋਇਆ ਸੀ। ਹੁਣ ਇਸ ਦਾ ਤਾਜ਼ਾ ਮਾਮਲਾ ਕਰੀਮ ਇਲਾਕੇ ਵਿਚ ਸਾਹਮਣੇ ਆਇਆ ਹੈ।

sorry gangsorry gang

ਇਸ ਗਿਰੋਹ ਵੱਲੋਂ 48 ਘੰਟਿਆਂ ਦੇ ਅੰਦਰ ਚਾਰ ਲੋਕਾਂ ਨੂੰ ਸੌਰੀ ਬੋਲ ਕੇ ਅਪਣਾ ਸ਼ਿਕਾਰ ਬਣਾਇਆ ਗਿਆ ਹੈ। ਇਹਨਾਂ ਸ਼ਿਕਾਰ ਬਣੇ ਲੋਕਾਂ ਵਿਚ ਕੇਰਲ, ਪੰਜਾਬ ਅਤੇ ਤਾਮਿਲਨਾਡੂ ਦੇ ਕਾਰੋਬਾਰੀ ਸ਼ਾਮਲ ਹਨ। ਪਰ ਚੌਥੀ ਵਾਰਦਾਤ ਮੌਕੇ ਗਿਰੋਹ ਦੇ 4 ਨਾਬਾਲਿਗਾਂ ਨੂੰ ਪੁਲਿਸ ਵੱਲੋਂ ਰੰਗੇ ਹੱਥ ਫੜ ਲਿਆ ਗਿਆ। ਇਹਨਾਂ ਦੇ ਬਾਕੀ 4 ਮੈਂਬਰ ਅਤੇ ਇਸ ਗਿਰੋਹ ਦੇ ਸਰਗਨਾ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਧਨਬਾਦ ਦੇ ਦੁਰਗਾ ਕੁਮਾਰ ਦਿੱਲੀ ਵਿਖੇ ਇਕ ਹੋਟਲ ਵਿਚ ਖਾਣਾ ਖਾਣ ਜਾ ਰਹੇ ਸਨ ਤਾਂ ਇਸ ਦੌਰਾਨ 4 ਲੜਕੇ ਉਹਨਾਂ ਦੇ ਸਾਹਮਣੇ ਆਏ।

Delhi PoliceDelhi Police

ਉਹਨਾਂ ਵਿਚੋਂ ਇਕ ਲੜਕੇ ਦਾ ਮੋਢਾ ਉਹਨਾਂ ਨਾਲ ਟਕਰਾ ਗਿਆ। ਦੁਰਗਾ ਕੁਮਾਰ ਨੇ ਉਸ ਲੜਕੇ ਵੱਲ ਦੇਖਿਆ ਤਾਂ ਉਹ ਲੜਕਾ ਇਸ ਤਰ੍ਹਾਂ ਸੌਰੀ ਕਹਿਣ ਲਗਾ, ਜਿਵੇਂ ਉਸ ਨੂੰ ਬਹੁਤ ਅਫਸੋਸ ਹੋ ਰਿਹਾ ਹੋਵੇ। ਦੁਰਗਾ ਕੁਮਾਰ ਨੇ ਕੋਈ ਪ੍ਰਤਿਕਿਰਿਆ ਨਹੀਂ ਦਿਤੀ। ਉਸੇ ਵੇਲੇ ਉਹਨਾਂ ਨੂੰ ਪਤਾ ਲਗਾ ਕਿ ਉਹਨਾਂ ਦਾ ਮੋਬਾਈਲ ਲਾਪਤਾ ਹੋ ਗਿਆ ਹੈ। ਦੁਰਗਾ ਨੇ ਭੱਜ ਕੇ ਇਕ ਦੋਸ਼ੀ ਨੂੰ ਫੜ ਲਿਆ। ਮੌਕੇ 'ਤੇ ਗਸ਼ਤ ਕਰ ਰਹੇ ਪੁਲਿਸ ਵਾਲੇ ਨੇ ਜਦ ਰੌਲਾ ਸੁਣਿਆ ਤਾਂ ਉਸ ਨੇ ਲੋਕਾਂ ਦੀ ਮਦਦ ਨਾਲ ਪਿੱਛਾ ਕਰ ਕੇ ਬਾਕੀ ਦੋ ਲੜਕਿਆਂ ਨੂੰ ਵੀ ਫੜ ਲਿਆ।

pick-pocket gangGangsters

ਉਹਨਾਂ ਤੋਂ ਪੁਛਗਿਛ ਕਰਨ ਤੋਂ ਬਾਅਦ ਚੌਥੇ ਨਾਬਾਲਿਗ ਨੂੰ ਵੀ ਫੜ ਲਿਆ ਗਿਆ। ਦੋਸ਼ੀਆਂ ਨੇ ਦੱਸਿਆ ਕਿ ਕੁਝ ਘੰਟੇ ਪਹਿਲਾਂ ਉਹਨਾਂ ਨੇ ਤਿੰਨ ਵਾਰਦਾਤਾਂ ਕੀਤੀਆਂ ਹਨ। ਪੁਲਿਸ ਮੁਤਾਬਕ ਇਸ ਤੋਂ ਬਾਅਦ ਬਾਕੀ ਪੀੜਤ ਵੀ ਥਾਣੇ ਵਿਚ ਸ਼ਿਕਾਇਤ ਲੈ ਕੇ ਆ ਗਏ। ਦੋਸ਼ੀਆਂ ਨੇ ਦੱਸਿਆ ਕਿ ਉਹ ਜਿਆਦਾਤਰ ਵਿਦੇਸ਼ੀ ਸੈਲਾਨੀਆਂ ਅਤੇ ਬਾਹਰੀ ਰਾਜਾਂ ਦੇ ਲੋਕਾਂ ਨੂੰ ਅਪਣਾ ਸ਼ਿਕਾਰ ਬਣਾਉਂਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement