ਬੱਸ ਅਤੇ ਸਵਾਰੀ ਗੱਡੀ ਦੀ ਟੱਕਰ, ਸੱਤ ਮਰੇ, 35 ਜ਼ਖ਼ਮੀ
Published : Oct 15, 2018, 11:13 am IST
Updated : Oct 15, 2018, 11:13 am IST
SHARE ARTICLE
Bus Accident, 7 Dead, 35 Injured
Bus Accident, 7 Dead, 35 Injured

ਯੂਪੀ ਦੇ ਰਾਏਬਰੇਲੀ ਜ਼ਿਲ੍ਹੇ ਵਿਚ ਮੁੰਡਨ ਸਸਕਾਰ ਕਰਾ ਕੇ ਮੁੜ ਰਹੇ ਲੋਕਾਂ ਦੇ ਵਾਹਨ ਅਤੇ ਬੱਸ ਦੀ ਜ਼ਬਰਦਸਤ ਟੱਕਰ ਹੋ ਗਈ

ਰਾਏਬਰੇਲੀ, 15 ਅਕਤੂਬਰ : ਯੂਪੀ ਦੇ ਰਾਏਬਰੇਲੀ ਜ਼ਿਲ੍ਹੇ ਵਿਚ ਮੁੰਡਨ ਸਸਕਾਰ ਕਰਾ ਕੇ ਮੁੜ ਰਹੇ ਲੋਕਾਂ ਦੇ ਵਾਹਨ ਅਤੇ ਬੱਸ ਦੀ ਜ਼ਬਰਦਸਤ ਟੱਕਰ ਹੋ ਗਈ ਜਿਸ ਕਾਰਨ ਸੱਤ ਜਣਿਆਂ ਦੀ ਮੌਤ ਹੋ ਗਈ ਅਤੇ 35 ਤੋਂ ਵੱਧ ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਮਾਪਿਆਂ ਨੂੰ ਦੋ ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਹੈ।

ਪੁਲਿਸ ਸੂਤਰਾਂ ਨੇ ਦਸਿਆ ਕਿ ਫ਼ਤਿਹਪੁਰ ਤੋਂ ਮੁੰਡਨ ਸਸਕਾਰ ਕਰਵਾਉਣ ਮਗਰੋਂ ਦੇਰ ਸ਼ਾਮ ਘਰ ਮੁੜ ਰਹੇ ਲੋਕਾਂ ਨਾਲ ਭਰੇ ਵਾਹਨ ਨੂੰ ਮਦਾਰੀਪੁਰ ਪਿੰਡ ਲਾਗੇ ਗ਼ਲਤ ਦਿਸ਼ਾ ਤੋਂ ਆ ਰਹੀ ਤੇਜ਼ ਰਫ਼ਤਾਰ ਨਿਜੀ ਬੱਸ ਨੇ ਟੱਕਰ ਮਾਰ ਦਿਤੀ। ਉਨ੍ਹਾਂ ਦਸਿਆ ਕਿ ਟੱਕਰ ਏਨੀ ਜ਼ਬਰਦਸਤ ਸੀ ਕਿ ਪਿਕਅੱਪ ਦੇ ਪਰਖਚੇ ਉਡ ਗਏ ਅਤੇ ਉਸ ਵਿਚ ਸਵਾਰ ਪੰਜ ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੋ ਹੋਰਾਂ ਨੇ ਜ਼ਿਲ੍ਹਾ ਹਸਪਤਾਲ ਵਿਚ ਦਮ ਤੋੜ ਦਿਤਾ। ਮ੍ਰਿਤਕਾਂ ਵਿਚ 78 ਸਾਲਾ ਰਾਮਮੂਰਤੀ, 35 ਸਾਲਾ ਊਸ਼ਾ, 50 ਸਾਲਾ ਪਾਰਵਤੀ, 35 ਸਾਲਾ ਬੰਸੀਲਾਲ ਅਤੇ 25 ਸਾਲਾ ਅੰਕਿਤ ਸੋਨਕਰ ਅਤੇ ਅਗਿਆਤ ਸ਼ਾਮਲ ਹਨ।

ਹਾਦਸੇ ਵਿਚ ਦੋ ਵਾਹਨਾਂ ਵਿਚ ਸਵਾਰ 35 ਯਾਤਰੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿਚ ਪੰਜ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਨ੍ਹਾਂ ਵਿਚੋਂ ਚਾਰ ਨੂੰ ਟਰਾਮਾ ਸੈਂਟਰ ਲਖਨਊ ਭੇਜਿਆ ਗਿਆ ਹੈ। ਬਾਕੀਆਂ ਨੂੰ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement