ਰਾਮਪਾਲ ਨੂੰ ਉਮਰਕੈਦ ਦੀ ਸਜ਼ਾ ਤੇ ਇਕ ਲੱਖ ਦਾ ਜੁਰਮਾਨਾ
Published : Oct 16, 2018, 3:26 pm IST
Updated : Oct 16, 2018, 4:26 pm IST
SHARE ARTICLE
Rampal
Rampal

ਸਤਲੋਕ ਆਸ਼ਰਮ ਦੇ ਸੰਚਾਲਕ ਰਾਮਪਾਲ  ਨੂੰ ਚਾਰ ਔਰਤਾਂ ਅਤੇ ਇਕ ਬੱਚੇ ਦੀ ਹੱਤਿਆ ਦੇ ਮਾਮਲੇ 'ਚ ਕੋਰਟ ਨੇ ਉਮਰਕੈਦ ਦੀ ਸਜ਼ਾ ਸੁਣਾਈ ਹੈ। ਕੇਸ ਨੰਬਰ 429 (ਚਾਰ ਔ...

ਹਿਸਾਰ : (ਭਾਸ਼ਾ) ਸਤਲੋਕ ਆਸ਼ਰਮ ਦੇ ਸੰਚਾਲਕ ਰਾਮਪਾਲ  ਨੂੰ ਚਾਰ ਔਰਤਾਂ ਅਤੇ ਇਕ ਬੱਚੇ ਦੀ ਹੱਤਿਆ ਦੇ ਮਾਮਲੇ 'ਚ ਕੋਰਟ ਨੇ ਉਮਰਕੈਦ ਦੀ ਸਜ਼ਾ ਸੁਣਾਈ ਹੈ। ਕੇਸ ਨੰਬਰ 429 (ਚਾਰ ਔਰਤਾਂ ਅਤੇ ਇਕ ਬੱਚੇ ਦੀ ਹੱਤਿਆ) ਵਿਚ ਰਾਮਪਾਲ ਨੂੰ ਇਹ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਕੋਰਟ ਨੇ ਰਾਮਪਾਲ ਤੇ ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਸ ਮਾਮਲੇ ਦੇ ਹੋਰ 14 ਆਰੋਪੀਆਂ ਨੂੰ ਵੀ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਦੱਸ ਦਈਏ ਕਿ ਨਵੰਬਰ 2014 ਵਿਚ ਸਤਲੋਕ ਆਸ਼ਰਮ ਵਿਚ ਪੁਲਿਸ ਅਤੇ ਰਾਮਪਾਲ ਸਮਰਥਕਾਂ ਦੇ ਵਿਚ ਟਕਰਾਅ ਹੋਇਆ ਸੀ।

RampalRampal

ਇਸ ਦੌਰਾਨ 5 ਔਰਤਾਂ ਅਤੇ ਇਕ ਬੱਚੇ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਆਸ਼ਰਮ ਸੰਚਾਲਕ ਰਾਮਪਾਲ 'ਤੇ ਹੱਤਿਆ ਦੇ ਦੋ ਮਾਮਲੇ ਦਰਜ ਕੀਤੇ ਗਏ ਸਨ। ਕੇਸ ਨੰਬਰ - 429 (4 ਔਰਤਾਂ ਅਤੇ ਇਕ ਬੱਚੇ ਦੀ ਮੌਤ) ਵਿਚ ਰਾਮਪਾਲ ਸਮੇਤ ਕੁਲ 15 ਆਰੋਪੀ ਸਨ। ਹੱਤਿਆ ਦੇ ਦੂਜੇ ਮਾਮਲੇ ਯਾਨੀ ਕੇਸ ਨੰਬਰ - 430 (ਇਕ ਮਹਿਲਾ ਦੀ ਮੌਤ) ਵਿਚ ਵੀ ਰਾਮਪਾਲ ਨੂੰ ਦੋਸ਼ੀ ਪਾਇਆ ਗਿਆ ਹੈ। ਇਸ ਮਾਮਲੇ ਵਿਚ ਰਾਮਪਾਲ ਸਮੇਤ 13 ਆਰੋਪੀ ਸਨ। ਇਸ ਮਾਮਲੇ ਵਿਚ ਸਜ਼ਾ ਦਾ ਐਲਾਨ ਬੁੱਧਵਾਰ ਨੂੰ ਹੋਵੇਗਾ। ਰਾਮਪਾਲ ਸਮੇਤ ਛੇ ਲੋਕ ਅਜਿਹੇ ਸਨ, ਜਿਨ੍ਹਾਂ ਨੂੰ ਦੋਹੇਂ ਹੀ ਮਾਮਲਿਆਂ ਵਿਚ ਆਰੋਪੀ ਬਣਾਇਆ ਗਿਆ ਸੀ।

RampalRampal

ਰਾਮਪਾਲ ਦੀ ਸਜ਼ਾ ਦੇ ਐਲਾਨ ਨੂੰ ਲੈ ਕੇ ਪ੍ਰਸ਼ਾਸਨ ਮੁਸਤੈਦ ਹੈ ਅਤੇ ਚੱਪੇ - ਚੱਪੇ 'ਤੇ ਪੁਲਿਸ ਫੋਰਸ ਤੈਨਾਤ ਹੈ। ਸੁਰੱਖਿਆ ਦੇ ਲਿਹਾਜ਼ ਨਾਲ 30 ਡਿਊਟੀ ਮਜਿਸਟ੍ਰੇਟ ਨਿਯੁਕਤ ਕੀਤੇ ਗਏ ਹਨ। ਹਿਸਾਰ ਵਿਚ ਡੀਆਈਜੀ ਅਤੇ ਆਈਜੀ ਸਮੇਤ 6 ਆਈਪੀਐਸ ਅਧਿਕਾਰੀਆਂ ਅਤੇ ਡੀਐਸਪੀ ਦੀ ਅਗੁਵਾਈ ਵਾਲੀ 10 ਟੀਮ ਨੂੰ ਨਿਯੁਕਤ ਕੀਤਾ ਗਿਆ ਹੈ। ਉਥੇ ਹੀ ਦੂਜੇ ਜਿਲ੍ਹਿਆਂ ਤੋਂ ਫੋਰਸ ਮੰਗਾ ਕੇ 1500 ਜਵਾਨਾਂ ਨੂੰ ਵੀ ਤੈਨਾਤ ਕੀਤਾ ਗਿਆ ਹੈ। ਰੇਲਵੇ ਸਟੇਸ਼ਨ ਅਤੇ ਬਸ ਅੱਡੇ 'ਤੇ ਪੁਲਿਸ ਨੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਹਨ। ਉਥੇ ਹੀ ਸੁਰੱਖਿਆ ਦੇ ਲਿਹਾਜ਼ ਨਾਲ ਧਾਰਾ 144 ਵੀ ਲਾਗੂ ਰਹੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement