Air Force ਦਾ ਜਹਾਜ਼ ਪਹੁੰਚਿਆ ਗੁਜਰਾਤ ਦੇ ਜਾਮਨਗਰ, ਕਾਬੁਲ ’ਚ ਫਸੇ 120 ਭਾਰਤੀ ਸੁਰੱਖਿਅਤ ਪਰਤੇ ਦੇਸ਼
Published : Aug 17, 2021, 1:09 pm IST
Updated : Aug 17, 2021, 1:09 pm IST
SHARE ARTICLE
IAF plane carrying 120 Indians landed Jamnagar, Gujarat safely
IAF plane carrying 120 Indians landed Jamnagar, Gujarat safely

ਇਥੇ ਹਰ ਕੋਈ ਆਪਣੇ ਦੇਸ਼ ਪਹੁੰਚਣ ਤੋਂ ਬਾਅਦ ਬਹੁਤ ਹੀ ਖੁਸ਼ ਨਜ਼ਰ ਆ ਰਿਹਾ ਹੈ।

 

ਨਵੀਂ ਦਿੱਲੀ: ਅਫ਼ਗ਼ਾਨਿਸਤਾਨ ਵਿਚ ਤਾਲਿਬਾਨ (Taliban) ਦੇ ਕਬਜ਼ੇ ਤੋਂ ਬਾਅਦ ਇੱਥੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜ਼ਾਹਿਰ ਹੈ ਕਿ ਲੋਕ ਇੰਨਾਂ ਡਰ ਗਏ ਹਨ ਕਿ ਉਹ ਦੇਸ਼ ਛੱਡਣ ਦੀ ਸਖ਼ਤ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਏਅਰ ਫੋਰਸ ਦਾ ਜਹਾਜ਼ (Air Force Aircraft), ਜੋ ਕਾਬੁਲ ਤੋਂ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਸਮੇਤ ਹੋਰ ਨਾਗਰਿਕਾਂ ਨਾਲ ਰਵਾਨਾ ਹੋਇਆ ਸੀ, ਗੁਜਰਾਤ ਦੇ ਜਾਮਨਗਰ (Jamnagar, Gujarat) ਪਹੁੰਚ ਗਿਆ ਹੈ।

ਹੋਰ ਪੜ੍ਹੋ: Tokyo Paralympics: PM ਮੋਦੀ ਅਥਲੀਟਾਂ ਨਾਲ ਗੱਲਬਾਤ ਕਰ ਵਧਾਉਣਗੇ ਹੌਂਸਲਾ, ਦੇਣਗੇ ਜਿੱਤ ਦਾ ਮੰਤਰ

PHOTOPHOTO

ਇਸ ਜਹਾਜ਼ ਰਾਹੀਂ ਲਗਭਗ 120 ਲੋਕਾਂ ਨੂੰ ਸੁਰੱਖਿਅਤ (120 people safely brought back) ਉਨ੍ਹਾਂ ਦੇ ਘਰ ਵਾਪਸ ਲਿਆਂਦਾ ਗਿਆ ਹੈ। ਇਥੇ ਹਰ ਕੋਈ ਆਪਣੇ ਦੇਸ਼ ਪਹੁੰਚਣ ਤੋਂ ਬਾਅਦ ਬਹੁਤ ਹੀ ਖੁਸ਼ ਨਜ਼ਰ ਆ ਰਿਹਾ ਹੈ ਅਤੇ ਸਭ ਰਾਹਤ ਮਹਿਸੂਸ ਕਰ ਰਹੇ ਹਨ।

ਹੋਰ ਪੜ੍ਹੋ: ਭਾਰਤ ਨੇ ਅਫ਼ਗਾਨ ਨਾਗਰਿਕਾਂ ਲਈ Visa ਦੀ ਨਵੀਂ ਸ਼੍ਰੇਣੀ ਦਾ ਕੀਤਾ ਐਲਾਨ

PHOTOPHOTO

ਇਸ ਦੇ ਨਾਲ ਹੀ, ਦੇਰ ਰਾਤ, ਅਮਰੀਕੀ ਰਾਸ਼ਟਰਪਤੀ ਜੋ ਬਾਈਡਨ (Joe Biden) ਨੇ ਪਹਿਲੀ ਵਾਰ ਅਫ਼ਗ਼ਾਨਿਸਤਾਨ ਸੰਕਟ (Afghanistan Crisis) 'ਤੇ ਖੁੱਲ੍ਹ ਕੇ ਬਿਆਨ ਦਿੱਤਾ। ਉਸਨੇ ਸਪੱਸ਼ਟ ਕੀਤਾ ਕਿ ਅਮਰੀਕੀ ਫੌਜ ਦੇ ਜਾਣ ਦਾ ਫੈਸਲਾ ਬਿਲਕੁਲ ਸਹੀ ਸੀ, ਅਫ਼ਗਾਨ ਫੌਜ ਨੇ ਬਿਨਾਂ ਲੜਾਈ ਦੇ ਆਪਣੇ ਹਥਿਆਰ ਰੱਖ ਦਿੱਤੇ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement