ਆਈਆਈਟੀ ਦੀ ਰਿਪੋਰਟ: ਪਟਨਾ ਅਤੇ ਕਾਨਪੁਰ ਦੀ ਹਵਾ ਦਿੱਲੀ ਤੋਂ ਜ਼ਿਆਦਾ ਜ਼ਹਿਰੀਲੀ
Published : Feb 16, 2019, 2:04 pm IST
Updated : Feb 16, 2019, 2:04 pm IST
SHARE ARTICLE
Delhi's poisonous atmosphere
Delhi's poisonous atmosphere

ਗੰਗਾ ਦੇ ਮੈਦਾਨੀ ਖੇਤਰਾਂ ਵਿਚ ਵਸੇ ਸ਼ਹਿਰਾਂ ਵਿਚ ਪ੍ਰਦੂਸ਼ਣ ਦੀ ਸਥਿਤੀ.......

ਨਵੀਂ ਦਿੱਲੀ: ਗੰਗਾ ਦੇ ਮੈਦਾਨੀ ਖੇਤਰਾਂ ਵਿਚ ਵਸੇ ਸ਼ਹਿਰਾਂ ਵਿਚ ਪ੍ਦੂਸ਼ਣ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਪ੍ਦੂਸ਼ਣ ਦੇ ਕਾਰਨ ਗੰਗੀਆ ਮੈਦਾਨੀ ਖੇਤਰਾਂ ਦਾ ਹਾਲ ਸਰਦੀਆਂ ਦੇ ਦਿਨਾਂ ਵਿਚ ਦਿੱਲੀ ਵਿਚ ਵੀ ਭੈੜਾ ਹੋ ਜਾਂਦਾ ਹੈ। ਇੱਕ ਨਵੇਂ ਅਧਿਐਨ ਦੇ ਅਨੁਸਾਰ ਪਟਨਾ, ਕਾਨਪੁਰ ਅਤੇ ਵਾਰਾਣਸੀ ਵਿਚ ਪ੍ਦੂਸ਼ਣ ਦੀ ਮਾਤਰਾ ਸਭ ਤੋਂ ਜ਼ਿਆਦਾ ਪਾਈ ਗਈ ਹੈ। ਦੂਜੇ ਪਾਸੇ ਭਾਰਤ ਦੇ ਸ਼ਹਿਰਾਂ ਵਿਚ ਵੀ ਪ੍ਦੂਸ਼ਣ ਵਧ ਰਿਹਾ ਹੈ।   

Delhi's poisonous atmosphereDelhi's poisonous atmosphere

ਆਈਆਈਟੀ ਕਾਨਪੁਰ ਨੇ ਦੋ ਹੋਰ ਸੰਸਥਾਵਾਂ ਏਟਮੋਸ ਅਤੇ ਸ਼ਕਤੀ ਦੇ ਨਾਲ 9 ਸ਼ਹਿਰਾਂ ਵਿਚ 15 ਅਕਤੂਬਰ ਤੋਂ 30 ਨਵੰਬਰ 2018  ਵਿਚ ਇਹ ਅਧਿਐਨ ਕੀਤਾ।  ਇਨਾ੍ਂ 45 ਦਿਨਾਂ  ਵਿਚ ਇਨਾ੍ਂ  ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ ਦੇ ਹਿਸਾਬ ਤੋਂ ਚੰਗੇ,  ਵਿਚਕਾਰ ਅਤੇ ਖ਼ਰਾਬ ਦਿਨਾਂ ਦੀ ਗਿਣਤੀ ਕੀਤੀ ਗਈ। ਸ਼ਹਿਰਾਂ ਵਿਚ ਵੱਖਰੇ ਸਥਾਨਾਂ ਉੱਤੇ ਲੱਗੀਆਂ ਸਮੱਗਰੀਆਂ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਬਾਅਦ ਪਤਾ ਚਲਿਆ ਕਿ ਪਟਨਾ ਵਿਚ ਇਨਾ੍ਂ  45 ਦਿਨਾਂ ਦੇ ਦੌਰਾਨ ਇਕ ਵੀ ਦਿਨ ਅਜਿਹਾ ਨਹੀਂ ਸੀ ਜਦੋਂ ਹਵਾ ਦੀ ਗੁਣਵੱਤਾ ਚੰਗੀ ਰਹੀ ਹੋਵੇ।

ਜਦੋਂ ਕਿ ਕਾਨਪੁਰ ਵਿਚ ਅਜਿਹੇ ਦਿਨ ਸਿਰਫ਼ 2  ਫੀਸਦੀ ਸਨ। ਵਾਰਾਣਸੀ ਵਿਚ 11 ਫੀਸਦੀ ਰਹੇ।ਦਸਿਆ ਜਾ ਰਿਹਾ ਹੈ ਕਿ ਤਿੰਨਾਂ ਸ਼ਹਿਰਾਂ ਵਿਚ 70 ਫੀਸਦੀ ਦਿਨਾਂ ਵਿਚ ਹਵਾ ਦੀ ਗੁਣਵੱਤਾ ਖ਼ਰਾਬ ਸ਼ੇ੍ਣੀ ਵਿਚ ਦਰਜ ਕੀਤੀ ਗਈ।  ਜਦੋਂ ਕਿ ਮੱਧ ਸ਼ੇ੍ਣੀ ਦੇ ਦਿਨਾਂ ਦੀ ਗਿਣਤੀ ਪਟਨਾ ਵਿਚ 30, ਕਾਨਪੁਰ ਵਿਚ 28 ਅਤੇ ਵਾਰਾਣਸੀ ਵਿਚ 19 ਫੀਸਦੀ ਰਹੀ।

Delhi poisonous atmosphere

ਰਿਪੋਰਟ ਦੇ ਅਨੁਸਾਰ ਇਸ ਮਿਆਦ ਵਿਚ ਦਿੱਲੀ ਵਿਚ ਚੰਗੀ ਸ਼ੇ੍ਣੀ ਦੇ ਦਿਨ 19 ਫੀਸਦੀ, ਵਿਚਕਾਰ 30 ਅਤੇ ਖ਼ਰਾਬ ਸ਼ੇ੍ਣੀ ਦੇ ਦਿਨ 51 ਫੀਸਦੀ ਰਹੇ। ਇਸ ਪ੍ਕਾਰ ਪਟਨਾ, ਕਾਨਪੁਰ ਅਤੇ ਵਾਰਾਣਸੀ ਦੇ ਬਾਅਦ ਦਿੱਲੀ ਦੀ ਹਵਾ ਸਭ ਤੋਂ ਜ਼ਿਆਦਾ ਪ੍ਦੂਸ਼ਿਤ ਪਾਈ ਗਈ। ਹੋਰ ਸ਼ਹਿਰਾਂ ਜਿਵੇਂ ਜੈਪੁਰ, ਰਾਏਪੁਰ, ਰਾਂਚੀ, ਅਹਿਮਦਾਬਾਦ ਆਦਿ ਵੀ ਪ੍ਦੂਸ਼ਿਤ ਹੋਏ ਹਨ। ਦੱਸ ਦਈਏ ਕਿ ਦੇਹਰਾਦੂਨ ਵਿਚ ਹੋਰ ਸ਼ਹਿਰਾਂ ਦੇ ਮੁਕਾਬਲੇ ਪ੍ਦੂਸ਼ਣ ਘੱਟ ਪਾਇਆ ਗਿਆ। ਦੇਹਰਾਦੂਨ ਵਿਚ ਚੰਗੀ ਸ਼ੇ੍ਣੀ ਦੇ ਦਿਨਾਂ ਦੀ ਫ਼ੀਸਦੀ ਸਭ ਤੋਂ ਜ਼ਿਆਦਾ 52 ਫੀਸਦੀ ਰਹੀ।

ਜਦੋਂ ਕਿ ਵਿਚਕਾਰਲੇ 53 ਅਤੇ ਖ਼ਰਾਬ ਦਿਨਾਂ ਦੀ ਫ਼ੀਸਦੀ 5 ਰਹੀ। ਰਾਂਚੀ ਵਿਚ ਚੰਗੀ ਸ਼ੇ੍ਣੀ ਵਿਚ 21 , ਵਿਚਕਾਰਲੀ ਸ਼ੇ੍ਣੀ ਵਿਚ 75 ਅਤੇ ਖ਼ਰਾਬ ਸ਼ੇ੍ਣੀ ਦੇ ਦਿਨਾਂ ਦੀ ਫ਼ੀਸਦੀ ਚਾਰ ਫੀਸਦੀ ਰਹੀ। ਅਹਿਮਦਾਬਾਦ ਵਿਚ ਖ਼ਰਾਬ ਸ਼ੇ੍ਣੀ ਦੇ ਇਨਾ੍ਂ  ਦਿਨਾਂ ਦੀ ਫ਼ੀਸਦੀ 4, ਰਾਏਪੁਰ ਵਿਚ 6 ਅਤੇ ਜੈਪੁਰ ਵਿਚ 19 ਫੀਸਦੀ ਸੀ। ਜਦੋਂ ਕਿ ਚੰਗੇ ਦਿਨ ਅਨੁਪਾਤ: 30, 15 ਅਤੇ 17 ਫੀਸਦੀ ਰਹੀ।  ਸ਼ਹਿਰਾਂ ਵਿਚ ਵਿਚਕਾਰ ਦੀ ਸ਼ੇ੍ਣੀ ਦੇ ਦਿਨ ਅਨੁਪਾਤ: 66, 77 ਅਤੇ 66 ਫੀਸਦੀ ਰਹੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement