ਆਸਾਮ ਵਿਚ ਕੁੱਝ ਘੰਟਿਆਂ ਦੇ ਫ਼ਰਕ ਨਾਲ ਦੋ ਵਾਰ ਹਿਲੀ ਧਰਤੀ, ਮੇਘਾਲਿਆ ਵਿਚ ਵੀ ਭੂਚਾਲ ਦੇ ਝਟਕੇ
Published : Jul 17, 2020, 9:05 am IST
Updated : Jul 17, 2020, 9:05 am IST
SHARE ARTICLE
Earthquake
Earthquake

ਆਸਾਮ ਵਿਚ ਕੁੱਝ ਘੰਟਿਆਂ ਦੇ ਫ਼ਰਕ ਨਾਲ ਧਰਤੀ ਦੋ ਵਾਰ ਹਿੱਲ ਗਈ ਤੇ ਗੁਆਂਢੀ ਮੇਘਾਲਿਆ ਵਿਚ ਵੀ ਭੂਚਾਲੇ ਦੇ ਝਟਕੇ ਮਹਿਸੂਸ ਕੀਤੇ ਗਏ

ਗੁਹਾਟੀ/ਸ਼ਿਲਾਂਗ, 16 ਜੁਲਾਈ  : ਆਸਾਮ ਵਿਚ ਕੁੱਝ ਘੰਟਿਆਂ ਦੇ ਫ਼ਰਕ ਨਾਲ ਧਰਤੀ ਦੋ ਵਾਰ ਹਿੱਲ ਗਈ ਤੇ ਗੁਆਂਢੀ ਮੇਘਾਲਿਆ ਵਿਚ ਵੀ ਭੂਚਾਲੇ ਦੇ ਝਟਕੇ ਮਹਿਸੂਸ ਕੀਤੇ ਗਏ ਹਾਲਾਂਕਿ ਜਾਨ ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਕੌਮੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਭੂਚਾਲ ਦਾ ਪਹਿਲਾ ਝਟਕਾ ਬਰਾਕ ਘਾਟੀ ਦੇ ਕਰੀਮਗੰਜ ਵਿਚ 18 ਕਿਲੋਮੀਟਰ ਦੀ ਡੂੰਘਾਈ 'ਤੇ ਕੇਂਦਰਤ ਸੀ ਜਿਸ ਦੀ ਤੀਬਰਤਾ 4.1 ਸੀ। ਇਹ ਸਵੇਰੇ 7.57 ਵਜੇ ਮਹਿਸੂਸ ਕੀਤਾ ਗਿਆ। ਅਧਿਕਾਰੀਆਂ ਨੇ ਦਸਿਆ ਕਿ ਸ਼ਿਲਾਂਗ ਅਤੇ ਗੁਆਂਢੀ ਗਾਰੋ ਹਿੱਲਜ਼ ਖੇਤਰ ਸਣੇ ਸਮੁੱਚੇ ਮੇਘਾਲਿਆ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਧਿਕਾਰੀਆਂ ਨੇ ਦਸਿਆ ਕਿ ਭੂਚਾਲ ਕਾਰਨ ਜਾਨ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।     (ਏਜੰਸੀ)

PhotoPhoto

ਗੁਜਰਾਤ ਤੇ ਹਿਮਾਚਲ 'ਚ ਲੱਗੇ ਭੂਚਾਲ ਦੇ ਹਲਕੇ ਝਟਕੇ

ਰਾਜਕੋਟ/ਕਰੀਮਗੰਜ/ਊਨਾ, 16 ਜੁਲਾਈ :  ਗੁਜਰਾਤ, ਅਸਾਮ ਅਤੇ ਹਿਮਾਚਲ ਪ੍ਰਦੇਸ਼ ਵਿਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਇਹ ਜਾਣਕਾਰੀ ਦਿਤੀ। ਇਕ ਤੋਂ ਬਾਅਦ ਇਕ ਸੂਬਿਆਂ 'ਚ ਆਏ ਭੂਚਾਲ ਦੇ ਝਟਕਿਆਂ ਨੇ ਲੋਕਾਂ ਨੂੰ ਹੈਰਾਨ ਕਰ ਦਿਤਾ।  ਸਵੇਰੇ-ਸਵੇਰੇ ਆਏ ਭੂਚਾਲ ਤੋਂ ਘਬਰਾਏ ਲੋਕ ਅਪਣੇ ਘਰਾਂ 'ਚੋਂ ਬਾਹਰ ਨਿਕਲ ਆਏ। ਗੁਜਰਾਤ ਵਿਚ ਭੂਚਾਲ ਦਾ ਕੇਂਦਰ ਰਾਜਕੋਟ ਸੀ, ਜੋ ਕਿ ਜ਼ਮੀਨ ਤੋਂ 10 ਕਿਲੋਮੀਟਰ ਡੂੰਘਾਈ 'ਚ ਸੀ। ਰਾਜਕੋਟ ਵਿਚ ਭੂਚਾਲ ਸਵੇਰੇ 7 ਵਜ ਕੇ 40 ਮਿੰਟ 'ਤੇ ਆਇਆ। ਇਥੇ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.5 ਮਾਪੀ ਗਈ। ਅਸਾਮ ਵਿਚ ਭੂਚਾਲ ਦਾ ਕੇਂਦਰ ਕਰੀਮਗੰਜ ਜ਼ਿਲ੍ਹੇ ਵਿਚ ਜ਼ਮੀਨ ਤੋਂ 18 ਕਿਲੋਮੀਟਰ ਦੀ ਡੂੰਘਾਈ 'ਚ ਸੀ। ਉੱਥੇ ਭੂਚਾਲ ਦੇ ਝਟਕੇ ਸਵੇਰੇ 7 ਵਜ ਕੇ 57 ਮਿੰਟ 'ਤੇ ਮਹਿਸੂਸ ਕੀਤੇ ਗਏ।      (ਪੀ.ਟੀ.ਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement