ਸਜ਼ਾ ਪੂਰੀ ਕਰ ਚੁੱਕੇ ਭਾਰਤ ਕੈਦੀਆਂ ਨੂੰ ਛੇਤੀ ਰਿਹਾ ਕਰੇ ਪਾਕਿਸਤਾਨ : ਭਾਰਤ
Published : Dec 15, 2018, 2:50 pm IST
Updated : Dec 15, 2018, 2:53 pm IST
SHARE ARTICLE
Government of india
Government of india

ਵਿਦੇਸ਼ ਮੰਤਰਾਲੇ ਮੁਤਾਬਕ ਇਹਨਾਂ ਦੀ ਸੂਚੀ ਪਾਕਿਸਾਨ ਸਰਕਾਰ ਨੇ ਉੁਪਲਬਧ ਕਰਵਾਈ ਹੈ ਪਰ ਤਕਨੀਕੀ ਰੁਕਾਵਟਾਂ ਦੱਸ ਕੇ ਇਹਨਾਂ ਦੀ ਰਿਹਾਈ ਦੇ ਮਾਮਲੇ ਲਟਕਾਏ ਜਾ ਰਹੇ ਹਨ। 

ਨਵੀਂ ਦਿੱਲੀ, ( ਭਾਸ਼ਾ ) :  ਪਾਕਿਸਤਾਨ ਦੀਆਂ ਜੇਲਾਂ ਵਿਚ ਕੈਦ ਪੂਰੀ ਕਰ ਚੁੱਕੇ ਭਾਰਤੀਆਂ ਨੂੰ ਛੇਤੀ ਰਿਹਾ ਕਰਨ ਲਈ ਭਾਰਤ ਸਰਕਾਰ ਨੇ ਪਾਕਿਸਤਾਨ 'ਤੇ ਦਬਾਅ ਬਣਾਇਆ ਹੈ। ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਨੂੰ ਲਿਖਤ  ਰੀਪਰੋਟ ਜਾਰੀ ਕੀਤੀ ਹੈ। ਕੈਦੀਆਂ ਤੱਕ ਡਿਪਲੋਮੈਟ ਪਹੁੰਚ ਦੇ 95 ਮਤੇ ਪਾਕਿਸਤਾਨ ਨੇ ਠੁਕਰਾਏ ਹਨ।  ਭਾਰਤ ਸਰਕਾਰ ਨੇ ਮੁੰਬਈ ਦੇ ਰਹਿਣ ਵਾਲੇ ਹਾਮਿਦ ਨਿਹਾਲ ਅੰਸਾਰੀ (33) ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ 2015 ਵਿਚ ਸਜ਼ਾ ਪੂਰੀ ਕੀਤੀ ਜਾਣ ਦੇ ਬਾਵਜੂਦ ਉਸ ਨੂੰ ਰਿਹਾ ਨਹੀਂ ਕੀਤਾ ਗਿਆ  ਹੈ।

Peshawar central jailPeshawar central jail

ਜਦਕਿ ਉਸ ਨੂੰ ਰਿਹਾ ਕਰਨ ਲਈ ਪਿਸ਼ਾਵਰ ਦੀ ਹਾਈ ਕੋਰਟ ਨੇ ਪਾਕਿਸਤਾਨ ਸਰਕਾਰ ਨੂੰ ਨਿਰਦੇਸ਼ ਦੇ ਰੱਖਿਆ ਹੈ। ਪਾਕਿਸਤਾਨ ਦੀਆਂ ਜੇਲਾਂ ਵਿਚ ਕੁਲ 48 ਅਜਿਹੇ ਕੈਦੀ ਹਨ ਜਿਹਨਾਂ ਦੀ ਸਜ਼ਾ ਦੀ ਮਿਆਦ ਪੂਰੀ ਹੋ ਚੁੱਕੀ ਹੈ। ਇਹਨਾਂ ਵਿਚ ਕਈ ਅਜਿਹੇ ਹਨ ਜਿਹਨਾਂ 'ਤੇ ਕੋਈ ਦੋਸ਼ ਨਹੀਂ ਲਗਾ ਹੈ। ਵਿਦੇਸ਼ ਮੰਤਰਾਲੇ ਮੁਤਾਬਕ ਇਹਨਾਂ ਦੀ ਸੂਚੀ ਪਾਕਿਸਾਨ ਸਰਕਾਰ ਨੇ ਉੁਪਲਬਧ ਕਰਵਾਈ ਹੈ ਪਰ ਤਕਨੀਕੀ ਰੁਕਾਵਟਾਂ ਦੱਸ ਕੇ ਇਹਨਾਂ ਦੀ ਰਿਹਾਈ ਦੇ ਮਾਮਲੇ ਲਟਕਾਏ ਜਾ ਰਹੇ ਹਨ। 

Hamid Nihal AnsariHamid Nihal Ansari

ਇਕ ਪਾਕਿਸਤਾਨੀ ਲੜਕੀ ਨਾਲ ਆਨਲਾਈਨ ਹੋਈ ਦੋਸਤੀ ਤੋਂ ਬਾਅਦ ਗ਼ੈਰ ਕਾਨੂੰਨੀ ਤਰੀਕੇ ਨਾਲ ਉਸ ਨੂੰ ਮਿਲਣ ਪੁੱਜੇ ਨਿਹਾਲ ਅੰਸਾਰੀ ਦੀ ਸਜ਼ਾ ਪੂਰੀ ਹੋ ਚੁੱਕੀ ਹੈ।ਪਾਕਿਸਤਾਨ ਦੀ ਅਦਾਲਤ ਨੇ ਭਾਰਤੀ ਕੈਦੀ ਹਾਮਿਦ ਅੰਸਾਰੀ ਨੂੰ ਵਾਪਸ ਭੇਜਣ ਦੀ ਕਾਰਵਾਈ ਪੂਰੀ ਕਰਨ ਲਈ ਇਕ ਮਹੀਨੇ ਦਾ ਸਮਾਂ ਦਿਤਾ ਹੈ। ਅੰਸਾਰੀ ਪਿਸ਼ਾਵਰ ਕੇਂਦਰੀ ਜੇਲ ਵਿਚ ਬੰਦ ਹਨ ਅਤੇ ਉਹਨਾਂ ਨੂੰ ਫ਼ੋਜੀ ਅਦਾਲਤ ਨੇ ਫਰਜ਼ੀ ਪਾਕਿਸਤਾਨੀ ਪਛਾਣ ਪੱਤਰ ਰੱਖਣ ਦੇ ਦੋਸ਼ ਵਿਚ 15 ਦਸੰਬਰ 2015 ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।

PakistanPakistan

ਅਫਗਾਨਿਸਤਾਨ ਤੋਂ ਹੋ ਕੇ ਪਾਕਿਸਤਾਨ ਵਿਚ ਗ਼ੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਤੇ 2012 ਵਿਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਸੰਘੀ ਸਰਕਾਰ ਨੇ ਅੰਸਾਰੀ ਦੀ ਰਿਹਾਈ ਨੂੰ ਲੈ ਕੇ ਹੁਣ ਤੱਕ ਕੋਈ ਕਦਮ ਨਹੀਂ ਚੁੱਕਿਆ ਹੈ। ਅੰਸਾਰੀ ਦੇ ਵਕੀਲ ਕਾਜ਼ੀ ਮੁਹੰਮਦ ਅਨਵਰ ਮੁਤਾਬਕ ਅੰਸਾਰੀ ਦੀ ਸਜ਼ਾ 15 ਦਸੰਬਰ ਨੂੰ ਪੂਰੀ ਹੋ ਚੁੱਕੀ ਹੈ।  ਗ੍ਰਹਿ ਮੰਤਰਾਲੇ ਨੇ ਅਦਾਲਤ ਨੂੰ ਭਰੋਸਾ ਦਿਤਾ ਹੈ ਕਿ ਦਸਤਾਵੇਜ਼ ਤਿਆਰ ਕਰ ਕੇ ਕੈਦੀ ਨੂੰ ਵਾਘਾ ਬਾਰਡਰ ਹੁੰਦੇ ਹੋਏ ਭਾਰਤੀ ਅਧਿਕਾਰੀਆਂ ਦੇ ਸਪੁਰਦ ਕਰ ਦਿਤਾ ਜਾਵੇਗ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement