ਕੈਨੇਡਾ ਤੋਂ ਆਏ ਨੌਜਵਾਨ ਨੇ ਪੰਜਾਬੀਆਂ ਨੂੰ ਨਸ਼ੇੜੀ ਕਹਿਣ ਵਾਲਿਆਂ ਨੂੰ ਪਾਈਆਂ ਲਾਹਨਤਾਂ
Published : Jan 16, 2021, 3:38 pm IST
Updated : Jan 16, 2021, 4:35 pm IST
SHARE ARTICLE
Farmer protest
Farmer protest

ਕਿਹਾ ਕਿ ਪੰਜਾਬੀ ਨਸ਼ੇੜੀਆਂ ਦੀ ਕੌਮ ਨਹੀਂ ਹਨ, ਸਗੋਂ ਪੰਜਾਬੀ ਤੋਂ ਸੂਰਮਿਆਂ ਦੀ ਕੌਮ ਵਿਚੋਂ ਹਨ ।

ਨਵੀਂ ਦਿੱਲੀ  (ਦਿਲਬਾਗ ਸਿੰਘ ) :  ਕੈਨੇਡਾ ਤੋਂ ਦਿੱਲੀ ਬਾਰਡਰ ਪਹੁੰਚੇ ਸਿੱਖ ਨੌਜਵਾਨ ਨੇ ਪੰਜਾਬੀਆਂ ਨੂੰ ਨਸ਼ੇੜੀ ਕਹਿਣ ਵਾਲਿਆਂ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਕਿ ਪੰਜਾਬੀ ਨਸ਼ੇੜੀਆਂ ਦੀ ਕੌਮ ਨਹੀਂ ਹਨ, ਸਗੋਂ ਪੰਜਾਬੀ ਤੋਂ ਸੂਰਮਿਆਂ ਦੀ ਕੌਮ ਵਿਚੋਂ ਹਨ ।  ਜੇਕਰ ਪੰਜਾਬੀਆਂ ਦਾ ਜੁਝਾਰੂਪਣ ਦੇਖਣਾ ਹੈ ਤਾਂ ਇੱਕ ਵਾਰ ਧਰਨੇ ਵਿਚ ਆ ਕੇ ਉਨ੍ਹਾਂ ਨੂੰ ਦੇਖ ਲਓ ਸਭ ਪਤਾ ਲੱਗ ਜਾਵੇਗਾ ।  

Farmer protestFarmer protestਕੈਨੇਡਾ ਤੋਂ ਪਹੁੰਚੇ ਨੌਜੁਆਨਾਂ ਨੇ ਸਪੋਕਸਮੈਨ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਇਕੱਲੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਨਹੀਂ ਹੈ,  ਕਿਸਾਨੀ ਸੰਘਰਸ਼ ਹੁਣ ਪੂਰੇ ਦੇਸ਼ ਦੇ ਕਿਸਾਨਾਂ ਲਈ ਮਿਸਾਲ ਬਣ ਗਿਆ ਹੈ । ਉਨ੍ਹਾਂ ਨੈਸਨਲ ਮੀਡੀਏ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮੀਡੀਆ ਕਿਸਾਨੀ ਅੰਦੋਲਨ ਨੂੰ ਬੇਵਜ੍ਹਾ ਬਦਨਾਮ ਕਰਨਾ ਬੰਦ ਕਰੇ ।

photophotoਉਨ੍ਹਾਂ ਕਿਹਾ ਕਿ ਅਸੀਂ ਕੈਨੇਡਾ ਤੋਂ ਖਾਸ ਤੌਰ ‘ਤੇ ਕਿਸਾਨੀ ਸੰਘਰਸ਼ ਵਿਚ ਸ਼ਾਮਿਲ ਹੋਣ ਲਈ ਆਏ ਹਾਂ,  ਬੇਸ਼ੱਕ ਦੀ ਸਾਨੂੰ ਏਅਰਪੋਰਟ ‘ਤੇ  ਵਿਸ਼ੇਸ਼ ਤੌਰ ‘ਤੇ ਕਿਸਾਨੀ ਸੰਘਰਸ਼ ਨਾਲ ਜੋੜ ਕੇ ਪੁੱਛਗਿੱਛ ਵੀ ਕੀਤੀ ਗਈ, ਕੇਂਦਰ ਸਰਕਾਰ ਕਿਸਾਨੀ ਸੰਘਰਸ਼ ਨੂੰ ਹਰ ਪਾਸੇ ਤੋਂ ਘੇਰਨ ਕੋਸ਼ਿਸ਼ ਕਰ ਰਹੀ ਹੈ । ਨੌਜਵਾਨਾਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੀ ਗੂੰਜ ਦੇਸ਼ਾਂ ਵਿਦੇਸ਼ਾਂ ਵਿੱਚ ਪੈ ਰਹੀ ਹੈ, ਕੇਂਦਰ ਸਰਕਾਰ ਕਿਸਾਨੀ ਸੰਘਰਸ਼ ਅੱਗੇ ਗੋਡੇ ਟੇਕ ਚੁੱਕੀ ਹੈ , ਬਸ ਸਰਕਾਰ ਵੱਲੋਂ ਹਾਰ ਮੰਨਣਾ  ਹੀ ਬਾਕੀ ਹੈ ।

photophotoਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਦੇ ਨਾਲ ਦੇਸ਼ ਦੇ ਹਰ ਵਰਗ ਦੇ ਲੋਕ ਹਨ , ਇਸ ਲਈ ਕਿਸਾਨਾਂ ਦੀ ਸੰਘਰਸ਼ ਚੜ੍ਹਦੀ ਕਲਾ ਵਿੱਚ ਹੈ, ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਦੇਸ਼ਾਂ ਵਿਦੇਸ਼ਾਂ ਚ ਵੱਸਦੇ ਪੰਜਾਬੀ ਹਮੇਸ਼ਾਂ ਸੰਘਰਸ਼ ਵਿਚ ਸ਼ਾਮਲ ਹੋਣ ਲਈ ਤਿਆਰ ਰਹਿਣਗੇ । ਇਸ ਲਈ ਪੂਰੇ ਵਿਦੇਸ਼ ਵਿਚ ਵੱਸਦੇ ਪੰਜਾਬੀ ਇਸ ਸੰਘਰਸ਼ ਵਿੱਚ ਕਿਸਾਨਾਂ ਨਾਲ ਇੱਕਜੁਟਤਾ ਪ੍ਰਗਟ ਕਰ ਰਹੇ ਹਨ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement