ਰੇਤ ਮਾਫ਼ੀਆ 'ਤੇ ਸਵਾਲ ਚੁੱਕਦੇ ਹੋਏ ਕੇਜਰੀਵਾਲ ਨੇ ਮੰਗਿਆ ਸਿੱਧੂ ਤੋਂ ਜਵਾਬ, ਤੁਸੀਂ ਚੁੱਪ ਕਿਉਂ?
Published : Dec 18, 2021, 12:49 pm IST
Updated : Dec 18, 2021, 12:49 pm IST
SHARE ARTICLE
Arvind Kejriwal, Navjot Sidhu
Arvind Kejriwal, Navjot Sidhu

'CM ਚੰਨੀ ਦੇ ਰੇਤ ਮਾਫ਼ੀਆ ਨਾਲ ਸਬੰਧ ਦੱਸੇ ਜਾ ਰਹੇ ਹਨ ਤੁਸੀਂ ਚੁੱਪ ਕਿਉਂ ਹੋ?'

 

ਨਵੀਂ ਦਿੱਲੀ - ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਟਵੀਟ ਕਰ ਕੇ ਘੇਰਿਆ ਹੈ। ਕੇਜਰੀਵਾਲ ਨੇ ਰੇਤ ਮਾਫ਼ੀਆ ਦੇ ਬਹਾਨੇ ਸਿੱਧੂ ਦੀ ਚੁੱਪੀ 'ਤੇ ਸਵਾਲ ਚੁੱਕੇ ਹਨ। ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ ਅਖਬਾਰਾਂ/ਟੀਵੀ ਵਾਲਿਆਂ ਨੇ ਤੁਹਾਡੇ ਮੁੱਖ ਮੰਤਰੀ ਦੇ ਹਲਕੇ ਵਿਚ ਰੇਤ ਦੀ ਚੋਰੀ ਫੜੀ ਹੈ।

file photo

ਉਨ੍ਹਾਂ ਦਾ ਕਹਿਣਾ ਹੈ ਕਿ ਸੀਐਮ ਦੇ ਰੇਤ ਮਾਫੀਆ ਨਾਲ ਸਬੰਧ ਹਨ। ਸੀ.ਐਮ ਕੋਈ ਐਕਸ਼ਨ ਨਹੀਂ ਲੈ ਰਹੇ। ਬਾਦਲ ਜੀ ਅਤੇ ਕੈਪਟਨ ਸਾਹਿਬ ਦੋਵੇਂ ਚੁੱਪ ਹਨ। ਤੁਸੀਂ ਵੀ ਚੁੱਪ ਹੋ। ਕਿਉਂ? ਸੀਐਮ ਤੋਂ ਲੈ ਕੇ ਹੇਠਾਂ ਤੱਕ ਰੇਤ ਚੋਰੀ ਹੋ ਰਹੀ ਹੈ, ਇਸ ਨੂੰ ਰੋਕੋਗੇ ਤਾਂ 20 ਹਜ਼ਾਰ ਕਰੋੜ ਰੁਪਏ ਆ ਜਾਣਗੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਿੱਧੂ ਨੇ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਉਹ ਮੁਫ਼ਤ ਦੇ ਐਲਾਨਾਂ ਨੂੰ ਕਿਵੇਂ ਪੂਰਾ ਕਰਨਗੇ। ਸਿੱਧੂ ਨੇ ਕਿਹਾ ਸੀ ਕਿ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰੋ। ਪੰਜਾਬੀਆਂ ਨੂੰ ਕਮਾਈ ਚਾਹੀਦੀ ਹੈ, ਭੀਖ ਨਹੀਂ। ਆਪਣੇ ਪੰਜਾਬ ਮਾਡਲ ਬਾਰੇ ਗੱਲ ਕਰਦਿਆਂ ਸਿੱਧੂ ਨੇ ਕਿਹਾ ਸੀ ਕਿ ਇਸ ਨਾਲ ਪੰਜਾਬੀਆਂ ਨੂੰ ਆਮਦਨ ਦੇ ਹੋਰ ਮੌਕੇ ਮਿਲਣਗੇ।

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement