ਦਿੱਲੀ 'ਚ ਹੁਣ 2400 ਰੁਪਏ 'ਚ ਹੋਵੇਗੀ ਕੋਰੋਨਾ ਦੀ ਜਾਂਚ
Published : Jun 19, 2020, 9:38 am IST
Updated : Jun 19, 2020, 9:38 am IST
SHARE ARTICLE
 Corona test in Delhi will now cost Rs 2,400
Corona test in Delhi will now cost Rs 2,400

ਦਿੱਲੀ ਸਰਕਾਰ ਨੇ ਕੋਵਿਡ-19 ਆਰ.ਟੀ.-ਪੀ.ਸੀ.ਆਰ. ਜਾਂਚ ਲਈ 2400 ਰੁਪਏ ਦੀ ਕੀਮਤ ਤੈਅ ਕਰਨ ਦਾ ਫ਼ੈਸਲਾ ਕੀਤਾ ਹੈ।

ਨਵੀਂ ਦਿੱਲੀ, 18 ਜੂਨ : ਦਿੱਲੀ ਸਰਕਾਰ ਨੇ ਕੋਵਿਡ-19 ਆਰ.ਟੀ.-ਪੀ.ਸੀ.ਆਰ. ਜਾਂਚ ਲਈ 2400 ਰੁਪਏ ਦੀ ਕੀਮਤ ਤੈਅ ਕਰਨ ਦਾ ਫ਼ੈਸਲਾ ਕੀਤਾ ਹੈ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀਰਵਾਰ ਨੂੰ ਟਵੀਟ ਕੀਤਾ,''ਦਿੱਲੀ ਸਰਕਾਰ ਨੇ ਕੋਵਿਡ ਆਰ.ਟੀ.-ਪੀ.ਸੀ.ਆਰ. (ਰਿਵਰਸ ਟਰਾਂਸਕ੍ਰਿਪਸ਼ਨ ਪਾਲੀਮਰੇਜ ਚੇਨ ਰਿਐਕਸ਼ਨ) ਜਾਂਚ ਲਈ 2400 ਰੁਪਏ ਦੀ ਕੀਮਤ ਤੈਅ ਕਰਨ ਦਾ ਫ਼ੈਸਲਾ ਕੀਤਾ ਹੈ।''

File PhotoFile Photo

ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਐਤਵਾਰ ਨੂੰ ਗ੍ਰਹਿ ਮੰਤਰੀ ਵਲੋਂ ਗਠਿਤ ਉਚ ਪੱਧਰੀ ਕਮੇਟੀ ਦੇ ਸੁਝਾਅ ਤੋਂ ਬਾਅਦ ਦਿੱਲੀ 'ਚ ਕੋਵਿਡ-19 ਦੀ ਜਾਂਚ ਲਈ 2400 ਰੁਪਏ ਕੀਮਤ ਤੈਅ ਕੀਤੀ ਗਈ ਹੈ ਅਤੇ ਹੁਣ 'ਰੈਪਿਡ ਏਂਟੀਜਨ' ਨਾਲ ਜਾਂਚ ਹੋਵੇਗੀ। ਮੰਤਰਾਲੇ ਦੇ ਬੁਲਾਰੇ ਨੇ ਕਿਹਾ ਸੀ ਕਿ ਦਿੱਲੀ ਦੇ ਬਲੌਕ ਖੇਤਰਾਂ 'ਚ ਪੀੜਤ ਮਰੀਜ਼ ਦੇ ਸੰਪਰਕ 'ਚ ਆਏ ਲੋਕਾਂ ਦਾ ਪਤਾ ਲਗਾਉਣ ਦੀ ਮੁਹਿੰਮ ਤੇਜ਼ ਕੀਤੀ ਗਈ ਹੈ। ਦਿੱਲੀ ਦੇ 242 ਬਲੌਕ ਖੇਤਰਾਂ 'ਚ ਕੁੱਲ 2,30,466 ਦੀ ਆਬਾਦੀ 'ਚ 15-16 ਜੂਨ ਦਰਮਿਆਨ 1,77,692 ਲੋਕਾਂ ਦੀ ਸਿਹਤ ਜਾਂਚ ਕੀਤੀ ਗਈ। ਬਾਕੀ ਲੋਕਾਂ ਦਾ ਸਰਵੇਖਣ 20 ਜੂਨ ਤਕ ਹੋ ਜਾਵੇਗਾ।  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement