ਜੰਮੂ-ਕਸ਼ਮੀਰ ‘ਚ ਭੱਠੇ ‘ਤੇ ਕੰਮ ਕਰਨ ਵਾਲੇ ਮਜਦੂਰ ਨੂੰ ਅਤਿਵਾਦੀਆਂ ਨੇ ਮਾਰੀ ਗੋਲੀ
Published : Oct 16, 2019, 7:29 pm IST
Updated : Oct 16, 2019, 7:29 pm IST
SHARE ARTICLE
Indian Army
Indian Army

ਜੰਮੂ-ਕਸ਼ਮੀਰ 'ਚ ਅਤਿਵਾਦੀ ਲਗਾਤਾਰ ਆਮ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ...

ਸ਼੍ਰੀਨਗਰ: ਜੰਮੂ-ਕਸ਼ਮੀਰ 'ਚ ਅਤਿਵਾਦੀ ਲਗਾਤਾਰ ਆਮ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। 2 ਦਿਨ ਪਹਿਲਾਂ ਕਸ਼ਮੀਰ 'ਚ ਅਤਿਵਾਦੀਆਂ ਨੇ ਇਕ ਟਰੱਕ ਡਰਾਈਵਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਬੁੱਧਵਾਰ ਯਾਨੀ 16 ਅਕਤੂਬਰ ਨੂੰ ਅਤਿਵਾਦੀਆਂ ਨੇ ਪੁਲਵਾਮਾ 'ਚ ਇਕ ਮਜ਼ਦੂਰ ਦਾ ਕਤਲ ਕਰ ਦਿੱਤਾ। ਇਹ ਮਜ਼ਦੂਰ ਛੱਤੀਸਗੜ੍ਹ ਦਾ ਰਹਿਣ ਵਾਲਾ ਸੀ। ਮਰਨ ਵਾਲੇ ਦੀ ਪਛਾਣ ਸੇਥੀ ਕੁਮਾਰ ਦੇ ਰੂਪ 'ਚ ਹੋਈ ਹੈ। ਉਹ ਇੱਥੇ ਇੱਟ-ਭੱਠੇ 'ਚ ਕੰਮ ਕਰਦਾ ਸੀ।

ਪੁਲਸ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਦੱਸਿਆ ਕਿ ਸਾਗਰ ਜਦੋਂ ਇਕ ਹੋਰ ਆਮ ਨਾਗਰਿਕ ਨਾਲ ਟਹਿਲ ਰਹੇ ਸਨ, ਉਦੋਂ ਕਾਕਪੋਰਾ ਰੇਲਵੇ ਸਟੇਸ਼ਨ ਕੋਲ ਨਿਹਾਮਾ ਇਲਾਕੇ 'ਚ 2 ਅਤਿਵਾਦੀਆਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਨੇ ਦੱਸਿਆ,''ਕਾਤਲਾਂ ਨੂੰ ਫੜਨ ਲਈ ਅਸੀਂ ਵੱਖ-ਵੱਖ ਥਾਂਵਾਂ 'ਤੇ ਟੀਮਾਂ ਭੇਜੀਆਂ ਹਨ।'' ਉਨ੍ਹਾਂ ਦੇ ਅਨੁਸਾਰ ਚਸ਼ਮਦੀਦਾਂ ਨੇ ਦੱਸਿਆ ਕਿ ਘਟਨਾ 'ਚ 2 ਅਤਿਵਾਦੀ ਸ਼ਾਮਲ ਸਨ।

ਸੋਮਵਾਰ 14 ਅਕਤੂਬਰ ਨੂੰ ਅੱਤਵਾਦੀਆਂ ਨੇ ਰਾਜਸਥਾਨ ਦੇ ਰਹਿਣ ਵਾਲੇ ਇਕ ਟਰੱਕ ਡਰਾਈਵਰ ਦਾ ਕਤਲ ਕਰ ਦਿੱਤਾ ਸੀ। ਪੁਲਸ ਅਨੁਸਾਰ ਅਤਿਵਾਦੀ ਇਹ ਕਾਇਰਾਨਾ ਹਰਕਤ ਬੌਖਲਾਹਟ 'ਚ ਕਰ ਰਹੇ ਹਨ। ਸਥਾਨਕ ਲੋਕਾਂ ਅਨੁਸਾਰ ਸੋਮਵਾਰ ਨੂੰ ਟਰੱਕ ਡਰਾਈਵਰ ਦਾ ਕਤਲ ਇਕ ਅੱਤਵਾਦੀ ਨੇ ਕੀਤੀ ਹੈ, ਇਸ ਦਾ ਸੰਬੰਧ ਪਾਕਿਸਤਾਨ ਨਾਲ ਹੈ। ਉੱਥੇ ਹੀ ਮਜ਼ਦੂਰ ਦੇ ਕਤਲ ਦੇ ਮਾਮਲੇ 'ਚ ਪੁਲਸ ਦਾ ਕਹਿਣਾ ਹੈ ਕਿ ਇਹ ਵਾਰਦਾਤ ਪੁਲਵਾਮਾ ਦੇ ਕਾਕਪੋਰਾ ਇਲਾਕੇ 'ਚ ਹੋਈ। ਇਸ ਤੋਂ ਬਾਅਦ ਪੂਰੇ ਇਲਾਕੇ ਨੂੰ ਘੇਰ ਕੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement