ਜਾਪਾਨ 'ਚ 65 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਉਮਰ 100 ਸਾਲ ਤੋਂ ਜ਼ਿਆਦਾ 
Published : Sep 15, 2018, 12:35 pm IST
Updated : Sep 15, 2018, 12:35 pm IST
SHARE ARTICLE
Japanese
Japanese

ਜਾਪਾਨ ਵਿਚ ਸੌ ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੀ ਆਬਾਦੀ ਇਸ ਮਹੀਨੇ ਰਿਕਾਰਡ 69,785 ਹੋ ਗਈ ਹੈ, ਜਿਸ ਵਿਚੋਂ 88.1 ਫ਼ੀ ਸਦੀ ਔਰਤਾਂ ਹਨ। ਸਰਕਾਰ ਨੇ ਸ਼ੁੱਕਰਵਾਰ ਨੂੰ ..

ਨਵੀਂ ਦਿੱਲੀ :- ਜਾਪਾਨ ਵਿਚ ਸੌ ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੀ ਆਬਾਦੀ ਇਸ ਮਹੀਨੇ ਰਿਕਾਰਡ 69,785 ਹੋ ਗਈ ਹੈ, ਜਿਸ ਵਿਚੋਂ 88.1 ਫ਼ੀ ਸਦੀ ਔਰਤਾਂ ਹਨ। ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿਤੀ ਅਤੇ ਕਿਹਾ ਕਿ ਇਸ ਦਾ ਕਾਰਨ ਸਿਹਤ ਸੇਵਾਵਾਂ ਵਿਚ ਹੋਈ ਉੱਨਤੀ ਅਤੇ ਲੋਕਾਂ ਦੇ ਵਿਚ ਸਿਹਤ ਨੂੰ ਲੈ ਕੇ ਵੱਧਦੀ ਜਾਗਰੂਕਤਾ ਹੈ।

ਇਕ ਰਿਪੋਰਟ ਵਿਚ ਦੱਸਿਆ ਗਿਆ ਇਹ ਸੰਖਿਆ ਪਿਛਲੇ ਸਾਲ ਤੋਂ 2014 ਜ਼ਿਆਦਾ ਹੈ ਅਤੇ ਦੋ ਦਸ਼ਕ ਪਹਿਲਾਂ ਦੀ ਤੁਲਣਾ ਵਿਚ ਸੱਤ ਗੁਣਾ ਜਿਆਦਾ ਹੈ। ਜਾਪਾਨ ਵਿਚ 100 ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਵਿਚ 61, 654 ਔਰਤਾਂ ਹਨ, ਜਦੋਂ ਕਿ 8,331 ਆਦਮੀ ਹਨ, ਜਿਸ ਵਿਚ ਸਾਬਕਾ ਪ੍ਰਧਾਨ ਮੰਤਰੀ ਯਾਸੁਹਿਰੋ ਨਾਕਾਸੋਨੇ ਵੀ ਸ਼ਾਮਿਲ ਹਨ, ਜੋ ਮਈ ਵਿਚ 100 ਸਾਲ ਦੇ ਹੋਏ।

ਜਾਪਾਨ ਵਿਚ 100 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਦੀ ਗਿਣਤੀ ਵਿਚ 1971 ਤੋਂ ਵਾਧਾ ਹੋ ਰਿਹਾ ਹੈ ਅਤੇ ਸਰਕਾਰ ਨੂੰ ਉਮੀਦ ਹੈ ਕਿ ਇਹ ਚਲਨ ਜਾਰੀ ਰਹੇਗਾ। ਨੈਸ਼ਨਲ ਇੰਸਟੀਚਿਊਟ ਆਫ ਪਾਪੁਲੇਸ਼ਨ ਐਂਡ ਸੋਸ਼ਲ ਸਿਕਿਉਰਿਟੀ ਰਿਸਰਚ ਦੇ ਅੰਦਾਜਿਆ ਦੇ ਮੁਤਾਬਕ ਅਗਲੇ ਪੰਜ ਸਾਲਾਂ ਵਿਚ ਉੱਥੇ 100 ਤੋਂ ਜਿਆਦਾ ਉਮਰ ਵਾਲੇ ਲੋਕਾਂ ਦੀ ਗਿਣਤੀ ਇਕ ਲੱਖ ਨੂੰ ਪਾਰ ਕਰ ਜਾਵੇਗੀ ਅਤੇ ਅਗਲੇ 10 ਸਾਲ ਵਿਚ ਵਧ ਕੇ ਇਹ 1,70,000 ਹੋ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement