ਚੀਨ ਦੀ ਕਾਟ ਲਈ ਭਾਰਤ ਨੇ ਪੂਰਬੀ ਸਰਹੱਦ 'ਤੇ ਆਈਟੀਬੀਪੀ ਨੂੰ ਕੀਤਾ ਤਾਇਨਾਤ              
Published : Jan 18, 2019, 6:27 pm IST
Updated : Jan 18, 2019, 6:31 pm IST
SHARE ARTICLE
Army in Leh
Army in Leh

ਆਈਟੀਬੀਪੀ ਦੇ ਡਾਇਰੈਕਟਰ ਜਨਰਲ ਐਸਐਸ ਦੇਸਵਾਲ ਨੇ ਕਿਹਾ ਹੈ ਕਿ ਸਾਨੂੰ ਸਰਹੱਦ 'ਤੇ ਹੀ ਰਹਿਣਾ ਹੈ। ਇਹੋ ਕਾਰਨ ਹੈ ਕਿ ਕਮਾਨ ਨੂੰ ਅਗਾਊਂ ਜ਼ੋਨ ਵਿਚ ਭੇਜਿਆ ਜਾ ਰਿਹਾ ਹੈ।

 ਜੰਮੂ : ਦੇਸ਼ ਦੀ ਪੂਰਬੀ ਸਰਹੱਦ 'ਤੇ ਚੀਨ ਦੀ ਫ਼ੌਜ ਦੀਆਂ ਗਤੀਵਿਧੀਆਂ ਦੀ ਕਾਟ ਲਈ ਕੇਂਦਰ ਸਰਕਾਰ ਨੇ ਭਾਰਤ ਤਿੱਬਤ ਬਾਰਡਰ ਪੁਲਿਸ ਦੀ ਰਣਨੀਤਕ ਕਮਾਨ ਨੂੰ ਚੰਡੀਗੜ੍ਹ ਤੋਂ ਜੰਮੂ-ਕਸ਼ਮੀਰ ਦੇ ਲੇਹ ਜਾਣ ਦਾ ਹੁਕਮ ਦੇ ਦਿਤਾ ਹੈ। ਕਮਾਨ ਨੂੰ ਮਾਰਚ ਦੇ ਆਖਰ ਤੱਕ ਪੂਰੀ ਟੀਮ ਅਤੇ ਸਾਜੋ ਸਮਾਨ ਦੇ ਨਾਲ ਲੇਹ ਪਹੁੰਚ ਕੇ 1 ਅਪ੍ਰੈਲ ਤੋਂ ਮੋਰਚਾ ਸੰਭਾਲਣ ਲਈ ਕਿਹਾ ਗਿਆ ਹੈ। ਇਸ ਸਬੰਧੀ ਅਧਿਕਾਰਕ ਸੂਤਰਾਂ ਦਾ ਕਹਿਣਾ ਹੈ ਕਿ ਲੇਹ ਫ਼ੌਜ ਦਾ 14 ਕੋਰ ਦਾ ਬੇਸ ਹੈ ਜਿਸ ਦਾ ਮੁਖੀ ਲੈਫਟੀਨੈਂਟ ਜਨਰਲ ਰੈਂਕ ਦਾ ਅਧਿਕਾਰੀ ਹੁੰਦਾ ਹੈ। 

Indo-Tibetan Border Police Indo-Tibetan Border Police

ਆਈਟੀਬੀਪੀ ਦੇ ਉਥੇ ਪਹੁੰਚਣ 'ਤੇ ਦੋਹਾਂ ਫੋਰਸਾਂ ਵਿਚਾਲੇ ਰਣਨੀਤਕ ਅਤੇ ਰੱਖਿਆ ਯੋਜਨਾਵਾਂ ਨੂੰ ਲੈ ਕੇ ਬਿਹਤਰ ਗੱਲਬਾਤ ਹੋ ਸਕੇਗੀ। ਆਈਟੀਬੀਪੀ ਦੀ ਉਤਰ ਪੱਛਮੀ ਕਮਾਨ ਕੋਲ ਚੀਨ ਦੇ ਨਾਲ ਲਗਦੀ ਭਾਰਤ ਦੀ 3,488 ਕਿਮੀ ਲੰਮੀ ਸਰਹੱਦ ਦੀ ਪਹਿਰੇਦਾਰੀ ਦੀ ਜਿੰਮੇਵਾਰੀ ਰਹਿੰਦੀ ਹੈ। ਇਸ ਦਾ ਮੁਖੀ ਆਈਜੀ ਰੈਂਕ ਦਾ ਅਧਿਕਾਰੀ ਹੁੰਦਾ ਹੈ, ਜੋ ਫ਼ੌਜ ਦੇ ਮੇਜਰ ਜਨਰਲ ਦੇ ਬਰਾਬਰ ਹੁੰਦਾ ਹੈ। ਫ਼ੌਜ ਨੇ 1999 ਵਿਚ ਕਾਰਗਿਲ ਯੁੱਧ ਤੋਂ ਬਾਅਦ ਲੇਹ ਵਿਖੇ ਇਕ ਵਿਸ਼ੇਸ਼ ਕੋਰ ਸਥਾਪਤ ਕੀਤੀ ਸੀ,

S S Deswal ITBP chiefS S Deswal ITBP chief

ਜੋ ਲਗਾਤਾਰ ਆਈਟੀਬੀਪੀ ਨੂੰ ਚਲਾਉਣ ਦਾ ਨਿਯੰਤਰਣ ਮੰਗਦੀ ਰਹੀ ਹੈ। ਸਰਕਾਰ ਇਸ ਮੰਗ ਨੂੰ ਵਾਰ-ਵਾਰ ਖਾਰਜ ਕਰਦੀ  ਰਹੀ। ਹੁਣ ਇਕ ਹੀ ਥਾਂ 'ਤੇ ਆਈਟੀਬੀਪੀ ਅਤੇ ਫ਼ੌਜ ਦੀ ਤੈਨਾਤੀ ਨਾਲ ਇਸ ਮੁੱਦੇ ਦਾ ਹੱਲ ਵੀ ਹੋ ਜਾਵੇਗਾ। ਆਈਟੀਬੀਪੀ ਦੇ ਡਾਇਰੈਕਟਰ ਜਨਰਲ ਐਸਐਸ ਦੇਸਵਾਲ ਨੇ ਕਿਹਾ ਹੈ ਕਿ ਸਾਨੂੰ ਸਰਹੱਦ 'ਤੇ ਹੀ ਰਹਿਣਾ ਹੈ। ਇਹੋ ਕਾਰਨ ਹੈ ਕਿ ਕਮਾਨ ਨੂੰ ਅਗਾਊਂ ਜ਼ੋਨ ਵਿਚ ਭੇਜਿਆ ਜਾ ਰਿਹਾ ਹੈ।

 ITBP ITBP Force

ਗ੍ਰਹਿ ਮੰਤਰਾਲੇ ਨੇ 2015 ਵਿਚ ਹੀ ਇਸ ਰਣਨੀਤਕ ਕਦਮ ਦਾ ਮਤਾ ਤਿਆਰ ਕੀਤਾ ਸੀ, ਪਰ ਪ੍ਰਸ਼ਾਸਨਿਕ ਕਾਰਨਾਂ ਨਾਲ ਇਸ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ। ਸਰਕਾਰ ਵੱਲੋਂ ਆਈਟੀਬੀਪੀ ਦੇ ਲਈ ਪ੍ਰਵਾਨ ਕੀਤੀ ਗਈ ਰੂਪਰੇਖਾ ਮੁਤਾਬਕ ਲੇਹ ਫਰੰਟੀਅਰ ਕੋਲ ਲੇਹ, ਸ਼੍ਰੀਨਗਰ ਅਤੇ ਚੰਡੀਗੜ੍ਹ ਸੈਕਟਰ ਹੋਣਗੇ। ਇਹਨਾਂ ਤਿੰਨਾਂ ਸੈਕਟਰਾਂ ਦਾ ਮੁਖੀ ਡੀਆਈਜੀ ਰੈਂਕ ਦਾ ਅਧਿਕਾਰੀ ਹੋਵੇਗਾ। ਹੁਣ ਤੱਕ ਲੇਹ ਵਿਚ ਆਈਟੀਬੀਪੀ ਦਾ ਇਕ ਸੈਕਟਰ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement