ਸਬਰੀਮਾਲਾ ਮੰਦਰ ਦੇ ਅੰਦਰ ਜਾਣ ਲੱਗੀਆਂ ਦੋ ਔਰਤਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Published : Jan 16, 2019, 3:41 pm IST
Updated : Jan 16, 2019, 3:47 pm IST
SHARE ARTICLE
Sabarimala Temple
Sabarimala Temple

ਪ੍ਰਦਰਸ਼ਨਕਾਰੀਆਂ ਨੇ ਸਬਰੀਮਾਲਾ ਮੰਦਰ ਵਿਚ ਵੜਨ ਲੱਗੀਆਂ 2 ਔਰਤਾਂ ਨੂੰ ਬੁੱਧਵਾਰ ਰਸਤੇ....

ਤੀਰੁਵਨੰਤਪੁਰਮ : ਪ੍ਰਦਰਸ਼ਨਕਾਰੀਆਂ ਨੇ ਸਬਰੀਮਾਲਾ ਮੰਦਰ ਵਿਚ ਵੜਨ ਲੱਗੀਆਂ 2 ਔਰਤਾਂ ਬੁੱਧਵਾਰ ਰਸਤੇ ਵਿਚ ਹੀ ਰੋਕ ਦਿਤੀਆਂ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਕੰਨੂਰ ਜ਼ਿਲ੍ਹਾਂ ਨਿਵਾਸੀ ਰੇਸ਼ਮਾ ਨਿਸ਼ਾਂਤ ਅਤੇ ਸ਼ਨਿਲਾ ਨੇ ਸਵੇਰੇ ਪਹਾੜੀ ਚੜ੍ਹਨ ਦੀ ਕੋਸ਼ਿਸ਼ ਕੀਤੀ ਪਰ ਸ਼ਰਧਾਲੂਆਂ ਨੇ ਉਨ੍ਹਾਂ ਨੂੰ ਭਗਵਾਨ ਅਇੱਪਾ ਨੂੰ ਚੜਾਏ ਜਾਣ ਵਾਲੇ ਚੜ੍ਹਾਵੇ ਦੇ ਨਾਲ ਦੇਖ ਲਿਆ ਅਤੇ ਉਹ ਮੰਦਰ ਜਾਣ ਦੇ ਰਸਤੇ ਵਿਚ ਹੀ ਰੋਕ ਦਿਤੀਆਂ।

Sabarimala TempleSabarimala Temple

ਤੁਹਾਨੂੰ ਦੱਸ ਦਈਏ ਕਿ ਪਿਛਲੇ ਕਈ ਮਹੀਨੀਆਂ ਤੋਂ ਇਸ ਮੁੱਦੇ ਉਤੇ ਉੱਠਿਆ ਵਿਵਾਦ ਸ਼ਾਂਤ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ। ਪੁਲਿਸ ਨੇ ਕਿਹਾ, ‘ਉਨ੍ਹਾਂ ਨੂੰ ਨੀਲੀਮਲਾ ਵਿਚ ਰੋਕ ਦਿਤਾ ਗਿਆ। ਵਿਰੋਧ ਪ੍ਰਦਰਸ਼ਨ ਦੇ ਕਾਰਨ ਉਨ੍ਹਾਂ ਨੂੰ ਹੇਠਾਂ ਲਿਆਂਦਾ ਗਿਆ। ਉਨ੍ਹਾਂ ਨੂੰ ਹੇਠਾਂ ਲਿਆਏ ਜਾਣ ਤੋਂ ਬਾਅਦ ਸਵੇਰੇ ਕਰੀਬ 7 ਵਜੇ ਏਰੁਮੈਲੀ ਲਿਜਾਇਆ ਗਿਆ।’ ਸੂਤਰਾਂ ਨੇ ਦੱਸਿਆ ਕਿ ਇਹ ਦੋਵੇਂ ਔਰਤਾਂ ਪੁਰਸ਼ਾਂ ਦੇ ਇਕ ਸਮੂਹ ਨਾਲ ਆਈਆਂ ਸਨ।

Sabarimala TempleSabarimala Temple

ਨਿਸ਼ਾਂਤ ਨੇ ਮੀਡੀਆ ਨੂੰ ਦੱਸਿਆ,‘ਅਸੀਂ ਇਥੇ ਪਹੁੰਚਣ ਤੋਂ ਪਹਿਲਾਂ ਸੁਰੱਖਿਆ ਦੀ ਮੰਗ ਕਰਦੇ ਹੋਏ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ।’ ਸੂਤਰਾਂ ਨੇ ਦੱਸਿਆ ਕਿ ਦੋਵੇਂ ਔਰਤਾਂ ਹੁਣ ਪੁਲਿਸ ਹਿਰਾਸਤ ਵਿਚ ਹਨ। ਉਹ ਇਹ ਮੰਗ ਕਰ ਰਹੀਆਂ ਹਨ ਕਿ ਉਨ੍ਹਾਂ ਨੂੰ ਮੰਦਰ ਦੇ ਅੰਦਰ ਵੜਨ ਦਿਤਾ ਜਾਵੇ।

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement