Domino's ਨੂੰ 13 ਰੁਪਏ ਵਸੂਲਣਾ ਪਿਆ ਮਹਿੰਗਾ, ਹੁਣ ਭਰੇਗੀ...
Published : Dec 18, 2019, 1:40 pm IST
Updated : Dec 18, 2019, 2:00 pm IST
SHARE ARTICLE
Photo
Photo

ਇਸ ਤੋਂ ਪਹਿਲਾਂ ਬਾਟਾ ਕੰਪਨੀ ਉੱਤੇ ਵੀ ਲੱਗ ਚੁੱਕਾ ਹੈ ਜ਼ੁਰਮਾਨਾ

ਚੰਡੀਗੜ੍ਹ : ਪੀਜ਼ਾ ਬਣਾਉਣ ਵਾਲੀ ਡੋਮਿਨੋਜ਼ ਨੂੰ ਕੈਰੀ ਬੈਗ ਦੇ ਲਈ ਚਾਰਜ ਲਗਾਉਣਾ ਭਾਰੀ ਪੈ ਗਿਆ ਹੈ। ਕੋਰਟ ਨੇ ਡੋਮਿਨੋਜ਼ 'ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।ਪਹਿਲਾਂ ਵੀ ਡੋਮਿਨੋਜ਼ 'ਤੇ ਇਕ ਮਾਮਲੇ ਵਿਚ ਜ਼ੁਰਮਾਨਾ ਹੋਇਆ ਸੀ। ਹੁਣ ਦੋਣੋਂ ਮਾਮਲਿਆ ਵਿਚ ਉਸ 'ਤੇ ਕੁੱਲ 10 ਲੱਖ ਰੁਪਏ ਦਾ ਜ਼ੁਰਮਾਨਾ ਲੱਗਾ ਹੈ। ਕਮਿਸ਼ਨ ਨੇ ਡੋਮਿਨੋਜ਼ ਨੂੰ ਚਾਰ ਲੱਖ 90 ਹਜ਼ਾਰ ਰੁਪਏ ਪੀਜੀਆਈ ਦੇ ਪੇਸ਼ੈਂਟ ਵੈਲਫੇਅਰ ਫੰਡ ਵਿਚ ਦੇਣ ਦਾ ਹੁਕਮ ਦਿੱਤਾ ਹੈ।

PhotoPhoto

ਇਸ ਦੇ ਨਾਲ ਹੀ 10 ਹਜ਼ਾਰ ਰੁਪਏ ਕਮਿਸ਼ਨ ਨੂੰ ਦੇਣ ਦੇ ਨਾਲ- ਨਾਲ ਸ਼ਿਕਾਇਤਕਰਤਾ ਨੂੰ 1500 ਰੁਪਏ ਦੇਣ ਦਾ ਹੁਕਮ ਦਿੱਤਾ ਹੈ। ਸਟੇਟ ਕਮਿਸ਼ਨ ਨੇ ਦੋ ਮਾਮਲਿਆਂ ਵਿਚ ਵੱਖ-ਵੱਖ ਹੁਕਮ ਜਾਰੀ ਕੀਤੇ ਹਨ। ਇਸ ਤਰ੍ਹਾਂ ਕੰਪਨੀ 'ਤੇ ਕੁੱਲ ਦੱਸ ਲੱਖ ਰੁਪਏ ਦਾ ਜ਼ੁਰਮਾਨਾ ਲੱਗਿਆ ਹੈ।

PhotoPhoto

ਇਸ 'ਤੇ ਕੰਪਨੀ ਨੇ ਆਪਣੇ ਪੱਖ ਵਿਚ ਦਲੀਲ ਦਿੱਤੀ ਕਿ ਪੀਜ਼ੇ ਨੂੰ ਪਹਿਲਾਂ ਦੇ ਕਾਰਡਬੋਰਡ ਦੇ ਬਾਕਸ ਵਿਚ ਪੈਕ ਕਰ ਗ੍ਰਾਹਕ ਨੂੰ ਦਿੰਦੇ ਹਨ। ਅਜਿਹੇ ਵਿਚ ਉਹ ਕਿਸੇ ਨੂੰ ਕੈਰੀਬੈਗ ਦੇਣ ਦੇ ਲਈ ਜ਼ਿੰਮੇਵਾਰ ਨਹੀਂ ਹੈ। ਸਟੇਟ ਕਮਿਸ਼ਨ ਨੇ ਡੋਮਿਨੋਜ਼ ਦੀ ਇਸ ਦਲੀਲ ਨੂੰ ਨਹੀਂ ਮੰਨਿਆ।

PhotoPhoto

ਦੱਸ ਦਈਏ ਕਿ ਬਾਟਾ ਕੰਪਨੀ ਨੂੰ ਵੀ ਇਕ ਗ੍ਰਾਹਕ ਤੋਂ ਕੈਰੀ ਬੈਗ ਦੇ ਲਈ ਤਿੰਨ ਰੁਪਏ ਵਸੂਲਣਾ ਮਹਿਗਾਂ ਪੈ ਗਿਆ ਸੀ। ਚੰਡੀਗੜ੍ਹ ਦੇ ਗ੍ਰਾਹਕ ਨੂੰ ਅਦਾਲਤ ਨੇ ਬਾਟਾ ਇੰਡੀਆ ਲਿਮਟਿਡ ਨੂੰ ਨੋ ਹਜ਼ਾਰ ਜ਼ੁਰਮਾਨਾ ਦੇਣ ਲਈ ਕਿਹਾ ਸੀ। ਬਾਟਾ ਇੰਡੀਆ ਨੇ ਗ੍ਰਾਹਕ ਨੂੰ ਜੁੱਤਿਆ ਦਾ ਬੋਕਸ ਰੱਖਣ ਦੇ ਕੈਰੀਬੈਗ ਲਈ ਤਿੰਨ ਰੁਪਏ ਵਾਧੂ ਵਸੂਲ ਕੀਤੇ ਸਨ ਜਿਸ 'ਤੇ ਅਦਾਲਤ ਨੇ ਨੌ ਹਜ਼ਾਰ ਰੁਪਏ ਜ਼ੁਰਮਾਨਾ ਲਗਾਇਆ ਸੀ। ਅਦਾਲਤ ਨੇ ਕੰਪਨੀ ਨੂੰ ਸਾਰੇ ਗ੍ਰਾਹਕਾਂ ਨੂੰ ਕੈਰੀ ਬੈਗ ਮੁਫ਼ਤ ਦੇਣ ਦਾ ਹੁਕਣ ਦਿੱਤਾ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement