1984 ਸਿੱਖ ਕਤਲੇਆਮ ਸੱਜਣ ਕੁਮਾਰ ਖਿਲਾਫ ਨਿਤ ਸੁਣਵਾਈ ਦੇ ਹੁਕਮ
Published : Aug 14, 2018, 4:07 pm IST
Updated : Aug 14, 2018, 5:02 pm IST
SHARE ARTICLE
1984 Sikh massacre Sajjan Kumar
1984 Sikh massacre Sajjan Kumar

ਦਿੱਲੀ ਹਾਈ ਕੋਰਟ ਨੇ 1984 ਸਿੱਖ ਕਤਲੇਆਮ ਦੇ ਮੁਲਜ਼ਮ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ 11 ਸਤੰਬਰ ਤੋਂ ਨਿਤ ਸੁਣਵਾਈ ਕਰਨ ਦੇ ਹੁਕਮ ਜਾਰੀ

ਚੰਡੀਗੜ੍ਹ, 14 ਅਗਸਤ, (ਨੀਲ ਭਲਿੰਦਰ ਸਿੰਘ) 1984  ਦੇ ਸਿੱਖ ਕਤਲੇਆਮ ਦੇ ਮੁਲਜ਼ਮ ਕਾਂਗਰਸੀ ਆਗੂ  ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ  ਦੇ ਫੈਸਲੇ  ਦੇ ਖਿਲਾਫ ਸੀਬੀਆਈ ਅਤੇ ਪੀੜਤਾਂ  ਦੀ ਅਰਜੀ ਉੱਤੇ ਦਿੱਲੀ ਹਾਈ ਕੋਰਟ 11 ਸਤੰਬਰ ਤੋਂ  ਹੁਣ ਨਿੱਤ (ਹਰ ਰੋਜ) ਸੁਣਵਾਈ ਕਰੇਗਾ। ਹਾਈਕੋਰਟ ਦੇ ਜਸਟਿਸ ਮੁਰਲੀਧਰ ਬੈਂਚ ਨੇ ਦੁਪਹਿਰ ਬਾਅਦ ਸੁਣਵਾਈ ਦੀ ਸੱਜਣ  ਕੁਮਾਰ  ਦੇ ਵਕੀਲ ਦੀ ਮੰਗ ਠੁਕਰਾ ਦਿੱਤੀ। ਕੋਰਟ ਹਰ ਰੋਜ ਸਵੇਰੇ 10 . 45 ਵਜੇ  ਸੁਣਵਾਈ ਕਰੇਗਾ। 31 ਜੁਲਾਈ ਨੂੰ ਸੁਣਵਾਈ  ਦੇ ਦੌਰਾਨ 1984  ਦੇ ਸਿੱਖ ਕਤਲੇਆਮ ਪੀੜਤਾਂ  ਵਲੋਂ ਨਾਮੀਂ ਵਕੀਲ ਹਰਵਿੰਦਰ ਸਿੰਘ  ਫੁਲਕਾ ਨੇ ਕਿਹਾ ਸੀ

Sajjan KumarSajjan Kumar

ਕਿ ਸਿੱਖ ਕਤਲੇਆਮ   ਦੇ 34 ਸਾਲਾਂ  ਤੋਂ  ਬਾਅਦ ਵੀ ਹਾਲੇ ਤੱਕ ਨਿਆਂ  ਨਹੀਂ ਮਿਲਿਆ ਹੈ।  ਇਸ ਲਈ ਇਸ ਮਾਮਲੇ  ਦੀ ਰੋਜਾਨਾ ਸੁਣਵਾਈ ਹੋਣੀ ਚਾਹੀਦੀ ਹੈ । ਇੱਕ ਨਵੰਬਰ ,  1984 ਨੂੰ ਦਿੱਲੀ ਕੈਂਟ  ਦੇ ਰਾਜਨਗਰ ਇਲਾਕੇ ਵਿੱਚ ਇੱਕ ਹੀ ਪਰਵਾਰ  ਦੇ ਪੰਜ ਜੀਆਂ  ਦੀ ਹੱਤਿਆ  ਦੇ ਦੋਸ਼  ਵਿੱਚ ਸਾਬਕਾ  ਨੇਵੀ ਅਧਿਕਾਰੀ ਭਾਗਮਲ ਤੋਂ  ਇਲਾਵਾ ਕਾਂਗਰਸ  ਦੇ ਸਾਬਕਾ  ਕੌਂਸਲਰ ਬਲਵਾਨ ਖੋਖਰ ,  ਗਿਰਧਾਰੀ ਲਾਲ ਅਤੇ ਦੋ ਹੋਰ ਨੂੰ ਹੇਠਲੀ ਅਦਾਲਤ  ਨੇ ਦੋਸ਼ੀ ਕਰਾਰ ਦਿੱਤਾ ਸੀ।

Delhi High CourtDelhi High Court

ਹੇਠਲੀ  ਅਦਾਲਤ  ਨੇ ਇਸ ਮਾਮਲੇ ਵਿੱਚ ਸੱਜਣ  ਕੁਮਾਰ ਨੂੰ ਬਰੀ ਕਰ ਦਿੱਤਾ ਸੀ।  ਇਹਨਾਂ  ਦੋਸ਼ੀਆਂ ਨੇ ਹੇਠਲੀ  ਅਦਾਲਤ  ਦੇ ਫੈਸਲੇ  ਦੇ ਖਿਲਾਫ ਦਿੱਲੀ ਹਾਈਕੋਰਟ ਵਿੱਚ ਅਪੀਲ  ਕੀਤੀ ਸੀ ।  ਹਾਈਕੋਰਟ ਵਿੱਚ ਸੀਬੀਆਈ ਨੇ ਵੀ ਸੱਜਣ  ਕੁਮਾਰ ਨੂੰ ਬਰੀ ਕਰਨ   ਦੇ ਖਿਲਾਫ ਅਰਜੀ ਦਾਇਰ ਕਰਦੇ ਹੋਏ ਕਿਹਾ ਸੀ ਕਿ ਇਸ ਦੋਸ਼ੀਆਂ ਨੇ ਕਤਲੇਆਮ  ਨੂੰ ਵਿਉਂਤਬੱਧ ਤਰੀਕੇ ਨਾਲ  ਅੰਜਾਮ ਦਿੱਤਾ  ਸੀ ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement