ਵਟਸਐਪ ਦੁਆਰਾ ਨੋਟਿਸ ਭੇਜਣਾ ਪ੍ਰਵਾਨਯੋਗ : ਹਾਈ ਕੋਰਟ
Published : Jun 15, 2018, 8:43 pm IST
Updated : Jun 15, 2018, 8:43 pm IST
SHARE ARTICLE
Bombay High Court
Bombay High Court

ਬੰਬਈ ਹਾਈ ਕੋਰਟ ਨੇ ਵਟਸਐਪ ਜ਼ਰੀਏ ਨੋਟਿਸ ਤਾਮੀਲ ਕੀਤੇ ਜਾਣ ਨੂੰ ਪ੍ਰਵਾਨ ਕਰ ਲਿਆ ਹੈ। ਅਦਾਲਤ ਨੇ ਕਿਹਾ ਕਿ ਪੀਡੀਐਫ਼ ਦੇ ਰੂਪ ਵਿਚ ਤਾਮੀਲ ਕੀਤੇ ਗਏ....

ਮੁੰਬਈ, ਬੰਬਈ ਹਾਈ ਕੋਰਟ ਨੇ ਵਟਸਐਪ ਜ਼ਰੀਏ ਨੋਟਿਸ ਤਾਮੀਲ ਕੀਤੇ ਜਾਣ ਨੂੰ ਪ੍ਰਵਾਨ ਕਰ ਲਿਆ ਹੈ। ਅਦਾਲਤ ਨੇ ਕਿਹਾ ਕਿ ਪੀਡੀਐਫ਼ ਦੇ ਰੂਪ ਵਿਚ ਤਾਮੀਲ ਕੀਤੇ ਗਏ ਨੋਟਿਸ ਨੂੰ ਨਾ ਸਿਰਫ਼ ਭੇਜਿਆ ਗਿਆ ਸਗੋਂ ਪ੍ਰਾਪਤ ਕਰਨ ਵਾਲੇ ਵਿਅਕਤੀ ਨੇ ਇਸ ਨੂੰ ਖੋਲ੍ਹ ਕੇ ਵੀ ਵੇਖਿਆ। ਜੱਜ ਗੌਤਮ ਪਟੇਲ ਇਸ ਹਫ਼ਤੇ ਦੇ ਸ਼ੁਰੂ ਵਿਚ ਐਸਬੀਆਈ ਕਾਰਡ ਐਂਡ ਪੇਮੈਂਟਸ ਸਰਵਿਸਜ਼ ਪ੍ਰਾਈਵੇਟ ਲਿਮਟਿਡ ਦੇ ਮਾਮਲੇ ਸਬੰਧੀ ਪਟੀਸ਼ਨ 'ਤੇ ਸੁਣਵਾਈ ਕਰ ਰਹੇ ਸਨ।

ਕੰਪਨੀ ਨੇ ਕਿਹਾ ਕਿ ਰੋਹਿਤ ਜਾਧਵ ਨੋਟਿਸ ਲੈਣ ਤੋਂ ਬਚ ਰਿਹਾ ਹੈ। ਕੰਪਨੀ ਮੁਤਾਬਕ ਅੱਠ ਜੂਨ ਨੂੰ ਉਸ ਨੂੰ ਕੰਪਨੀ ਦੇ ਅਧਿਕਾਰੀ ਨੇ ਨੋਟਿਸ ਤਾਮੀਲ ਕੀਤਾ ਸੀ। ਇਹ ਨੋਟਿਸ ਵਟਸਐਪ ਜ਼ਰੀਏ ਪੀਡੀਐਫ਼ ਵਜੋਂ ਭੇਜਿਆ ਗਿਆ ਅਤੇ ਇਕ ਸੰਦੇਸ਼ ਜ਼ਰੀਏ ਉਸ ਨੂੰ ਸੁਣਵਾਈ ਦੀ ਅਗਲੀ ਤਰੀਕ ਬਾਰੇ ਦਸਿਆ ਗਿਆ। ਕੰਪਨੀ ਨੇ ਹਾਈ ਕੋਰਟ ਵਿਚ ਪਟੀਸ਼ਨ ਪਾ ਦਿਤੀ ਕਿਉਂਕਿ ਜਾਧਵ ਨੇ ਉਸ ਦਾ ਫ਼ੋਨ ਸੁਣਨਾ ਬੰਦ ਕਰ ਦਿਤਾ ਅਤੇ ਉਸ ਦੇ ਅਧਿਕਾਰੀਆਂ ਨੂੰ ਮਿਲਣ ਤੋਂ ਇਨਕਾਰ ਕਰ ਦਿਤਾ।

WhatsAppWhats Up

ਜੱਜ ਪਟੇਲ ਨੇ ਕਿਹਾ, 'ਨਾਗਰਿਕ ਪ੍ਰਕ੍ਰਿਆ ਨਿਯਮ ਤਹਿਤ ਨੋਟਿਸ ਤਾਮੀਲ ਕਰਨ ਦੇ ਮਕਸਦ ਨਾਲ ਮੈਂ ਇਸ ਨੂੰ ਪ੍ਰਵਾਨ ਕਰਾਂਗਾ। ਮੈਂ ਇਸ ਲਈ ਅਜਿਹਾ ਕਹਿ ਰਿਹਾ ਹਾਂ ਕਿਉਂਕਿ ਆਈਕਲ ਸੰਕੇਤ ਯਾਨੀ ਵਟਸਐਪ ਇਹ ਸਪੱਸ਼ਟ ਵਿਖਾ ਰਹੇ ਹਨ ਕਿ ਉਸ ਦੇ ਨੰਬਰ 'ਤੇ ਸੰਦੇਸ਼ ਭੇਜਿਆ ਗਿਆ ਤੇ ਉਸ ਨੇ ਖੋਲ੍ਹਿਆ ਵੀ। (ਏਜੰਸੀ) 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement