ਕਰਨਾਟਕ : ਦੋ ਵਿਧਾਇਕਾਂ ਨੇ ਸੂਬਾ ਸਰਕਾਰ ਕੋਲੋਂ ਸਮਰਥਨ ਵਾਪਸ ਲਿਆ
Published : Jan 16, 2019, 11:10 am IST
Updated : Jan 16, 2019, 11:10 am IST
SHARE ARTICLE
R. Shankar (KPJP)  withdrew his support to the Karnataka government
R. Shankar (KPJP) withdrew his support to the Karnataka government

ਕਰਨਾਟਕ ਵਿਚ ਐਚ ਡੀ ਕੁਮਾਰਸਵਾਮੀ ਦੀ ਅਗਵਾਈ ਵਾਲੀ ਕਾਂਗਰਸ-ਜੇਡੀਐਸ ਸਰਕਾਰ ਤੋਂ ਦੋ ਵਿਧਾਇਕਾਂ ਨੇ ਅਪਣਾ ਸਮਰਥਨ ਵਾਪਸ ਲੈ ਲਿਆ ਹੈ...........

ਬੰਗਲੌਰ : ਕਰਨਾਟਕ ਵਿਚ ਐਚ ਡੀ ਕੁਮਾਰਸਵਾਮੀ ਦੀ ਅਗਵਾਈ ਵਾਲੀ ਕਾਂਗਰਸ-ਜੇਡੀਐਸ ਸਰਕਾਰ ਤੋਂ ਦੋ ਵਿਧਾਇਕਾਂ ਨੇ ਅਪਣਾ ਸਮਰਥਨ ਵਾਪਸ ਲੈ ਲਿਆ ਹੈ। ਆਜ਼ਾਦ ਵਿਧਾਇਕ ਐਚ ਨਾਗੋਸ਼ ਅਤੇ ਆਰ ਸ਼ੰਕਰ (ਕੇਪੀਜੇਪੀ) ਨੇ ਰਾਜਪਾਲ ਵਜੂਭਾਈਵਾਲਾ ਨੂੰ ਚਿੱਠੀ ਲਿਖ ਕੇ ਅਪਣੇ ਇਸ ਫ਼ੈਸਲੇ ਤੋਂ ਜਾਣੂੰ ਕਰਾਇਆ ਹੈ। ਵੱਖ ਵੱਖ ਚਿੱਠੀਆਂ ਵਿਚ ਵਿਧਾਇਕਾਂ ਨੇ ਕਿਹਾ ਕਿ ਉਹ ਕਾਂਗਰਸ-ਜੇਡੀਐਸ ਗਠਜੋੜ ਸਰਕਾਰ ਨੂੰ ਦਿਤਾ ਅਪਣਾ ਸਮਰਥਨ ਤੁਰਤ ਵਾਪਸ ਲੈ ਰਹੇ ਹਨ। ਫ਼ਿਲਹਾਲ ਮੁੰਬਈ ਦੇ ਹੋਟਲ ਵਿਚ ਠਹਿਰੇ ਹੋਏ ਇਨ੍ਹਾਂ ਵਿਧਾਇਕਾਂ ਨੇ ਰਾਜਪਾਲ ਨੂੰ ਜ਼ਰੂਰੀ ਕਦਮ ਚੁੱਕਣ ਦੀ ਬੇਨਤੀ ਕੀਤੀ ਹੈ।

Independent MLA H Nagesh withdrew his support to the Karnataka governmentIndependent MLA H Nagesh withdrew his support to the Karnataka government

ਕਾਂਗਰਸ ਅਤੇ ਭਾਜਪਾ, ਦੋਵੇਂ ਹੀ ਪਾਰਟੀਆਂ ਇਕ ਦੂਜੇ ਵਿਰੁਧ ਵਿਧਾਇਕਾਂ ਨੂੰ ਤੋੜਨ ਦਾ ਦੋਸ਼ ਲਾ ਰਹੀਆਂ ਹਨ। ਉਧਰ, ਮੁੱਖ ਮੰਤਰੀ ਕੁਮਾਰਸਵਾਮੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੂੰ ਕੋਈ ਖ਼ਤਰਾ ਨਹੀਂ। ਉਨ੍ਹਾਂ ਕਿਹਾ, 'ਮੈਂ ਪਿਛਲੇ ਹਫ਼ਤੋਂ ਟੀਵੀ ਚੈਨਲਾਂ 'ਤੇ ਸਰਕਾਰ ਬਾਰੇ ਖ਼ਬਰਾਂ ਦਾ ਮਜ਼ਾ ਲੈ ਰਿਹਾ ਹਾਂ। ਸਰਕਾਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਕ ਦੋ ਵਿਧਾਇਕਾਂ ਦੇ ਜਾਣ ਨਾਲ ਕੋਈ ਖ਼ਤਰਾ ਨਹੀਂ।              (ਏਜੰਸੀ)

Location: India, Karnataka, Bengaluru

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement