ਡਰ ਦਾ ਮਾਹੌਲ ਬਣਾਉਣ ਲਈ ਲੋਕਾਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾ ਰਹੇ ਨੇ ਅਤਿਵਾਦੀ - ਮੋਹਨ ਭਾਗਵਤ 
Published : Oct 15, 2021, 12:58 pm IST
Updated : Oct 15, 2021, 12:58 pm IST
SHARE ARTICLE
Mohan Bhagwat
Mohan Bhagwat

ਸਮਾਜਿਕ ਚੇਤਨਾ ਹਾਲੇ ਵੀ ਜਾਤੀ ਆਧਾਰਤ ਭਾਵਨਾਵਾਂ ਤੋਂ ਪ੍ਰਭਾਵਿਤ ਹੈ ਅਤੇ ਆਰ.ਐੱਸ.ਐੱਸ. ਇਸ ਦੇ ਹੱਲ ਲਈ ਕੰਮ ਕਰ ਰਿਹਾ ਹੈ।

ਨਾਗਪੁਰ- ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੰਮੂ ਕਸ਼ਮੀਰ ’ਚ ਡਰ ਦਾ ਮਾਹੌਲ ਬਣਾਉਣ ਲਈ ਅਤਿਵਾਦੀ ਲੋਕਾਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾ ਰਹੇ ਹਨ। ਨਾਗਪੁਰ ਦੇ ਰੇਸ਼ਮਬਾਗ ਮੈਦਾਨ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਗਵਤ ਨੇ ਕਿਹਾ ਕਿ ਸਰਹੱਦਾਂ ’ਤੇ ਫ਼ੌਜ ਤਿਆਰੀਆਂ ਵਧਾਉਣ ਦੀ ਲੋੜ ਹੈ। ਉਨ੍ਹਾਂ ਨੇ ਬਿਟਕੁਆਇਨ ਅਤੇ ਓ.ਟੀ.ਟੀ. ਪਲੇਟਫਾਰਮ ’ਤੇ ਵੀ ਚਿੰਤਾ ਜ਼ਾਹਰ ਕੀਤੀ ਅਤੇ ਸਰਕਾਰ ਨੂੰ ਇਨ੍ਹਾਂ ਨੂੰ ਨਿਯਮਿਤ ਕਰਨ ਦੀ ਕੋਸ਼ਿਸ਼ ਕਰਨ ਲਈ ਕਿਹਾ। 

BSF

ਉਨ੍ਹਾਂ ਕਿਹਾ,‘‘ਜੰਮੂ ਕਸ਼ਮੀਰ ’ਚ ਡਰ ਪੈਦਾ ਕਰਨ ਦੇ ਇਰਾਦੇ ਨਾਲ ਅਤਿਵਾਦੀ ਲੋਕਾਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾ ਰਹੇ ਹਨ।’’ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਸੁਰਨਕੋਟ ਇਲਾਕੇ ’ਚ ਡੇਰਾ ਕੀ ਗਲੀ (ਡੀ.ਕੇ.ਜੀ.) ’ਚ 12 ਅਕਤੂਬਰ ਨੂੰ ਮੁਕਾਬਲੇ ’ਚ ਇਕ ਜੂਨੀਅਰ ਕਮੀਸ਼ਨਡ ਅਧਿਕਾਰੀ (ਜੇ.ਸੀ.ਓ.) ਸਮੇਤ 5 ਜਵਾਨ ਸ਼ਹੀਦ ਹੋ ਗਏ ਸਨ।

Mohan BhagwatMohan Bhagwat

ਰਾਜੌਰੀ ਜ਼ਿਲ੍ਹੇ ਦੇ ਥਾਣਾ ਮੰਡੀ ਇਲਾਕੇ ’ਚ 19 ਅਗਸਤ ਨੂੰ ਅਤਿਵਾਦੀਆਂ ਨਾਲ ਮੁਕਾਬਲੇ ’ਚ ਫ਼ੌਜ ਦਾ ਇਕ ਜੇ.ਸੀ.ਓ. ਸ਼ਹੀਦ ਹੋ ਗਿਆ ਸੀ ਤੇ ਅੱਜ ਅਤਿਵਾਦੀਆਂ ਤੇ ਫ਼ੌਜ ਵਿਚਾਲੇ ਹੋਏ ਮੁਕਾਬਲਾ ਵਿਚ ਜੇਸੀਓ ਸਮੇਤ 2 ਜਵਾਨ ਸ਼ਹੀਦ ਹੋਏ ਹਨ। ਭਾਗਵਤ ਨੇ ਕਿਹਾ ਕਿ ਸਮਾਜਿਕ ਚੇਤਨਾ ਹਾਲੇ ਵੀ ਜਾਤੀ ਆਧਾਰਤ ਭਾਵਨਾਵਾਂ ਤੋਂ ਪ੍ਰਭਾਵਿਤ ਹੈ ਅਤੇ ਆਰ.ਐੱਸ.ਐੱਸ. ਇਸ ਦੇ ਹੱਲ ਲਈ ਕੰਮ ਕਰ ਰਿਹਾ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement