ਵਿੱਤ ਮੰਤਰੀ ਦੇ ਐਲਾਨ 'ਤੇ ਬੋਲੇ ਮੋਦੀ, ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਆਉਣਗੇ ਬਦਲਾਅ
Published : May 17, 2020, 6:29 pm IST
Updated : May 17, 2020, 6:29 pm IST
SHARE ARTICLE
Photo
Photo

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਅੱਜ 'ਆਤਮ ਨਿਰਭਰ ਭਾਰਤ' ਮੁਹਿੰਮ ਦੇ ਤਹਿਤ ਐਲਾਨ ਕੀਤੇ ਗਏ ਆਰਥਕ ਪੈਕੇਜ ਨੂੰ ਲੈ ਕੇ ਅੰਤਿਮ ਐਲਾਨ ਕਰ ਦਿੱਤਾ ਗਿਆ। 

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਅੱਜ 'ਆਤਮ ਨਿਰਭਰ ਭਾਰਤ' ਮੁਹਿੰਮ ਦੇ ਤਹਿਤ ਐਲਾਨ ਕੀਤੇ ਗਏ ਆਰਥਕ ਪੈਕੇਜ ਨੂੰ ਲੈ ਕੇ ਅੰਤਿਮ ਐਲਾਨ ਕਰ ਦਿੱਤਾ ਗਿਆ। ਬੀਤੇ ਚਾਰ ਦਿਨਾਂ ਵਿਚ ਉਹਨਾਂ ਨੇ ਲਗਾਤਾਰ ਇਸ ਦਾ ਵੇਰਵਾ ਦੇਸ਼ ਦੀ ਜਨਤਾ ਦੇ ਸਾਹਮਣੇ ਰੱਖਿਆ।

PhotoPhoto

ਅੱਜ ਦੇ ਐਲਾਨਾਂ ਵਿਚ ਸਿਹਤ ਅਤੇ ਸਿੱਖਿਆ ਨੂੰ ਲੈ ਕੇ ਕਈ ਅਹਿਮ ਗੱਲਾਂ ਕਹੀਆਂ ਗਈਆਂ ਹਨ। ਇਸ ਦੀ ਸ਼ਲਾਘਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੀਤੀ ਹੈ। ਪੀਐਮ ਮੋਦੀ ਨੇ ਕਿਹਾ ਕਿ ਅੱਜ ਵਿੱਤ ਮੰਤਰੀ ਵੱਲੋਂ ਐਲਾਨੇ ਉਪਾਅ ਅਤੇ ਸੁਧਾਰਾਂ ਦਾ ਦੇਸ਼ ਦੇ ਸਿਹਤ ਅਤੇ ਸਿੱਖਿਆ ਖੇਤਰਾਂ 'ਤੇ ਪਰਿਵਰਤਨਸ਼ੀਲ ਪ੍ਰਭਾਵ ਪਵੇਗਾ।

PhotoPhoto

ਉਹ ਉੱਦਮ ਨੂੰ ਉਤਸ਼ਾਹਤ ਕਰਨਗੇ, ਜਨਤਕ ਖੇਤਰ ਦੀਆਂ ਇਕਾਈਆਂ ਦੀ ਮਦਦ ਕਰਨਗੇ ਅਤੇ ਪਿੰਡਾਂ ਦੀ ਅਰਥਵਿਵਸਥਾ ਨੂੰ ਮੁੜ ਜੀਵਤ ਕਰਨਗੇ। ਸੂਬਿਆਂ ਨੂੰ ਵੀ ਇਸ ਦਾ ਫਾਇਦਾ ਮਿਲੇਗਾ। ਕੋਰੋਨਾ ਸੰਕਟ ਅਤੇ ਲੌਕਡਾਊਨ ਕਾਰਨ ਸੁਸਤ ਪੈਂਦੀ ਅਰਥਵਿਵਸਥਾ ਨੂੰ ਗਤੀ ਦੇਣ ਲਈ ਆਤਮ ਨਿਰਭਰ ਪੈਕੇਜ ਦੀ ਪੰਜਵੀਂ ਕਿਸ਼ਤ ਦੇ ਤਹਿਤ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸੱਤ ਵੱਡੇ ਐਲਾਨ ਕੀਤੇ।

PhotoPhoto

ਮਨਰੇਗਾ, ਸਿਹਤ, ਸਿੱਖਿਆ, ਨਿੱਜੀਕਰਣ, ਸੂਬਾ ਸਰਕਾਰਾਂ ਨੂੰ ਮਦਦ ਦੇ ਰੂਪ ਵਿਚ 7 ਅਹਿਮ ਐਲਾਨ ਕੀਤੇ ਗਏ। ਪਿੰਡ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਕੰਮ ਮਿਲ ਸਕੇ। ਗ੍ਰਾਮੀਣ ਖੇਤਰਾਂ ਵਿਚ ਕੰਮ ਦੀ ਕਮੀ ਨਾ ਆਵੇ ਅਤੇ ਆਮਦਨੀ ਦਾ ਸਾਧਨ ਮਿਲੇ, ਇਸ ਦੇ ਲਈ 40 ਹਜ਼ਰ ਕਰੋੜ ਰੁਪਏ ਦੀ ਵਿਵਸਥਾ ਕੀਤੀ ਜਾ ਰਹੀ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement